ਪਰਦੇ ਪਿੱਛੇ ਰਹਿ ਪੰਜਾਬੀ ਸਿਨੇਮੇ ਦੀ ਤਰੱਕੀ ‘ਚ ਅਹਿਮ ਯੋਗਦਾਨ ਪਾ ਰਿਹੈ ਮੁਨੀਸ਼ ਸਾਹਨੀ

Posted on August 9th, 2017 in Article

ਪੰਜਾਬੀ ਫ਼ਿਲਮ ਸਨਅਤ ਨੂੰ ਪੈਰਾਂ ‘ਤੇ ਖੜ•ਾ ਕਰਨ ‘ਚ ਜਿਥੇ ਪਰਦੇ ‘ਤੇ ਦਿਖਣ ਵਾਲੀਆਂ ਕੁਝ ਸ਼ਖ਼ਸੀਅਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਉਥੇ ਕੁਝ ਚਿਹਰੇ ਅਜਿਹੇ ਵੀ ਹਨ, ਜੋ ਪਰਦੇ ‘ਤੇ ਨਜ਼ਰ ਨਹੀਂ ਆਉਂਦੇ ਪਰ ਪਰਦੇ ਪਿੱਛੇ ਰਹਿ ਕੇ ਇਸ ਸਨਅਤ ਨੂੰ ਉੱਚਾ ਚੁੱਕਣ ‘ਚ ਅਹਿਮ ਯੋਗਦਾਨ ਪਾ ਰਹੇ ਹਨ।  ਇਹਨਾਂ ਚਿਹਰਿਆਂ ‘ਚ ਮੁਨੀਸ਼ ਸਾਹਨੀ ਦਾ ਨਾਂ ਅਹਿਮ ਹੈ। ਉੱਤਰੀ ਭਾਰਤ ਦੀ ਨਾਮਵਰ ਫ਼ਿਲਮ ਡਿਸਟੀਬਿਊਸ਼ਨ ਕੰਪਨੀ ‘ਓਮ ਜੀ ਗੁਰੱਪ’ ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਸਾਹਨੀ ਇਸ ਵੇਲੇ ਪੰਜਾਬੀ ਸਿਨੇਮੇ ਦੀ ਸਰਗਰਮ ਸ਼ਖ਼ਸੀਅਤ ਹਨ। ਉਹ ਨਾ ਕੇਵਲ ਪੰਜਾਬੀ ਫ਼ਿਲਮਾਂ ਵੱਡੇ ਪੱਧਰ ‘ਤੇ ਰਿਲੀਜ਼ ਕਰ ਰਹੇ ਹਨ, ਬਲਕਿ ਕਈ ਪੰਜਾਬੀ ਫ਼ਿਲਮਾਂ ਦੇ ਪ੍ਰਾਜੈਕਟ ਤਿਆਰ ਕਰਨ ਤੋਂ ਇਲਾਵਾ ਫ਼ਿਲਮਾਂ ਦੇ ਨਿਰਮਾਣ ਨਾਲ ਵੀ ਜੁੜੇ ਹੋਏ ਹਨ।  ਮੁਨੀਸ਼ ਸਾਹਨੀ ਦੇ ਪਿਤਾ ਦਾ ਨਾਂ ਓਮ ਸਾਹਨੀ ਸੀ। ਉਹਨਾਂ ਨੇ ਆਪਣੇ ਪਿਤਾ ਦੇ ਨਾਂ ‘ਤੇ ਬਣੀ ਇਕ ਛੋਟੀ ਜਿਹੀ ਡਿਸਟੀਬਿਊਸ਼ਨ ਕੰਪਨੀ ਨੂੰ ਇਕ ਵੱਡੇ ਗਰੁੱਪ ‘ਚ ਬਦਲਿਆ ਹੈ।  ਮੁਨੀਸ਼ ਸਾਹਨੀ ਦੱਸਦੇ ਹਨ ਕਿ ਸਾਲ 2007 ‘ਚ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਕੰਪਨੀ ਦੀ ਕਮਾਂਡ ਸੰਭਾਲੀ। ਉਸ ਨੇ ਹੁਣ ਤੱਕ ਉੱਤਰੀ ਭਾਰਤ ‘ਚ ਨਾ ਕੇਵਲ ਸੈਕੜੇ ਹਿੰਦੀ, ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਹਨ, ਬਲਕਿ ਓਮ ਜੀ ਗੁਰੱਪ ਦੇ ਪਾਤੜਾਂ, ਬਰਨਾਲਾ, ਬਟਾਲਾ, ਤਰਨਤਾਰਨ ਅਤੇ ਮਾਨਸਾ ‘ਚ ਸਿਨੇਮੇ ਵੀ ਖੋਲ•ੇ।
