in

ਰਵਿੰਦਰ ਗਰੇਵਾਲ ਬਣਿਆ ‘ਡੰਗਰ ਡਾਕਟਰ’

ਨਿਰਦੇਸ਼ਕ ਤੇ ਲੇਖਕ ਅਰਥਵ ਬਲੂਜਾ ਤੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੀ ਜੋੜੀ ‘ਜੱਜ ਸਿੰਘ ਐਲ ਐਲ ਬੀ’ ਤੋਂ ਬਾਅਦ ਹੁਣ ਪੰਜਾਬੀ ਫ਼ਿਲਮ ‘ਡੰਗਰ ਡਾਕਟਰ’ ਲੈ ਕੇ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ 12 ਮਈ ਤੋਂ ਸ਼ੁਰੂ ਹੋ ਗਈ ਹੈ। ਫ਼ਿਲਮ ਦੀ ਹੀਰੋਇਨ ਪੰਜਾਬੀ ਗੀਤਾਂ ਦੀ ਮਾਡਲ ਸਾਰਾ ਗੁਰਪਾਲ ਹੈ। ਸਰਦਾਰ ਸੋਹੀ, ਬੀਐਨ ਸ਼ਰਮਾ ਤੇ ਕਰਮਜੀਤ ਅਮਨੋਲ ਸਮੇਤ ਕਈ ਨਾਮੀਂ ਅਦਾਕਾਰ ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਂਣਗੇ। ਉੱਘੇ ਫ਼ਿਲਮ ਨਿਰਮਾਤਾ ਵਿਵੇਕ ਓਹਰੀ ਬਤੌਰ ਪ੍ਰੋਡਿਊਸਰ ਇਸ ਫ਼ਿਲਮ ਜੁੜੇ ਹੋਏ ਹਨ। ਫ਼ਿਲਮ ਦੀ ਕਹਾਣੀ ਠੇਠ ਪੰਜਾਬੀ ਜਨ ਜੀਵਨ ਨਾਲ ਜੁੜੀ ਹੋਈ ਹੈ। ਦੱਸ ਦਈਏ ਕਿ ਅਰਥਵ ਬਲੂਜਾ ਤੇ ਰਵਿੰਦਰ ਗਰੇਵਾਲ ਦੀ ਜੋੜੀ ਦੀ ਇਹ ਤੀਜੀ ਫ਼ਿਲਮ ਹੈ। ਜੱਜ ਸਿੰਘ ਐਲ ਐਲ ਬੀ ਤੋਂ ਪਹਿਲਾਂ ਅਰਥਵ ਨੇ ਰਵਿੰਦਰ ਗਰੇਵਾਲ ਨੂੰ ਲੈ ਕੇ ‘ਐਵੇ ਰੌਲਾ ਪੈ ਗਿਆ’ ਫ਼ਿਲਮ ਬਣਾਈ ਸੀ। ‘ ਜੱਜ ਸਿੰਘ ਐਲ ਐਲ ਬੀ’ ਫ਼ਿਲਮ ਨੁੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ, ਪਰ ਇਹ ਫ਼ਿਲਮ ਸਚਾਰੂ ਢੰਗ ਨਾਲ ਰਿਲੀਜ਼ ਨਾ ਹੋਣ ਕਾਰਨ ਬਹੁਤੇ ਦਰਸ਼ਕਾਂ ਤੋਂ ਦੂਰ ਰਹਿ ਗਈ ਸੀ, ਪਰ ਇਸ ਫ਼ਿਲਮ ਦੀ ਫ਼ਿਲਮ ਅਲੋਚਕਾਂ ਤੇ ਆਮ ਦਰਸ਼ਕਾਂ ਨੇ ਰੱਜ ਕੇ ਤਾਰੀਫ਼ ਕੀਤੀ ਸੀ। ਆਸ ਹੈ ਕਿ ਇਸ ਜੋੜੀ ਦੀ ਇਹ ਫ਼ਿਲਮ ਵੀ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰੇਗੀ।

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਦਾ ਇਕ ਹੋਰ ਮਾਸਟਰਪੀਸ ‘ਲਹੌਰੀਏ’

ਪਰਚਾ ਤਾਂ ਕੱਟੇਗਾ ਹੀ, ਪੁਲਿਸ ਦੀ ਪੋਲ ਵੀ ਖੋਲ•ੇਗਾ ‘ਸਾਬ• ਬਹਾਦਰ’