in

ਕਿਉਂ ਬਣਿਆ ਦੇਵ ਖਰੌੜ ‘ਬਲੈਕੀਆ’? ਜਾਣੋ ਉਸੇ ਦੀ ਜ਼ੁਬਾਨੀ, ਭਲਕੇ ਹੋਵੇਗੀ ਰਿਲੀਜ਼

ਗਾਇਕਾਂ ਦੀ ਹਕੂਮਤ ਵਾਲੇ ਪੰਜਾਬੀ ਸਿਨੇਮੇ ‘ਚ ਕਿਸੇ ਗੈਰ ਗਾਇਕ ਅਦਾਕਾਰ ਵੱਲੋਂ ਸਫ਼ਲਤਾ ਦੀ ਝੰਡੀ ਗੱਡਣਾ ਤੇ ਗਾਇਕ ਤੋਂ ਹੀਰੋ ਬਣੇ ਆਪਣੇ ਸਮਕਾਲੀਆਂ ਨੂੰ ਚੁਣੌਤੀ ਦੇਣਾ ਸ਼ਾਇਦ ਦੇਵ ਖਰੌੜ ਦੇ ਹਿੱਸੇ ਹੀ ਆਇਆ ਹੈ। ਲਗਾਤਾਰ  ਚਾਰ ਵੱਡੀਆਂ ਹਿੱਟ ਫ਼ਿਲਮਾਂ ਦੇਣ ਵਾਲਾ ਦੇਵ ਪੰਜਾਬੀ ਦਾ ਪਹਿਲਾ ਤੇ ਇਕਲੌਤਾ ਅਜਿਹਾ ਅਦਾਕਾਰ ਹੈ ਜਿਸ ਨੂੰ ਸਭ ਤੋਂ ਵੱਧ ਬਾਇਓਪਿਕ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬੀ ਦੇ ਐਕਸ਼ਨ ਹੀਰੋ ਵਜੋਂ ਉਭਰਕੇ ਸਾਹਮਣਾ ਆਇਆ ਦੇਵ ਖਰੌੜ ਭਾਵੇ ਦਰਸ਼ਕਾਂ ਦੀ ਨਜ਼ਰੀ ਪਿਛਲੇ ਚਾਰ ਕੁ ਸਾਲ ਤੋਂ ਹੀ ਚੜਿ•ਆ ਹੈ, ਪਰ ਉਸ ਦੀ ਇਸ ਸਫ਼ਲਤਾ ਪਿੱਛੇ ਸੰਘਰਸ਼ ਦਾ ਲੰਮਾ ਇਤਿਹਾਸ ਹੈ। ਉਹ ਕਰੀਬ ਡੇਢ ਦਹਾਕੇ ਤੋਂ ਅਦਾਕਾਰੀ ਨਾਲ ਜੁੜਿਆ ਹੋਇਆ ਹੈ। ਅੱਜ ਕੱਲ• ਉਹ ਆਪਣੀ ਫ਼ਿਲਮ ‘ਬਲੈਕੀਆ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ 3 ਮਈ ਨੂੰ ਪਰਦਾਪੇਸ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਦਰਸਾ ਰਿਹਾ ਹੈ ਕਿ ਇਹ ਫ਼ਿਲਮ ਵੀ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਚਾਲੂ ਰੁਝਾਨ ਤੋਂ ਹਟਕੇ ਹੈ। ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਸੁਖਮੰਦਰ ਧੰਜਲ ਦੀ ਇਸ ਫ਼ਿਲਮ ਵਿੱਚ ਵੀ ਦੇਵ ਐਕਸ਼ਨ ਹੀਰੋ ਹੀ ਨਜ਼ਰ ਆਵੇਗਾ। ਇੰਦਰਪਾਲ ਦੀ ਲਿਖੀ ਇਹ ਫ਼ਿਲਮ 1975 ਦੇ ਦੌਰ ਦੇ ਨੇੜੇ ਤੇੜੇ ਦੀ ਕਹਾਣੀ ਹੈ।


