fbpx

‘ਮੁਕਲਾਵਾ’ ਮੇਰੀ ਲਈ ਬੇਹੱਦ ਖਾਸ ਫ਼ਿਲਮ ਹੈ : ਐਮੀ ਵਿਰਕ

Posted on May 6th, 2019 in Fivewood Special

ਨਿਰਦੇਸ਼ਕ ਸਿਮਰਜੀਤ ਸਿੰਘ ਦੀ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਅੰਗਰੇਜ਼’ ਜ਼ਰੀਏ ਪਹਿਲੀ ਵਾਰ ਫਿਲਮ ਸਕਰੀਨ ‘ਤੇ ਨਜ਼ਰ ਆਇਆ ਐਮੀ ਵਿਰਕ ਅੱਜ ਪੰਜਾਬੀ ਸਿਨੇਮੇ ਦਾ ਨਾਮੀਂ ਹੀਰੋ ਹੈ। ਇਹੀਂ ਨਹੀਂ ਹੁਣ ਤਾਂ ਸਗੋਂ ਉਹ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਸ਼ਮੂਲੀਅਤ ਕਰ ਚੁੱਕਾ ਹੈ। ਉਹ ਛੇਤੀ ਹੀ ਦੋ ਵੱਡੀਆਂ ਹਿੰਦੀ ਫ਼ਿਲਮਾਂ ਵਿੱਚ ਹਿੰਦੀ ਸਿਨਮੇ ਦੇ ਦਿੱਗਜ ਅਦਾਕਾਰਾਂ ਨਾਲ ਨਜ਼ਰ ਆਵੇਗਾ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਐਮੀ ਦਾ ਸਿਤਾਰਾ ਇਸ ਵੇਲੇ ਪੂਰਾ ਬੁਲੰਦ ਹੈ। ਅੱਜ ਕੱਲ• ਉਹ ਆਪਣੀ ਫਿਲਮ ‘ਮੁਕਲਾਵਾ’ ਨੂੰ ਲੈ ਕੇ ਚਰਚਾ ਵਿੱਚ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਇਹ ਉਸਦੀ ਚੌਥੀ ਫ਼ਿਲਮ ਹੋਵੇਗੀ। ਸੋਨਮ ਬਾਜਵਾ ਨਾਲ ਵੀ ਉਹ ਬਤੌਰ ਹੀਰੋ ਤੀਜੀ ਵਾਰ ਹੀ ਪਰਦੇ ‘ਤੇ ਨਜ਼ਰ ਆਉਣ ਜਾ ਰਿਹਾ ਹੈ।

‘ਵਾਈਟ ਹਿੱਲ ਸਟੂਡੀਓ’ ਬੈਨਰ ਦੀ ਇਸ ਫ਼ਿਲਮ ਵਿੱਚ ਕਈ ਕੁਝ ਅਜਿਹਾ ਖਾਸ ਹੈ ਜੋ ਐਮੀ ਨੇ ਪਹਿਲਾਂ ਕਦੇ ਨਹੀਂ ਕੀਤਾ। ਉਹ ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦਾ ਕਰਦਾ ਦੱਸਦਾ ਹੈ ਕਿ ਉਸ ਨੇ ਕਦੇ ਵੀ ਕੈਮਰੇ ਅੱਗੇ ਐਕਟਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕੈਮਰੇ ਮੂਹਰੇ ਅਸਿਹਜ ਨਹੀਂ ਦਿਖਣਾ ਚਾਹੁੰਦਾ ਇਸ ਲਈ ਉਹ ਹਮੇਸ਼ਾ ਸਭ ਤੋਂ ਪਹਿਲਾਂ ਕਿਰਦਾਰ ਦੀ ਨਬਜ਼ ਫੜ•ਦਾ ਹੈ। ਉਹ ਸੋਚਕੇ ਕੁਝ ਵੀ ਨਹੀਂ ਕਰਦਾ। ਜਿਸ ਪਾਸੇ ਨੂੰ ਉਸ ਦੀ ਕਿਸਮਤ ਲਜਾਈ ਜਾ ਰਹੀ ਹੈ ਉਹ ਤੁਰਿਆ ਜਾ ਰਿਹਾ ਹੈ। ਐਮੀ ਦੱਸਦਾ ਹੈ ਕਿ ਉਹ 20 ਸਾਲ ਦੀ ਉਮਰ ‘ਚ ਘਰੋਂ ਗਾਇਕ ਬਣਨ ਨਿਕਲਿਆ ਸੀ। ਗਾਇਕੀ ਦੇ ਖ਼ੇਤਰ ‘ਚ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ, ਪਰ ਅਦਾਕਾਰੀ ਦੇ ਮਾਮਲੇ ‘ਚ ਉਸ ਨੂੰ ਜ਼ਿਆਦਾ ਹੱਥ ਪੱਲਾ ਨਹੀਂ ਮਾਰਨਾ ਪਿਆ। ਉਸ ਨੇ ਨਾ ਹੀ ਕਦੇ ਅਦਾਕਾਰੀ ਸਿੱਖੀ ਹੈ ਅਤੇ ਨਾ ਹੀ ਉਸ ਨੇ ਇਸ ਪਾਸੇ ਆਉਣ ਬਾਰੇ ਸੋਚਿਆ ਸੀ।

ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਅਚਾਨਕ ਉਸ ਨੂੰ ‘ਅੰਗਰੇਜ਼’ ਫ਼ਿਲਮ ‘ਚ ਇਕ ਛੋਟੇ ਪਰ ਦਿਲਚਸਪ ਕਿਰਦਾਰ ਦੀ ਆਫ਼ਰ ਹੋਈ। ਵੱਡੀ ਫ਼ਿਲਮ ਹੋਣ ਕਾਰਨ ਉਸ ਨੇ ਝੱਟ ਹਾਮੀ ਭਰ ਦਿੱਤੀ। ਇਸ ਫ਼ਿਲਮ ਨੇ ਉਸ ਦੀ ਤਕਦੀਰ ਬਦਲ ਦਿੱਤੀ। 2015 ‘ਚ ਆਈ ਇਸ ਫ਼ਿਲਮ ਨੇ ਉਸ ਦੇ ਘਰ ਮੂਹਰੇ ਫ਼ਿਲਮ ਨਿਰਮਾਤਾ, ਨਿਰਦੇਸ਼ਕਾਂ ਦੀ ਕਤਾਰ ਲਗਾ ਦਿੱਤੀ। ਨਤੀਜਨ 2016 ‘ਚ ਉਸ ਦੀਆਂ ਤਿੰਨ ਫ਼ਿਲਮਾਂ ਆਈਆਂ।  2017 ਵਿੱਚ ਵੀ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ। ਪਿਛਲੇ ਸਾਲ ਉਸਦੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦੇ ਕਈ ਰਿਕਾਰਡ ਤੋੜੇ। ਉਸਦੀ ਜ਼ਿੰਦਗੀ ਲਈ ਇਹ ਅਹਿਮ ਬੇਹੱਦ ਅਹਿਮ ਹੈ। ਇਸ ਸਾਲ ਤੋਂ ਜਿਥੇ ਉਸਦੀ ਹਿੰਦੀ ਸਿਨਮੇ ਵਿੱਚ ਸ਼ੁਰੂਆਤ ਹੋ ਰਹੀ ਹੈ, ਉਥੇ ਹੀ ਉਸਦੀਆਂ ਤਿੰਨ ਪੰਜਾਬੀ ਫ਼ਿਲਮਾਂ ‘ਮੁਕਲਾਵਾ’, ‘ਨਿੱਕਾ ਜ਼ੈਲਦਾਰ3’ ਅਤੇ ‘ਛੱਲੇ ਮੁੰਦੀਆਂ’ ਰਿਲੀਜ਼ ਹੋਣ ਜਾ ਰਹੀਆਂ ਹਨ।

ਇਨ•ਾਂ ‘ਚੋਂ ਪਹਿਲਾਂ 24 ਮਈ ਨੂੰ ‘ਮੁਕਲਾਵਾ’ ਰਿਲੀਜ਼ ਹੋਵੇਗੀ। ਇਸ ਨੂੰ ਰਾਜੂ ਵਰਮਾ ਨੇ ਲਿਖਿਆ ਹੈ। ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ ਜਦੋਂ ਛੋਟੀ ਉਮਰ ਵਿੱਚ ਵਿਆਹ ਕਰ ਦਿੱਤੇ ਜਾਂਦੇ ਸਨ ਤੇ ਜੁਆਨ ਹੋਣ ‘ਤੇ ਮੁੰਡਾ ਆਪਣੀ ਪਤਨੀ ਦਾ ਮੁਕਲਾਵਾ ਲੈਣ ਜਾਂਦਾ ਸੀ। ਇਹ ਫ਼ਿਲਮ ਇਸੇ ਵਿਸ਼ੇ ‘ਤੇ ਅਧਾਰਿਤ ਰੁਮਾਂਟਿਕ, ਕਾਮੇਡੀ ਤੇ ਡਰਾਮਾ ਫ਼ਿਲਮ ਹੈ।  ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਹੀ ਨਹੀਂ ਬਲਕਿ ਪੰਜਾਬੀ ਫ਼ਿਲਮਾਂ ਦੇ ਅਜੌਕੇ ਰੁਝਾਨ ਨਾਲੋਂ ਵੀ ਬਿਲਕੁਲ ਹਟਵੀਂ ਫ਼ਿਲਮ ਹੈ। ਇਸ ਵਿੱਚ ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਅਤੇ ਅਨੀਤਾ ਸ਼ਬਦੀਸ਼ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

Comments & Feedback