fbpx

ਅਗਲੇ 3 ਮਹੀਨੇ 13 ਫ਼ਿਲਮਾਂ 50 ਕਰੋੜ ਰੁਪਏ ਦਾਅ ‘ਤੇ 

Posted on April 9th, 2019 in Article

ਪੰਜਾਬੀ ਫਿਲਮ ਇੰਡਸਟਰੀ ਲਈ ਸਾਲ 2019 ਇਕ ਅਹਿਮ ਸਾਲ ਹੋਣ ਵਾਲਾ ਹੈ। ਇਸ ਸਾਲ ਹੁਣ ਤਕ ਕੁਲ 11 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ। ਜੇਕਰ ਚਾਲੂ ਮਹੀਨੇ ਅਪ੍ਰੈਲ ਨੂੰ ਮਿਲਾ ਕੇ ਆਉਣ ਵਾਲੇ 3 ਮਹੀਨਿਆਂ ਅਪ੍ਰੈਲ, ਮਈ ਤੇ ਜੂਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 13 ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਹਾਲਾਂਕਿ ਇਨ•ਾਂ ਫਿਲਮਾਂ ਦੀ ਰਿਲੀਜ਼ ਡੇਟ ‘ਚ ਤਬਦੀਲੀ ਵੀ ਹੋ ਸਕਦੀ ਹੈ। ਕਿਹੜੀਆਂ ਹਨ ਉਹ 13 ਫਿਲਮਾਂ ਜੋ ਅਪ੍ਰੈਲ ਤੋਂ ਲੈ ਕੇ ਜੂਨ ਤਕ ਰਿਲੀਜ਼ ਹੋਣ ਜਾ ਰਹੀਆਂ ਹਨ, ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਰਿਪੋਰਟ ‘ਚ—
‘ ਮੰਜੇ ਬਿਸਤਰੇ 2’
ਇਸ ਲਿਸਟ ‘ਚ ਸਭ ਤੋਂ ਪਹਿਲੀ ਫਿਲਮ ਹੈ ‘ਮੰਜੇ ਬਿਸਤਰੇ 2’, ਜੋ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ ‘ਚ ਹਨ, ਜਿਸ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਹੀ ਲਿਖੀ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਲਗਭਗ ਰਿਹਾ ਹੈ ਕਿ ਇਹ ਫ਼ਿਲਮ ਵੱਡੀ ਹਿੱਟ ਸਾਬਤ ਹੋਵੇਗੀ।  ਇਸ ਤੋਂ ਬਾਅਦ ਅਗਲੇ ਹਫ਼ਤੇ 19 ਅਪ੍ਰੈਲ ਨੂੰ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਹੀਂ ਹੋ ਰਹੀ।


” ਨਾਢੂ ਖਾਂ”
ਇਸ ਅਪ੍ਰੈਲ ਮਹੀਨੇ ਦੇ ਅਖੀਰ ਯਾਨੀ ਕਿ 26 ਅਪ੍ਰੈਲ ਨੂੰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ ‘ਨਾਢੂ ਖਾਂ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਸੁਖਜਿੰਦਰ ਬੱਬਲ ਦੀ ਲਿਖੀ ਇਸ ਫ਼ਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਤੇ ਆਚੰਤ ਗੋਇਲ ਹਨ


 “ਦਿਲ ਦੀਆਂ ਗੱਲਾਂ”  ਤੇ “ਬਲੈਕੀਆ”
ਮਈ ਮਹੀਨੇ ਦੀ ਸ਼ੁਰੂਆਤ ‘ਚ 2 ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ•ਾਂ ‘ਚੋਂ ਪਹਿਲੀ ਫਿਲਮ ਹੈ ‘ਦਿਲ ਦੀਆਂ ਗੱਲਾਂ’, ਜਿਸ ਨੂੰ ਡਾਇਰੈਕਟ ਕੀਤਾ ਹੈ ਪਰਮੀਸ਼ ਵਰਮਾ ਤੇ ਉਦੈ ਪ੍ਰਤਾਪ ਸਿੰਘ ਨੇ। ਫਿਲਮ ‘ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹਨ, ਜੋ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਇਸੇ ਦਿਨ ‘ਬਲੈਕੀਆ’ ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸੁਖਮਿੰਦਰ ਧੰਜਲ ਨੇ ਡਾਇਰੈਕਟ ਕੀਤਾ ਹੈ, ਜਿਸ ‘ਚ ਦੇਵ ਖਰੋੜ ਤੇ ਇਹਾਨਾ ਢਿੱਲੋਂ ਮੁੱਖ ਭੂਮਿਕਾ ‘ਚ ਹਨ।

