in

‘ਮੁਕਲਾਵਾ’ ਦਾ ਪਹਿਲਾ ਡਾਇਲਾਗ ਪ੍ਰੋਮੋ ਰਿਲੀਜ਼, ਦੇਖੋ ਕਿਵੇਂ ਹੈ ਦੋਵਾਂ ਨੂੰ ਮੁਕਲਾਵੇ ਦੀ ਤਾਂਘ

24 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੁਕਲਾਵਾ’ ਦਾ ਪਹਿਲਾ ਡਾਇਲਾਗ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਹ ਖੂਬਸੂਰਤ ਡਾਇਲਾਗ ਪ੍ਰੋਮੇ ਮੁਕਲਾਵੇ ਦੀ ਤਾਂਘ ਨੂੰ ਦਰਸਾਉਂਦਾ ਹੈ।  ਪੰਜਾਬ ਦੀ ਨਾਮਵਰ ਫ਼ਿਲਮ ਨਿਰਮਾਣ ਤੇ ਡਿਸਟੀਬਿਊਸ਼ਨ ਕੰਪਨੀ ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਗ੍ਰੇ ਸਲੇਟ ਪਿਕਚਰਸ’ ਦੇ ਸਹਿਯੋਗ ਨਾਲ ਬਣਾਈ ਗਈ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਖੂਬ ਜੱਚ ਰਹੀ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਦੇ ਡਾਇਲਾਗਾ ਰਾਜੂ ਵਰਮਾ ਨੇ ਲਿਖੇ ਹਨ।

 

ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਨਾਲ ਨਾਲ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਇਕ ਖੂਬਸੂਰਤ ਪਰਿਵਾਰਕ ਡਰਾਮਾ ਫ਼ਿਲਮ ਹੈ। ਫ਼ਿਲਮ ਦੇ ਟਾਈਟਲ ਟਰੈਕ ਅਤੇ ਟਰੇਲਰ ਨੂੰ ਹਰ ਪਾਸੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ।  ਇਸ ਫ਼ਿਲਮ ਵਿੱਚ ਜਿਥੇ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਨਜ਼ਰ ਆਵੇਗੀ, ਉਥੇ ਹੀ ਰਿਸ਼ਤਿਆਂ ਦੀ ਮਹਿਕ ਅਤੇ ਅਹਿਮੀਅਤ ਦੇ ਨਾਲ ਨਾਲ ਕਾਮੇਡੀ ਅਤੇ ਪਰਿਵਾਰਕ ਡਰਾਮਾ ਵੀ ਦੇਖਣ ਨੂੰ ਮਿਲੇਗਾ। ਨਿਰਮਾਤਾ  ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ•ਾ ਬਣਾਵੇਗਾ।

Leave a Reply

Your email address will not be published. Required fields are marked *

‘ਜੋਰਾ-ਦੂਜਾ ਅਧਿਆਇ’ ਦੀ ਸ਼ੂਟਿੰਗ ਸ਼ੁਰੂ, ਇਸ ਵਾਰ ਕਈ ਨਵੇਂ ਚਿਹਰੇ ਆਉਂਣਗੇ ਨਜ਼ਰ 

ਕਿਉਂ ਬਣਿਆ ਦੇਵ ਖਰੌੜ ‘ਬਲੈਕੀਆ’? ਜਾਣੋ ਉਸੇ ਦੀ ਜ਼ੁਬਾਨੀ, ਭਲਕੇ ਹੋਵੇਗੀ ਰਿਲੀਜ਼