ਬੀਨੂੰ ਢਿੱਲੋਂ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਚਮਕਦਾ ਸਿਤਾਰਾ ਹੈ। ਆਲਮ ਹੈ ਕਿ ਉਸ ਨੂੰ ਕੇਂਦਰ ‘ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਉਸ ਲਈ ਵੱਖਰੇ ਤੌਰ ‘ਤੇ ਕਿਰਦਾਰ ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਉਹ ਅੱਜ ਜਿਸ ਮੁਕਾਮ ‘ਤੇ ਹੈ, ਇਹ ਉਸ ਨੇ ਰਾਤੋ ਰਾਤ ਹਾਸਲ ਨਹੀਂ ਕੀਤਾ। ਇਸ ਪਿੱਛੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ। ਥੀਏਟਰ, ਥੀਏਟਰ ਤੋਂ ਟੈਲੀਵਿਜ਼ਨ ਤੇ ਫਿਰ ਟੈਲੀਵਿਜ਼ਨ ਤੋਂ ਫ਼ਿਲਮਾਂ। ਇਸ ਦਰਮਿਆਨ ਭੰਗੜਾ ਤੇ ਹੋਰ ਬਹੁਤ ਕੁਝ ਆਇਆ। ਉਹ ਆਪਣੀ ਮਿਹਨਤ, ਕਲਾ ਤੇ ਲਿਆਕਤ ਨਾਲ ਪੌੜੀ ਦਰ ਪੌੜੀ ਅੱਗੇ ਵੱਧਦਾ ਗਿਆ ਤੇ ਅੱਜ ਉਹ ਸਫ਼ਲਤਾ ਦੀ ਉਸ ਟੀਸੀ ‘ਤੇ ਹੈ, ਜਿਥੇ ਪਹੁੰਚਣਾ ਹਰ ਕਲਾਕਾਰ ਦੀ ਹਸਰਤ ਹੁੰਦੀ ਹੈ। ਉਸ ਨੇ ਆਪਣੀ ਇਸ ਇੰਟਰਵਿਊ ‘ਚ ਆਪਣੇ ਕਰੀਅਰ, ਪਰਿਵਾਰ ਤੇ ਜ਼ਿੰਦਗੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।