ਆਪਣੀ ਲੁਕਸ ਤੇ ਅਦਾਵਾਂ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿਣ ਵਾਲੀ ਇਹ ਖੂਬਸੂਰਤ ਅਦਾਕਾਰਾ ਹੁਣ ‘ਨਿੱਕਾ ਜ਼ੈਲਦਾਰ 2’ ਨਾਲ ਆਪਣੇ ਕਰੀਅਰ ਨੂੰ ਹੋਰ ਉਚਾ ਚੁੱਕੇਗੀ। 22 ਸਤੰਬਰ ਨੂੰ ਰਿਲੀਜ਼ ਹੋ ਰਹੀ ‘ਨਿੱਕਾ ਜ਼ੈਲਦਾਰ 2’ ਵਿੱਚ ਉਹ ਰਵਾਇਤੀ ਪੰਜਾਬੀ ਪਹਿਰਾਵੇ ‘ਚ ਨਜ਼ਰ ਆਵੇਗੀ। ਇਸ ਤਰ•ਾਂ ਦੇ ਸਧਾਰਨ ਪਹਿਰਾਵੇ ‘ਚ ਉਹ ਪਹਿਲਾਂ ‘ਪੰਜਾਬ 1984’ ਵਿੱਚ ਨਜ਼ਰ ਆਈ ਸੀ। ‘ਨਿੱਕਾ ਜ਼ੈਲਦਾਰ 2’ ਦੀ ਕਹਾਣੀ 1970 ਦੇ ਦਹਾਕੇ ਦੀ ਹੈ।
ਇਸ ਵਾਰ ਫ਼ਿਲਮ ‘ਚ ਉਸ ਦਾ ਕਿਰਦਾਰ ਕਾਫ਼ੀ ਦਮਦਾਰ ਹੈ। ਦੱਸ ਦਈਏ ਕਿ ਸਾਲ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਗਿੱਪੀ ਗਰੇਵਾਲ ਤੇ ਜੈਜ਼ੀ ਬੀ ਨਾਲ ਪਹਿਲੀ ਵਾਰ ਨਜ਼ਰ ਆਈ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। 27 ਸਾਲਾ ਇਹ ਅਦਾਕਾਰਾ ਉਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਨਾਨਕਮੱਤਾ ਦੀ ਜੰਮਪਲ ਹੈ। ਸਾਲ 2012 ‘ਚ ਫੈਮਿਨਾ ਮਿਸ ਇੰਡੀਆ ਦਾ ਹਿੱਸਾ ਬਣਨ ਤੋਂ ਬਾਅਦ ਉਹ ਮਾਡਲਿੰਗ ਦੇ ਜ਼ਰੀਏ ਫ਼ਿਲਮਾਂ ‘ਚ ਅਈ ਸੀ। ਇਸ ਖ਼ੇਤਰ ‘ਚ ਆਉਣ ਤੋਂ ਪਹਿਲਾਂ ਉਹ ਏਅਰਹੋਸਟਸ ਵੀ ਰਹਿ ਚੁੱਕੀ ਹੈ। ਹੀਰੋਇਨ ਵਜੋਂ ਸੋਨਮ ਦੀ ਸਭ ਤੋਂ ਵੱਧ ਚਰਚਾ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਨਾਲ ਹੋਈ ਸੀ। ‘ਸਰਦਾਰ ਜੀ’ ਅਤੇ ‘ਨਿੱਕਾ ਜ਼ੈਲਦਾਰ’ ਨੇ ਉਸਦੇ ਕਰੀਅਰ ਨੂੰ ਉੱਚਾ ਚੁੱਕਿਆ। ਹੁਣ ਉਹ ਨਿੱਕਾ ਜ਼ੈਲਦਾਰ ਦੇ ਇਸ ਸੀਕੁਅਲ ਨਾਲ ਹੋਰ ਬੁਲੰਦੀਆਂ ਛੂਹਣ ਲਈ ਤਿਆਰ ਹੈ।



