ਅਗਲੇ ਮਹੀਨੇ 22 ਸਤੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 2’ ਵਿੱਚ ਦਰਸ਼ਕ ਸੋਨਮ ਬਾਜਵਾ ਨੂੰ ਇਕ ਵੱਖਰੇ ਅੰਦਾਜ਼ ‘ਚ ਦੇਖਣਗੇ। ‘ਨਿੱਕਾ ਜ਼ੈਲਦਾਰ’ ਵਿੱਚ ਉਸ ਨੇ ਕਾਲਜ ਵਿਦਿਆਰਥਣ ਤੇ ਮਾਪਿਆਂ ਦੀ ਆਗਿਆਕਾਰੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਇਹੀ ਨਹੀਂ ਫ਼ਿਲਮ ਦੇ ਹੀਰੋ ਯਾਨੀਕਿ ਐਮੀ ਵਿਰਕ ਦੇ ਕਈ ਗੇੜੇ ਵੀ ਮਰਵਾਏ ਸਨ। ਉਥੇ ਹੁਣ ਉਹ ‘ਨਿੱਕਾ ਜ਼ੈਲਦਾਰ 2’ ਵਿੱਚ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ‘ਚ ਨਾ ਸਿਰਫ਼ ਦਾਜ ਦੇ ਲੋਭੀਆਂ ਨੂੰ ਮੂੰਹ ਤੋੜ ਜਵਾਬ ਦੇਵੇਗੀ, ਬਲਕਿ ਦੋ ਪਿਆਰ ਕਰਨ ਵਾਲਿਆਂ ਨੂੰ ਮਿਲਾਉਣ ਦੀ ਕੋਸ਼ਿਸ਼ ਵੀ ਕਰੇਗੀ। ਇਸ ਫ਼ਿਲਮ ‘ਚ ਦਰਸ਼ਕ ਸੋਨਮ ਨੂੰ ਬਿਲਕੁਲ ਸਾਦੇ ਪਹਿਰਾਵੇ ‘ਚ ਦੇਖਣਗੇ। ਦੱਸ ਦਈਏ ਕਿ ਇਹ ਫ਼ਿਲਮ 1970 ਦੇ ਦਹਾਕੇ ਦੀ ਹੈ। ਫ਼ਿਲਮ ‘ਚ ਸੋਨਮ ਪੁਰਾਣੇ ਸੂਟਾਂ ‘ਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਤੇ ਰਮਨੀਤ ਸ਼ੇਰਸਿੰਘ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਜਗਦੀਪ ਸਿੰਘ ਸਿੱਧੂ ਦੇ ਲਿਖੇ ਹਨ। ਫ਼ਿਲਮ ‘ਚ ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਣਾ ਰਣਬੀਰ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ ਤੇ ਪ੍ਰਿੰਸ ਕੰਵਲਜੀਤ ਸਮੇਤ ਕਈ ਨਵੇਂ, ਪੁਰਾਣੇ ਚਿਹਰੇ ਨਜ਼ਰ ਆਉਂਣਗੇ।#Fivewood