ਮੁਨੀਸ਼ ਸਾਹਨੀ ਮੁਤਾਬਕ ਉਹ ਬਚਪਨ ਤੋਂ ਹੀ ਆਪਣੇ ਪਿਤਾ ਤੋਂ ਫ਼ਿਲਮ ਉਦਯੋਗ ਦਾ ਕੰਮ ਸਿੱਖਦੇ ਰਹੇ ਹਨ।  ਪਰ ਪਿਤਾ ਦੀ ਮੌਤ ਤੋਂ ਬਾਅਦ ਅਚਾਨਕ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ।  ਉਹ ਦੱਸਦੇ ਹਨ ਕਿ ਉਸ ਨੇ ਸਭ ਤੋਂ ਪਹਿਲਾ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਓਮ ਸ਼ਾਂਤੀ ਓਮ’ ਰਿਲੀਜ਼ ਕੀਤੀ ਸੀ। ਇਸ ਤੋਂ ਬਾਅਦ ਬਿੱਲੂ ਬਾਰਬਰ, ਲੰਡਨ ਡ੍ਰੀਮਜ਼, ਰੁਸਤਮ, ਕਹਾਣੀ 2, ਗੱਬ ਇੰਜ ਬੈਂਕ ਸਮੇਤ ਦਰਜਨਾਂ ਹਿੰਦੀ ਫ਼ਿਲਮਾਂ ਰਿਲੀਜ਼ ਕੀਤੀਆਂ। ਹਿੰਦੀ ਫ਼ਿਲਮਾਂ ਨਾਲੋਂ ਉਹਨਾਂ ਦਾ ਝੁਕਾਅ ਹਮੇਸ਼ਾ ਪੰਜਾਬੀ ਫ਼ਿਲਮਾਂ ਵੱਲ ਰਿਹਾ ਹੈ। ਸਾਲ 2013 ‘ਚ Àਹਨਾਂ ਪਹਿਲੀ ਪੰਜਾਬੀ ਫ਼ਿਲਮ ‘ਪੂਜਾ ਕਿਵੇਂ ਆ’ ਰਿਲੀਜ਼ ਕੀਤੀ ਸੀ। ਇਸ ਮਰਗੋਂ ਉਹਨਾਂ ‘ਨੌਟੀ ਜਟਸ’ ਰਿਲੀਜ਼ ਕੀਤੀ, ਜੋ ਇਕ ਵੱਡੀ ਹਿੱਟ ਫ਼ਿਲਮ ਸਾਬਤ ਹੋਈ। ਇਸ ਫ਼ਿਲਮ ਤੋਂ ਬਾਅਦ ਉਹਨਾਂ ਦਰਜਨਾਂ ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਜਿਨ•ਾਂ ‘ਚੋਂ ਜੱਟ ਬੁਆਏਜ਼, ਡਿਸਕੋ ਸਿੰਘ, ਗੋਰਿਆਂ ਨੂੰ ਦਫ਼ਾ ਕਰੋ, ਅੰਗਰੇਜ਼, ਬੰਬੂਕਾਟ, ਅਰਦਾਸ, ਨਿੱਕਾ ਜੈਲਦਾਰ, ਲਵ ਪੰਜਾਬ ਤੇ ਲਹੌਰੀਏ ਦਾ ਨਾਂ ਅਹਿਮ ਹੈ।
ਮੁਨੀਸ਼ ਸਾਹਨੀ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬੀ ਫ਼ਿਲਮਾਂ ਸਿਰਫ਼ ਪੰਜਾਬ ਵਿੱਚ ਹੀ ਰਿਲੀਜ ਹੁੰਦੀਆਂ ਸਨ। ਹੁਣ ਪੰਜਾਬ ਤੋਂ ਬਾਹਰ ਦੀ ਪੰਜਾਬੀ ਫ਼ਿਲਮਾਂ ਦੀ ਵੱਡੀ ਮਾਰਕੀਟ ਹੈ। ਗਿੱਪੀ ਗਰੇਵਾਲ ਦੀ ਫਿਲਮ ‘ਸਿੰਘ ਵਰਸਜ ਕੌਰ’ ਪੰਜਾਬੀ ਦੀ ਪਹਿਲੀ ਫਿਲਮ ਸੀ ਜੋ ਪੰਜਾਬ ਤੋਂ ਬਾਹਰ 45 ਸਿਨੇਮਾਘਰਾਂ ‘ਚ ਲੱਗੀ ਸੀ। ਇਹ ਫ਼ਿਲਮ ਉਨ•ਾਂ ਨੇ ਹੀ ਰਿਲੀਜ਼ ਕੀਤੀ ਸੀ। ਕੁਝ ਦਿਨ ਪਹਿਲਾਂ ਆਈ ਅਮਰਿੰਦਰ ਗਿੱਲ ਦੀ ਫ਼ਿਲਮ ‘ਲਹੌਰੀਏ’ ਵੀ ਪੰਜਾਬ ਦੇ ਨਾਲ ਨਾਲ ਬੰਗਲੌਰ, ਰਾਜਸਥਾਨ ਤੇ ਮੁੰਬਈ ‘ਚ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਗਈ ਸੀ। ਸਾਹਨੀ ਮੁਤਾਬਕ ਜਿਵੇਂ ਜਿਵੇਂ ਪੰਜਾਬੀ ਇੰਡਸਟਰੀ ਨਾਲ ਸੂਝਵਾਨ ਨਿਰਮਾਤਾ ਜੁੜ ਰਹੇ ਹਨ, ਉਵੇਂ ਹੀ ਪੰਜਾਬੀ ਫ਼ਿਲਮਾਂ ਦਾ ਦਾਇਰਾ ਖੁੱਲ• ਰਿਹਾ ਹੈ। ਅੱਜ ਕੱਲ• ਉਹ ਖੁਦ ਕੁਝ ਫ਼ਿਲਮਾਂ ਦੇ ਪ੍ਰੋਜੈਕਟ ਡਿਜ਼ਾਈਨ ਕਰ ਰਹੇ ਹਨ। ਮੁਨੀਸ਼ ਸਾਹਨੀ ਅਨੁਸਾਰ ਪੰਜਾਬ ਵਿੱਚ ਬਹੁਤ ਸਾਰੇ ਨਵੇਂ ਹੀਰੋ, ਨਵੇਂ ਸਬਜੈਕਟਸ, ਨਵੇਂ ਨਿਰਦੇਸ਼ਕ ਹਨ ਜਿਨ•ਾਂ ਤੇ ਨਿਰਮਾਤਾ ਪੈਸਾ ਇਨਵੈਸਟ ਕਰਨ ਤੋਂ ਡਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਫਿਲਮ ਜੇਕਰ ਕਮਰਸ਼ੀਅਲ ਹੋਵੇਗੀ ਤਾਂ ਹੀ ਉਨ•ਾਂ ਨੂੰ ਫ਼ਾਇਦਾ ਹੋਵੇਗਾ। ਆਮ ਤੌਰ ‘ਤੇ ਨਿਰਮਾਤਾ ਉਸ ਨੂੰ ਹੀ ਪਹਿਲ ਦਿੰਦੇ ਹਨ, ਜੋ ਮਾਰਕੀਟ ‘ਚ ਚੱਲ ਰਿਹਾ ਹੁੰਦਾ ਹੈ। ਇਹੀ ਕਾਰਨ ਹੈ ਕਿ ਨਵੀਂ ਪ੍ਰਤਿਭਾ ਸਾਹਮਣੇ ਆਉਂਣ ‘ਚ ਦੇਰੀ ਹੁੰਦੀ ਹੈ। ਉਸ ਦਾ ਮੰਨਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਕਮਰਸ਼ੀਅਲ ਫ਼ਿਲਮਾਂ ਨੂੰ ਹੀ ਪਹਿਲ ਦਿੱਤੀ ਜਾਵੇ, ਵਧੀਆ ਸਬਜੈਕਟ ਨੂੰ  ਸਹੀ ਤਰੀਕੇ ਨਾਲ ਫ਼ਿਲਮ ਉਦਯੋਗ ‘ਚ ਉਤਾਰਿਆ ਜਾ ਸਕਦਾ ਹੈ। ਇਹ ਪਹਿਲ ਉਹ ਖੁਦ ਕਰਨ ਜਾ ਰਹੇ ਹਨ। ਉਹ ਛੇਤੀ ਹੀ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਜ਼ਿੰਦਗੀ ‘ਤੇ ‘ਹਰਜੀਤਾ’ ਨਾਂ ਦੀ ਫ਼ਿਲਮ ਲੈ ਕੇ ਆਉਂਣਗੇ। ਇਹ ਫ਼ਿਲਮ ਉਹਨਾਂ ਦਾ ਡ੍ਰੀਮ ਪ੍ਰਾਜੈਕਟ ਵੀ ਹੈ। ਇਸ ਫ਼ਿਲਮ ‘ਚ ਦਰਸ਼ਕ ਐਮੀ ਵਿਰਕ ਨੂੰ ਇੰਡੀਆ ਦੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਰੂਪ ‘ਚ ਦੇਖਣਗੇ। ਇਸ ਦੇ ਨਾਲ ਹੀ ਕੁਝ ਹੋਰ ਅਜਿਹੀਆਂ ਫ਼ਿਲਮਾਂ ਵੀ ਹਨ, ਜਿਨ•ਾਂ ਬਾਰੇ ਉਹੀ ਛੇਤੀ ਜਾਣਕਾਰੀ ਦੇਣਗੇ।
ਅਕਸ ਮਹਿਰਾਜ # 9478884200

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?