ਦੇਵ ਮੁਤਾਬਕ ਭਾਵੇ ਦਰਸ਼ਕ ਉਸ ਦੀ ਹਰ ਫ਼ਿਲਮ ‘ਚ ਉਸ ਨੂੰ ਐਕਸ਼ਨ ਕਰਦਾ ਦੇਖਣਾ ਚਾਹੁੰਦੇ ਹਨ ਪਰ ਉਸ ਦੀ ਸ਼ੁਰੂਆਤ ਇਕ ਕਾਮੇਡੀ ਅਦਾਕਾਰ ਵਜੋਂ ਹੀ ਹੋਈ ਸੀ। ਉਹ ਭਗਵੰਤ ਮਾਨ, ਬੀਨੂੰ ਢਿੱਲੋਂ, ਰਾਣਾ ਰਣਬੀਰ ਤੇ ਕਰਮਜੀਤ ਵਰਗੇ ਦਿੱਗਜ ਕਾਮੇਡੀਅਨਾਂ ਦਾ ਉਨ•ਾਂ ਦਿਨਾਂ ਦਾ ਸਾਥੀ ਹੈ, ਜਦੋਂ ਇਹ ਸਾਰੇ ਇਸ ਖ਼ੇਤਰ ‘ਚ ਸੰਘਰਸ਼ ਕਰ ਰਹੇ ਸਨ। ਭਗਵੰਤ ਮਾਨ ਦੇ ਸ਼ੋਅ ‘ਜੁਗਨੂੰ ਕਹਿੰਦਾ ਹੈ’ ਤੇ ‘ਜੁਗਨੂੰ ਮਸਤ ਮਸਤ’ ਸਮੇਤ ਉਸਦੇ ਸਾਰੇ ਸ਼ੋਅਜ ਅਤੇ ਟੀਵੀ ਸੀਰੀਅਲ ਦਾ ਹਿੱਸਾ ਰਹੇ ਦੇਵ ਨੂੰ ਪੰਜਾਬੀ ਸਿਨੇਮੇ ‘ਚ ਵੱਖਰੀ ਪਹਿਚਾਣ ਮਿਲੀ ਹੈ।  ਉਸ ਨੇ ਇਸ ਖ਼ੇਤਰ ‘ਚ ਇਕ ਲੰਮੀ ਘਾਲਣਾ ਘਾਲੀ ਹੈ। ਹਮੇਸ਼ਾ ਡਿੱਗ ਡਿੱਗ ਸਵਾਰ ਹੋਣ ਵਾਲੇ ਦੇਵ ਦੀ ਸ਼ੁਰੂਆਤ ਭਾਵੇਂ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ’ ਤੋਂ ਮੰਨੀ ਜਾਂਦੀ ਹੈ, ਪਰ ਉਹ ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ। ਪਟਿਆਲਾ ਸ਼ਹਿਰ ਨਾਲ ਸਬੰਧਿਤ ਦੇਵ ਕਿਸੇ ਵੇਲੇ ਵਾਲੀਵਾਲ ਦਾ ਵੀ ਨਾਮੀਂ ਖਿਡਾਰੀ ਰਿਹਾ ਹੈ।

