ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਉਹ ਕਲਾਕਾਰ ਹਨ ਜਿਹਨਾਂ ਨੇ ਮੌਕੇ ਦੀ ਭਾਲ ਨਹੀਂ ਕੀਤੀ ਬਲਕਿ ਆਪਣੇ ਲਈ ਖੁਦ ਮੌਕੇ ਪੈਦਾ ਕੀਤੇ ਹਨ। ਪੰਜਾਬ ਨਾਲ ਸਬੰਧਿਤ ਅਤੇ ਅਸਟ੍ਰੇਲੀਆ ਰਹਿ ਰਹੇ ਇਹ ਦੋਵੇਂ ਕਲਾਕਾਰ ਇਸ ਵੇਲੇ ਦੁਨੀਆਂ ਦੇ ਨਾਮੀਂ ਯੂਟਿਊਬ ਕਲਾਕਾਰਾਂ ਦੀ ਸੂਚੀ ‘ਚ ਸ਼ਾਮਲ ਹਨ। ਆਪਣੀਆਂ ਵੀਡੀਓਜ਼ ਨੂੰ ਲੈ ਕੇ ਹਮੇਸ਼ਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਰਹਿਣ ਵਾਲੇ ਇਹ ਦੋਵੇਂ ਕਲਾਕਾਰ ਹੁਣ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਵੱਡੇ ਪਰਦੇ ਨਾਲ ਜੁੜਨ ਜਾ ਰਹੇ ਹਨ। 13 ਸਤੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਅਤੇ ਲੇਖਕ ਅਦਿਤਯ ਸੂਦ ਦੀ ਇਸ ਫ਼ਿਲਮ ਵਿੱਚ ਇਹ ਦੋਵੇਂ ਜਣੇ ਮੁੱਖ ਭੂਮਿਕਾ ਨਿਭਾ ਰਹੇ ਹਨ। ਅਦਾਕਾਰੀ ਲਾਈਫ ਦੇ ਨਾਲ ਨਾਲ ਅਸਲ ਜ਼ਿੰਦਗੀ ਵਿੱਚ ਵੀ ਪੱਕੇ ਮਿੱਤਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਆਪਣੀ ਇਸ ਸ਼ੁਰੂਆਤ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੋਵਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਉਨ•ਾਂ ਦੇ ਕਰੀਅਰ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ।
ਇਸ ਫ਼ਿਲਮ ਵਿੱਚ ਮੁੱਖ ਨਾਇਕ ਦਾਨੀ ਦੀ ਭੂਮਿਕਾ ਨਿਭਾ ਰਿਹਾ ਸੈਮੀ ਗਿੱਲ ਦੱਸਦਾ ਹੈ ਕਿ ਉਹ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਹੈ ਅਤੇ ਕਰੀਬ ਇਕ ਦਹਾਕੇ ਤੋਂ ਅਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਉਸ ਨੂੰ ਅਦਾਕਾਰੀ ਦਾ ਬਚਪਨ ਤੋਂ ਹੀ ਸ਼ੌਕ ਸੀ ਪਰ ਘਰ ਦੀਆਂ ਮਜਬੂਰੀਆਂ ਤੇ ਸੁਨਿਹਰੇ ਭਵਿੱਖ ਦਾ ਸੁਪਨਾ ਉਸ ਨੂੰ ਅਸਟ੍ਰੇਲੀਆ ਲੈ ਗਿਆ। ਅਸਟ੍ਰੇਲੀਆ ਵਿੱਚ ਉਸਨੇ ਪੜ•ਾਈ ਦੇ ਨਾਲ ਨਾਲ ਕਈ ਨੌਕਰੀਆਂ ਵੀ ਕੀਤੀਆਂ। ਉਹ ਇਸ ਵੇਲੇ ਅਸਟ੍ਰੇਲੀਆ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ। ਅਸਟ੍ਰੇਲੀਆ ਵਿੱਚ ਰਹਿ ਕੇ ਵੀ ਉਸਨੇ ਆਪਣੇ ਅੰਦਰਲੇ ਕਲਾਕਾਰ ਨੂੰ ਮਰਨ ਨਹੀਂ ਦਿੱਤਾ।
ਕੋਈ ਰਾਹ ਨਾ ਮਿਲਣ ‘ਤੇ ਉਸਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉਸਨੇ ਆਪਣੀ ਸ਼ੁਰੂਆਤ ਛੋਟੀਆਂ ਛੋਟੀਆਂ ਵੀਡੀਓਜ਼ ਤੋਂ ਕੀਤੀ ਸੀ। ਉਸਨੇ ਆਪਣੇ ਵਿਆਹ ਤੋਂ ਬਾਅਦ ਆਪਣੀ ਕਲਾਕਾਰ ਪਤਨੀ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਦੋਵੇਂ ਜਣੇ ਸਮਾਜਿਕ ਮੁੱਦਿਆਂ ‘ਤੇ ਵਿਅੰਗ ਕਰਦੀਆਂ ਵੀਡੀਓਜ਼ ਬਣਾਉਣ ਲੱਗੇ। ਇਨ•ਾਂ ਵੀਡੀਓਜ਼ ਨੂੰ ਇਸ ਕਦਮ ਹੁੰਗਾਰਾ ਮਿਲਿਆ ਕਿ ਅੱਜ ਉਨ•ਾਂ ਦੀਆਂ ਵੀਡੀਓਜ਼ ਦੇ ਕਰੋੜਾਂ ਦਰਸ਼ਕ ਹਨ। ਸੋਸ਼ਲ ਮੀਡੀਆ ‘ਤੇ ਮਿਲਦੇ ਪਿਆਰ ਨੇ ਹੀ ਉਨ•ਾਂ ਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਨਿਰਦੇਸ਼ਕ ਅਦਿਤਯ ਸੂਦ ਨੇ ਉਸ ਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਤਾਂ ਉਹਨਾਂ ਝੱਟ ਹਾਂ ਕਰ ਦਿੱਤੀ। ਹਰ ਕਲਾਕਾਰ ਦੀ ਇੱਛਾ ਵੱਡੇ ਪਰਦੇ ‘ਤੇ ਕੰਮ ਕਰਨ ਦੀ ਹੀ ਹੁੰਦੀ ਹੈ। ਉਸਦੀ ਇਹ ਇੱਛਾ ਇਸ ਫ਼ਿਲਮ ਨਾਲ ਪੂਰੀ ਹੋਣ ਜਾ ਰਹੀ ਹੈ।
ਸੈਮੀ ਗਿੱਲ ਦੇ ਹੀ ਸਾਥੀ ਕਿੰਗ ਬੀ ਚੌਹਾਨ ਨੂੰ ਵੀ ਇਹ ਫ਼ਿਲਮ ਉਸਦੀ ਕਾਬਲੀਅਤ ਅਤੇ ਸੋਸ਼ਲ ਮੀਡੀਆ ‘ਤੇ ਪ੍ਰਸਿੱਧੀ ਸਦਕਾ ਹੀ ਮਿਲੀ ਹੈ। ਉਸ ਮੁਤਾਬਕ ਉਸਨੇ ਅਸਟ੍ਰੇਲੀਆ ਵਿੱਚ ਖੁਦ ਨੂੰ ਕਲਾਕਾਰ ਵਜੋਂ ਅੱਗੇ ਲੈ ਕੇ ਆਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਪਰ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਆਖਰ ਉਸ ਨੇ ਖੁਦ ਦੀਆਂ ਵੀਡੀਓਜ਼ ਜ਼ਰੀਏ ਹੀ ਆਪਣੇ ਆਪ ਨੂੰ ਲੋਕਾਂ ਸਾਹਮਣੇ ਲਿਆਂਦਾ। ਸੈਮੀ ਗਿੱਲ ਨਾਲ ਮੁਲਾਕਾਤ ਤੋਂ ਬਾਅਦ ਉਹ ਮਿਲਕੇ ਵੀਡੀਓਜ਼ ਬਣਾਉਣ ਲੱਗੇ। ਇਨ•ਾਂ ਦੀ ਸਾਂਝ ਨੂੰ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਤਾਂ ਉਨ•ਾਂ ਦਾ ਹੌਂਸਲਾ ਹੋਰ ਵਧਿਆ। ਉਸ ਨੂੰ ਖੁਸ਼ੀ ਹੈ ਕਿ ਉਹ ਦੋਵੇਂ ਜਣੇ ਇਕੋ ਫਿਲਮ ਜ਼ਰੀਏ ਆਪਣੇ ਫ਼ਿਲਮੀ ਸਫਰ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ। ਉਨ•ਾਂ ਮੁਤਾਬਕ ਪੰਜਾਬੀ ਫ਼ਿਲਮਾਂ ਵੱਡੇ ਪੱਧਰ ‘ਤੇ ਬਣ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਨਿਰਮਾਤਾ, ਨਿਰਦੇਸ਼ਕ ਕਿਸੇ ਵੀ ਨਵੇਂ ਕਲਾਕਾਰ ‘ਤੇ ਰਿਸਕ ਲੈਣ ਨੂੰ ਤਿਆਰ ਨਹੀਂ ਹੈ ਪਰ ਉਹ ਖੁਸ਼ਕਿਸਮਤ ਹਨ ਕਿ ਨਿਰਦੇਸ਼ਕ ਅਦਿਤਯ ਸੂਦ ਨੇ ਉਨ•ਾਂ ‘ਤੇ ਭਰੋਸਾ ਕੀਤਾ ਅਤੇ ਆਪਣੀ ਇਸ ਫ਼ਿਲਮ ਦਾ ਹਿੱਸਾ ਬਣਾਇਆ। ਉਨ•ਾਂ ਨੂੰ ਪੂਰੀ ਆਸ ਹੈ ਕਿ ਦਰਸ਼ਕ ਉਨ•ਾਂ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦੇਣਗੇ। ਇਹ ਫ਼ਿਲਮ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ।
ਬਲਜਿੰਦਰ ਉਪਲ
99141 89080