ਨੀਰੂ ਬਾਜਵਾ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ ‘ਚ ਹੋਇਆ ਸੀ। ਨੀਰੂ ਬਾਜਵਾ ਕੈਨੇਡਾ ‘ਚ ਜੰਮੀ ਪੰਜਾਬੀ ਅਦਾਕਾਰਾ ਹੈ, ਜੋ ਡੇਢ ਦਹਾਕੇ ਤੋਂ ਫਿਲਮਾਂ ‘ਚ ਸਰਗਰਮ ਹਨ।
ਨੀਰੂ ਬਾਜਵਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ ‘ਮੈਂ ਸੋਲਹਾ ਬਰਸ ਕੀ’ ਨਾਲ ਕੀਤੀ ਸੀ। ਇਸ ਤੋਂ ਬਾਅਦ ਨੀਰੂ ਬਾਜਵਾ ਨੇ ਭਾਰਤੀ ‘ਸੋਪ ਓਪੇਰਾ’ ਅਤੇ ਪੰਜਾਬੀ ਫਿਲਮਾਂ ‘ਚ ਕੰਮ ਕੀਤਾ। ਸਾਲ 1998 ‘ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 ‘ਚ ਨੀਰੂ ਨੇ ਬਾਲੀਵੁੱਡ ‘ਚ ਵਾਪਸੀ ਕੀਤੀ। ਫਿਲਮ ‘ਪ੍ਰਿੰਸ’ ‘ਚ ਉਨ੍ਹਾਂ ਦੇ ਹੀਰੋ ਵਿਵੇਕ ਓਬਰਾਏ ਸਨ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ ‘ਚ ਵੀ ਕੰਮ ਕੀਤਾ।
ਪੰਜਾਬੀ ਸਿਨੇਮਾ ਵਿਚ ਪਹਿਲੀ ਵਾਰ ਹਰਭਜਨ ਮਾਨ ਦੀ ਫਿਲਮ” ਅਸਾਂ ਨੂੰ ਮਾਣ ਵਤਨਾਂ ਦਾ ” ਵਿੱਚ ਨਜਰ ਆਈ ਨੀਰੂ ਬਾਜਵਾ ਦੀ ਪਹਿਲੀ ਹਿੱਟ ਫਿਲਮ “ਜੱਟ ਐਡ ਜੂਲੀਅਟ ” ਸੀ। ਦਰਜਨ ਤੋਂ ਵੱਧ ਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੀ ਨੀਰੂ ਬਾਜਵਾ ਪੜ੍ਹਾਈ ‘ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਨ੍ਹਾਂ ਨੇ ਸਕੂਲ ਜਾਣਾ ਛੱਡ ਦਿੱਤਾ ਸੀ। ਅਦਾਕਾਰੀ ‘ਚ ਆਪਣੇ ਕਰੀਅਰ ਨੂੰ ਬਣਾਉਣ ਲਈ ਛੇਤੀ ਹੀ ਉਹ ਮੁੰਬਈ ਸ਼ਿਫਟ ਹੋ ਗਏ ਸਨ। ਸਾਲ 2003 ‘ਚ ਨੀਰੂ ਬਾਜਵਾ ਨੇ ਦੂਰਦਰਸ਼ਨ ਲਈ ਇਕ ਸੀਰੀਅਲ ਕੀਤਾ, ਜਿਸ ਦਾ ਨਾਂ ਸੀ ‘ਹਰੀ ਮਿਰਚੀ ਲਾਲ ਮਿਰਚੀ’ ਸੀ। ਇਸ ਸੀਰੀਅਲ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸਾਲ ਬਾਅਦ ਹੀ ਉਸ ਨੂੰ ਫਿਲਮਾਂ ਐਂਟਰੀ ਮਿਲ ਗਈ। ਹੁਣ ਉਹ ਪੰਜਾਬੀ ਸਿਨੇਮਾ ਦੀ ਚਰਚਿਤ ਆਦਾਕਾਰਾ ਦੇ ਨਾਲ ਨਾਲ ਫਿਲਮ ਨਿਰਮਾਤਾ ਵੀ ਹੈ।




