ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜ਼ੋਰਾ 10 ਨੰਬਰੀਆ’ ਦਾ ਸੋਮਵਾਰ ਨੂੰ ਟ੍ਰੇਲਰ ਰਿਲੀਜ਼ ਹੋਇਆ। ਇਸ ਟ੍ਰੇਲਰ ਨੂੰ ਮਿਲ ਰਹੇ ਹੁੰਗਾਰੇ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਦਰਸ਼ਕ ਉਹਨਾਂ ਦੇ ਖ਼ੇਤਰ ਤੇ ਸਮਾਜ ਨਾਲ ਜੁੜੀਆਂ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਇਸ ਫ਼ਿਲਮ ਦਾ ਨਾਇਕ ਦੀਪ ਸਿੱਧੂ ਬਹੁ ਗਿਣਤੀ ਪੰਜਾਬੀ ਦਰਸ਼ਕਾਂ ਲਈ ਅਸਲੋਂ ਨਵਾਂ ਚਿਹਰਾ ਹੈ। ਇਸ ਫ਼ਿਲਮ ਤੋਂ ਬਾਅਦ ਹਰ ਦਰਸ਼ਕ ਦੀਪ ਸਿੱਧੂ ਅਤੇ ਉਸ ਦੀ ਕਾਬਲੀਅਤ ਤੋਂ ਵਾਕਫ਼ ਹੋਵੇਗਾ। ਦੀਪ, ਜੋਰੇ ਦੀ ਭੂਮਿਕਾ ‘ਚ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਤਰਜਮਾਨੀ ਕਰ ਰਿਹਾ ਹੈ, ਜਿਨ•ਾਂ ਨੇ ਕਦੇ ਮਜਬੂਰੀਵੱਸ ਹਥਿਆਰ ਚੁੱਕਿਆ ਸੀ, ਪਰ ਫਿਰ ਸਾਰੀ ਉਮਰ ਸੁੱਟ ਨਹੀਂ ਸਕੇ। ਆਮ ਤੇ ਸਧਾਰਨ ਜਿਹੇ ਨੌਜਵਾਨ ਆਖਰ ਕਿਵੇਂ ਗੈਂਗਸਟਰ ਬਣ ਜਾਂਦੇ ਹਨ? ਇਸ ਦਾ ਜਵਾਬ ਜੋਰੇ ਦਾ ਕਿਰਦਾਰ ਦੇਵੇਗਾ।
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਦਾ ਹਰ ਕਿਰਦਾਰ ਆਪਣਾ ਵੱਖਰਾ ਵਜੂਦ ਰੱਖਦਾ ਹੈ। ਲੇਖਕ ਨੇ ਇਹ ਸਾਰੇ ਦੇ ਸਾਰੇ ਪਾਤਰ ਸਮਾਜ ‘ਚੋਂ ਲਏ ਹਨ, ਕੋਈ ਵੀ ਪਾਤਰ ਕਾਲਪਨਿਕ ਨਹੀਂ ਹੈ। ਕੋਈ ਕਿਰਦਾਰ ਉਹਨਾਂ ਲੋਕਾਂ ਦੀ ਪੇਸ਼ਕਾਰੀ ਕਰਦਾ ਹੈ, ਜੋ ਸਮਾਜ ਲਈ ਸਮਾਜਸੇਵਕ ਹਨ, ਪਰ ਅੰਦਰੋ ਪੁਲਿਸ ਤੇ ਲੀਡਰਾਂ ਦੇ ਚਮਚੇ ਹਨ। ਕੁਝ ਪਾਤਰ ਉਹਨਾਂ ਦੇ ਚਿਹਰੇ ਤੋਂ ਪਰਦਾ ਉਠਾਉਂਦੇ ਹਨ ਜੋ ਲੋਕ ਵੋਟਾਂ ਖ਼ਾਤਰ ਲੋਕਾਂ ਦੀਆਂ ਜੁੱਲੀਆਂ ਵਕਾਉਣ ਤੱਕ ਗੁਰੇਜ਼ ਨਹੀਂ ਕਰਦੇ। ਇਸੇ ਤਰ•ਾ ਫ਼ਿਲਮ ਦਾ ਹਰ ਪਾਤਰ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੀ ਯਾਦ ਦਿਵੇਗਾ। ਫ਼ਿਲਮ ‘ਚ ਮੁਕਲ ਦੇਵ ਸ਼ੇਰਾ ਰਿਠੋਰ, ਹੌਬੀ ਧਾਲੀਵਾਲ ਤੇਜਾ ਔਲਖ, ਯਾਦ ਗਰੇਵਾਲ ਦੀਪਾ, ਸਰਦਾਰ ਸੋਹੀ ਬਘੇਲ ਸਿੰਘ, ਕੁੱਲ ਸਿੱਧੂ ਕਾਲੀ, ਅਸ਼ੀਸ਼ ਦੁੱਗਲ ਜਵਾਲਾ ਚੌਧਰੀ ਤੇ ਮੁਕੇਸ਼ ਤਿਵਾੜੀ,ਸੁਲਤਾਨ ਅਹਿਮਦ ਕੁਰੇਸ਼ੀ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ‘ਚ ਰੰਗਮੰਚ ਨਾਲ ਜੁੜੇ ਕਈ ਅਜਿਹੇ ਚਿਹਰੇ ਵੀ ਨਜ਼ਰ ਆਉਂਣਗੇ, ਜੋ ਮੌਕਿਆਂ ਦੀ ਘਾਟ ਕਾਰਨ ਪਛੜੇ ਹੋਏ ਸਨ। #Fivewood
in News
‘ਜੋਰਾ 10 ਨੰਬਰੀਆ’ ਦਾ ਹਰ ਕਿਰਦਾਰ ਹੈ ਦਮਦਾਰ


