in

ਫਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਅੱਧੀ ਦਰਜਨ ਤੋਂ ਵੱਧ ਕਲਾਕਾਰਾਂ ਦੀ ਹੋਵੇਗੀ ਸ਼ੁਰੂਆਤ 

ਨਿਰਦੇਸ਼ਕ ਤੇ ਲੇਖਕ ਅਦਿੱਤਯ ਸੂਦ ਦੀ ਫਿਲਮ ‘ਤੇਰੀ ਮੇਰੀ ਜੋੜੀ’ ਇਸੇ ਸਾਲ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਸ਼ਤਿਆਂ ਦੀ ਗੱਲ ਕਰਦੀ ਇਸ ਫ਼ਿਲਮ ਜ਼ਰੀਏ ਪੰਜਾਬੀ ਸਿਨੇਮੇ ਨੂੰ ਕਈ ਨਵੇਂ ਚਿਹਰੇ ਮਿਲਣ ਜਾ ਰਹੇ ਹਨ। ਅਦਿੱਤਯ ਸੂਦ ਆਪਣੀ ਹਰ ਫ਼ਿਲਮ ਜ਼ਰੀਏ ਕਈ ਨਵੇਂ ਚਿਹਰਿਆਂ ਨੂੰ ਪੰਜਾਬੀ ਸਿਨੇਮੇ ‘ਚ ਉਤਾਰਦੇ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਆਪਣੀ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਪੇਸ਼ ਕਰਨ ਵਾਲੇ ਅਦਿੱਤਯ ਸੂਦ ਹੁਣ ਤੱਕ ਦਰਜਨ ਤੋਂ ਵੱਧ ਕਲਾਕਾਰਾਂ ਨੂੰ ਪੰਜਾਬੀ ਸਿਨੇਮੇ ਨਾਲ ਜੋੜ ਚੁੱਕੇ ਹਨ। ਹੁਣ ਉਹ ਆਪਣੀ ਇਸ ਤੀਜੀ ਪੰਜਾਬੀ ਫਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਦੋ ਨਾਮਵਰ ਯੂਟਿਊਬਰ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਨੂੰ ਸਿਲਵਰ ਸਕਰੀਨ ‘ਤੇ ਪੇਸ਼ ਕਰਨਗੇ। ਇਹ ਦੋਵੇਂ ਅਦਾਕਾਰ ਸੋਸ਼ਲ ਮੀਡੀਆ ‘ਤੇ ਖੂਬ ਦੇਖੋ ਜਾਂਦੇ ਹਨ। ਦੋਵਾਂ ਦੀਆਂ ਵੀਡੀਓਜ਼ ਦੇ ਸਮੁੱਚੀ ਦੁਨੀਆਂ ਵਿੱਚ ਕਰੋੜਾਂ ਪ੍ਰਸ਼ਸੰਕ ਹਨ। ਦੋਵੇਂ ਜਣੇ ਇਸ ਫਿਲਮ ਜ਼ਰੀਏ ਹੀ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੇ ਹਨ।

ਇਹੀ ਨਹੀਂ ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੁਵਰਾਜ ਸਿੰਘ ਵੀ ਇਸ ਫਿਲਮ ਜ਼ਰੀਏ ਹੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ। ਦੇਸ਼ ਦੀ ਨਾਮਵਰ ਮਾਡਲ ਅਤੇ ਟੈਲੀਵਿਜ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਮੋਨਿਕਾ ਸ਼ਰਮਾ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀ ਹੈ।

ਇਹੀ ਨਹੀਂ ਇਸ ਫ਼ਿਲਮ ਜ਼ਰੀਏ ਹੀ ਇਕ ਹੋਰ ਖੂਬਸੂਰਤ ਚਿਹਰਾ ਅਰਸ਼ਦੀਪ ਵੀ ਪੰਜਾਬੀ ਸਿਨੇਮੇ ਨੂੰ ਮਿਲੇਗਾ। ਇਨ•ਾਂ ਤੋਂ ਇਲਾਵਾ ਅਸਟ੍ਰੇਲੀਆ ਐਕਟਰਸ ਜੈਜ ਵੀ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ। ਇਹੀ ਨਹੀਂ ਪੰਜਾਬੀ ਫਿਲਮ ਤੇ ਮਨੋਰੰਜਨ ਜਗਤ ਦਾ ਦਿੱਗਜ ਅਦਾਕਾਰ ਵੀ ਪਹਿਲੀ ਵਾਰ ਇਸ ਫ਼ਿਲਮ ਜ਼ਰੀਏ ਇਕ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਵੱਡੇ ਪਰਦੇ ‘ਤੇ ਨਜ਼ਰ ਆਵੇਗਾ। ਪੰਜਾਬੀ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ ਜਿਸ ਦਾ ਮਿਊਜ਼ਿਕ ਸਭ ਤੋਂ ਮਹਿੰਗਾ ਬਣਿਆ ਹੈ।


ਮਨੋਰੰਜਨ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ‘ਚ ਦੋ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਫ਼ਿਲਮ ‘ਚ ਜਿਥੇ ਅਜੌਕੇ ਦੌਰ ਦੇ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਤਾਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਂਣਗੇ। ਫ਼ਿਲਮ ਦੇ ਟਾਈਟਲ ਤੇਰੀ ਮੇਰੀ ਜੋੜੀ ਦਾ ਮਤਲਬ ਮਹਿਜ਼ ਪ੍ਰੇਮ ਕਹਾਣੀ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਫ਼ਿਲਮ ਰਿਸ਼ਤਿਆਂ ਦੀ ਖੂਬਸੂਰਤੀ ਕਹਾਣੀ ਹੋਵੇਗੀ।

Leave a Reply

Your email address will not be published. Required fields are marked *

‘ਮੁਕਲਾਵਾ’ ਮੇਰੀ ਲਈ ਬੇਹੱਦ ਖਾਸ ਫ਼ਿਲਮ ਹੈ : ਐਮੀ ਵਿਰਕ

“ਕਾਲਾ ਸੂਟ” ਤੋਂ ਬਾਅਦ ਹੁਣ “ਗੁਲਾਬੀ ਪਾਣੀ” ਨੇ ਯੂ-ਟਿਊਬ ‘ਤੇ ਪੱਟੀ ਧੂੜ, ਫ਼ਿਲਮ 24 ਨੂੰ