ਮਹਿੰਦਰ ਕਾਲਜ ਪਟਿਆਲਾ ਨੇ ਉਸ ਦਾ ਵਾਹ ਥੀਏਟਰ ਨਾਲ ਅਜਿਹਾ ਪਾਇਆ ਕਿ ਉਸਦੀ ਜ਼ਿੰਦਗੀ ਹੀ ਬਦਲ ਗਈ। ਕਈ ਸਾਲ ਥੀਏਟਰ ਨਾਲ ਜੁੜੇ ਰਹੇ ਦੇਵ ਦੀ ਬਤੌਰ ਹੀਰੋ ਪਹਿਲੀ ਫ਼ਿਲਮ ਸਾਲ 2010 ਵਿੱਚ ‘ਕਬੱਡੀ ਇਕ ਮੁਹੱਬਤ’ ਆਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਸਰਗਰਮ ਰਿਹਾ, ਪਰ ਉਸ ਨੂੰ ਸਫ਼ਲਤਾ ਸਾਲ 2015 ਵਿੱਚ ‘ਰੁਪਿੰਦਰ ਗਾਂਧੀ’ ਫ਼ਿਲਮ ਨਾਲ ਮਿਲੀ। ‘ਡਾਕੂਆਂ ਦਾ ਮੁੰਡਾ’ ਨੇ ਉਸ ਨੂੰ ਪੰਜਾਬੀ ਸਿਨੇਮੇ ਦਾ ਮੋਹਰੀ ਸਿਤਾਰਾ ਬਣਾ ਦਿੱਤਾ। ਇਨ•ਾਂ ਫ਼ਿਲਮਾਂ ਤੋਂ ਬਾਅਦ ਉਹ ਆਪਣਾ ਹਰ ਅਗਲਾ ਕਦਮ ਫ਼ੂਕ ਫੂਕ ਰੱਖ ਰਿਹਾ ਹੈ। ਉਹ ਜਾਣਦਾ ਹੈ ਕਿ ਉਹ ਜਿਸ ਮੁਕਾਮ ‘ਤੇ ਹੈ ਇਥੋਂ ਤੱਕ ਜਿੰਨਾ ਔਖਾ ਪਹੁੰਚਣਾ ਹੈ ਉਸ ਤੋਂ ਵੀ ਔਖਾ ਇਥੇ ਖੜ•ੇ ਰਹਿਣਾ ਹੈ। ਦੇਵ ਮੁਤਾਬਕ ਉਸ ਦੀ ਇਹ ਫ਼ਿਲਮ ‘ਬਲੈਕੀਆ’ ਵੀ ਦਰਸ਼ਕਾਂ ਦੀ ਕਸੱਵਟੀ ‘ਤੇ ਖਰਾ ਉਤਰੇਗੀ। ਇਸ ਵਿੱਚ ਉਹ ਉਸ ਤਰ•ਾਂ ਦਾ ਕਿਰਦਾਰ ਹੀ ਨਿਭਾ ਰਿਹਾ ਹੈ, ਜਿਸ ਤਰ•ਾ ਦਾ ਦਰਸ਼ਕ ਉਸ ਤੋਂ  ਆਸ ਕਰਦੇ ਹਨ। ਇਸ ਫ਼ਿਲਮ ਲਈ ਉਸਨੇ ਮਾਨਸਿਕ ਤੇ ਸਰੀਰਿਕ ਤੌਰ ‘ਤੇ ਬੇਹੱਦ ਮਿਹਨਤ ਕੀਤੀ ਹੈ। ਇਸ ਫ਼ਿਲਮ ਦੀ ਕਹਾਣੀ ਉਸ ਕੋਲ ਪਿਛਲੇ ਕਈ ਸਾਲਾਂ ਤੋਂ ਸੀ, ਪਰ ਉਹ ਸਹੀ ਵਕਤ ਤੇ ਸਹੀ ਟੀਮ ਮਿਲਣ ‘ਤੇ ਹੀ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਸਨ।
ਉਸ ਮੁਤਾਬਕ ਉਸ ਨੇ ਹਮੇਸ਼ਾ ਚੁਣੌਤੀਪੂਰਵਕ ਕਿਰਦਾਰ ਨਿਭਾਉਣ ਨੂੰ ਹੀ ਤਰਜ਼ੀਹ ਦਿੱਤੀ ਹੈ। ਉਹ ਅਜਿਹੇ ਕਿਰਦਾਰ ਨਿਭਾਉਣਾ ਚਾਹੁੰਦਾ ਹੈ, ਜੋ ਉਸ ਅੰਦਰਲੇ ਕਲਾਕਾਰ ਦਾ ਪਰਦੇ ‘ਤੇ ਇਜ਼ਹਾਰ ਕਰਨਗੇ। ਉਸ ਦੀ ਖੁਸ਼ਨਸੀਬੀ ਹੈ ਕਿ ਉਸ ਦੀਆਂ ਚਾਰ ਫ਼ਿਲਮਾਂ ਲਗਾਤਾਰ ਹਿੱਟ ਰਹੀਆਂ ਹਨ। ਭਵਿੱਖ ‘ਚ ਉਹ ਹਰ ਫ਼ਿਲਮ ਸੋਚ ਸਮਝ ਕੇ ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ ਇਸ ਖੇਤਰ ‘ਚ ਇਕ ਵਾਰ ਡਿੱਗਿਆ ਬੰਦਾ ਮੁੜ ਖੜ•ਾ ਨਹੀਂ ਹੁੰਦਾ

Leave a Reply

Your email address will not be published. Required fields are marked *

‘ਮੁਕਲਾਵਾ’ ਦਾ ਪਹਿਲਾ ਡਾਇਲਾਗ ਪ੍ਰੋਮੋ ਰਿਲੀਜ਼, ਦੇਖੋ ਕਿਵੇਂ ਹੈ ਦੋਵਾਂ ਨੂੰ ਮੁਕਲਾਵੇ ਦੀ ਤਾਂਘ

‘ਮੁਕਲਾਵਾ’ ਮੇਰੀ ਲਈ ਬੇਹੱਦ ਖਾਸ ਫ਼ਿਲਮ ਹੈ : ਐਮੀ ਵਿਰਕ