“15 ਲੱਖ ਕਦੋਂ ਆਏਗਾ “ਤੇ “ਲੁਕਣ ਮੀਚੀ”
ਇਸ ਤੋਂ ਅਗਲੇ ਹਫ਼ਤੇ ਯਾਨੀ 10 ਮਹੀ ਨੂੰ ਮੁੜ ਤੋਂ ਪੰਜਾਬੀ ਫ਼ਿਲਮਾਂ “15 ਲੱਖ ਕਦੋਂ ਆਏਗਾ “ਤੇ “ਲੁਕਣ ਮੀਚੀ” ਰਿਲੀਜ਼ ਹੋਣਗੀਆਂ। ਇਨ•ਾਂ ‘ਚੋਂ ਪਹਿਲੀ ਫਿਲਮ ਹੈ ’15 ਲੱਖ ਕਦੋਂ ਆਏਗਾ’, ਜਿਸ ‘ਚ ਰਵਿੰਦਰ ਗਰੇਵਾਲ ਤੇ ਪੂਜਾ ਵਰਮਾ ਮੁੱਖ ਭੂਮਿਕਾ ‘ਚ ਹਨ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਪ੍ਰੀਤ ਬਰਾੜ ਨੇ। 10 ਮਈ ਨੂੰ ਰਿਲੀਜ਼ ਹੋਣ ਵਾਲੀ ਦੂਜੀ ਫਿਲਮ ਦਾ ਨਾਂ ਹੈ ‘ਲੁਕਣ ਮੀਚੀ’, ਜਿਸ ‘ਚ ਪ੍ਰੀਤ ਹਰਪਾਲ, ਮੈਂਡੀ ਤੱਖੜ ਤੇ ਅੰਮ੍ਰਿਤ ਔਲਖ ਮੁੱਖ ਭੂਮਿਕਾ ਨਿਭਾਅ ਰਹੇ ਹਨ। ‘ਲੁਕਣ ਮੀਚੀ’ ਨੂੰ ਮਨਜਿੰਦਰ ਹੁੰਦਲ ਨੇ ਡਾਇਰੈਕਟ ਕੀਤਾ ਹੈ।

“ਚੰਡੀਗੜ- ਅੰਮ੍ਰਿਤਸਰ ਚੰਡੀਗੜ”-  ‘ਮੁਕਲਾਵਾ
ਇਸ ਤੋਂ ਬਾਅਦ 17 ਮਈ ਨੂੰ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਹੀਂ ਹੋਵੇਗੀ।  ਇਸ ਤੋਂ ਅਗਲੇ ਹਫ਼ਤੇ ਯਾਨੀ 24 ਮਈ ਨੂੰ ਮੁੜ 2 ਪੰਜਾਬੀ ਫਿਲਮਾਂ ਬਾਕਸ ਆਫਿਸ ‘ਤੇ ਆਹਮੋ-ਸਾਹਮਣੇ ਹੋਣਗੀਆਂ। ਇਨ•ਾਂ ‘ਚੋਂ ਪਹਿਲੀ ਫਿਲਮ ਹੈ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ “ਚੰਡੀਗੜ- ਅੰਮ੍ਰਿਤਸਰ ਚੰਡੀਗੜ”  ਜਿਸ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ। ਦੂਜੀ ਫਿਲਮ ਦਾ ਨਾਂ ਹੈ ‘ਮੁਕਲਾਵਾ‘, ਜਿਸ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।

‘ਸਾਕ’- ‘ਮੁੰਡਾ ਫਰੀਦਕੋਟੀਆ’
ਇਸ ਤੋਂ ਅਗਲੇ ਮਹੀਨੇ ਯਾਨੀ ਜੂਨ ਵਿੱਚ ਸਭ ਤੋਂ ਪਲਾਂ 7 ਜੂਨ ਨੂੰ ਜੋਬਨਪ੍ਰੀਤ ਸਿੰਘ ਤੇ ਮੈਂਡੀ ਤੱਖਰ ਦੀ ਫਿਲਮ ‘ਸਾਕ’ ਰਿਲੀਜ਼ ਹੋਵੇਗੀ, ਜਿਸ ਨੂੰ ਡਾਇਰੈਕਟ ਕੀਤਾ ਹੈ ਕਮਲਜੀਤ ਸਿੰਘ ਨੇ। ਇਸ ਤੋਂ ਅਗਲੇ ਹਫ਼ਤੇ 14 ਜੂਨ ਨੂੰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਸਟਾਰਰ ਫਿਲਮ ‘ਮੁੰਡਾ ਫਰੀਦਕੋਟੀਆ’ ਰਿਲੀਜ਼ ਹੋਵੇਗੀ, ਜਿਸ ਨੂੰ ਮਨਦੀਪ ਸਿੰਘ ਚਾਹਲ ਨੇ ਡਾਇਰੈਕਟ ਕੀਤਾ ਹੈ।

‘ਛੜਾ’- ਛੱਲੇ ਮੁੰਦੀਆ’,

21 ਜੂਨ ਨੂੰ ਮੁੜ 2 ਪੰਜਾਬੀ ਫਿਲਮਾਂ ਬਾਕਸ ਆਫਿਸ ‘ਤੇ ਹਨ। ਇਨ•ਾਂ ‘ਚੋਂ ਪਹਿਲੀ ਫਿਲਮ ਹੈ ‘ਛੜਾ’, ਜਿਸ ‘ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸਿੰਘ ਸਿੱਧੂ ਨੇ। 21 ਜੂਨ ਨੂੰ ਹੀ ਰਿਲੀਜ਼ ਹੋਣ ਜਾ ਰਹੀ ਦੂਜੀ ਪੰਜਾਬੀ ਫਿਲਮ ਹੈ ‘ਛੱਲੇ ਮੁੰਦੀਆ‘, ਜਿਸ ਨੂੰ ਸੁਨੀਲ ਪੁਰੀ ਨੇ ਡਾਇਰੈਕਟ ਕੀਤਾ ਹੈ। ਫਿਲਮ ‘ਚ ਐਮੀ ਵਿਰਕ, ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਮੁੱਖ ਭੂਮਿਕਾ ‘ਚ ਹਨ।

ਮਿੰਦੋ ਤਸੀਲਦਾਰਨੀ’

ਜੂਨ ਮਹੀਨੇ ਦੀ ਆਖਰੀ ਫਿਲਮ ਹੈ ‘ਮਿੰਦੋ ਤਸੀਲਦਾਰਨੀ’, ਜੋ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ ‘ਚ ਹਨ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਅਵਤਾਰ ਸਿੰਘ ਨੇ।

Comments & Feedback