ਐਮੀ ਵਿਰਕ ਦੀ ਨਵੀਂ ਫ਼ਿਲਮ ‘ਹਰਜੀਤਾ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜਗਦੀਪ ਸਿੰਘ ਸਿੱਧੂ ਦੀ ਲਿਖੀ ਇਸ ਫ਼ਿਲਮ ਨੂੰ ਵਿਜੇ ਅਰੋੜਾ ਡਾਇਰੈਕਟ ਕਰ ਰਹੇ ਹਨ। ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਾਮਵਰ ਡਿਸਟੀਬਿਊਟਰ ਮੁਨੀਸ਼ ਸਾਹਨੀ ਦੀ ਬਤੌਰ ਨਿਰਮਾਤਾ ਇਹ ਪਹਿਲੀ ਫ਼ਿਲਮ ਹੈ। ਇਸ ‘ਚ ਉਨ•ਾਂ ਨਾਲ ਨਿੱਕ ਬਹਿਲ ਵੀ ਨਿਰਮਾਤਾ ਵਜੋਂ ਜੁੜੇ ਹੋਏ ਹਨ। ਫ਼ਿਲਮ ‘ਚ ਐਮੀ ਨਾਲ ਹੋਰਾਂ ਕਲਾਕਾਰਾਂ ਤੋਂ ਇਲਾਵਾ ਪ੍ਰਕਾਸ਼ ਗਾਧੂ ਅਤੇ ਗੁਰਪ੍ਰੀਤ ਕੌਰ ਭੰਗੂ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਇਸ ਫ਼ਿਲਮ ‘ਚ ਐਮੀ ਦੀ ਹੀਰੋਇਨ ਇਕ ਨਵਾਂ ਚਿਹਰਾ ਸਾਵਨ ਰੂਪੋਵਾਲੀ ਹੋਵੇਗੀ। ਸਾਵਨ ਇਸ ਤੋਂ ਪਹਿਲਾਂ ਐਮੀ ਵਿਰਕ ਦੀ ਹੀ ਫ਼ਿਲਮ ‘ਸਾਬ• ਬਹਾਦਰ’ ਵਿੱਚ ਇਕ ਛੋਟਾ ਜਿਹਾ ਕਿਰਦਾਰ ਨਿਭਾ ਚੁੱਕੀ ਹੈ। ਹੁਣ ਉਹ ਇਸ ਫ਼ਿਲਮ ਐਮੀ ਦੀ ਨਾਇਕਾ ਹੋਵੇਗੀ।

ਦੱਸ ਦਈਏ ਕਿ ਇਹ ਫ਼ਿਲਮ ਪੰਜਾਬ ਦੇ ਉਸ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ, ਜਿਸ ਨੇ ਜੂਨੀਅਰ ਹਾਕੀ ਵਰਲਡ ਕੱਪ ‘ਚ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਜਿੱਤ ਹਾਸਲ ਕੀਤੀ ਸੀ। ਇਕ ਸਧਾਰਨ ਟਰੱਕ ਟਰਾਈਵਰ ਦੇ ਇਸ ਮੁੰਡੇ ਦੀ ਸਫ਼ਲਤਾ ਦੀ ਕਹਾਣੀ ਨੂੰ ਐਮੀ ਵਿਰਕ ਦੇ ਕਿਰਦਾਰ ਜ਼ਰੀਏ ਪਰਦੇ ‘ਤੇ ਉਤਾਰਨ ਦੀ ਵਿਉਂਤਬੰਦੀ ਹੈ।

ਇਹ ਫ਼ਿਲਮ ਅਗਲੇ ਸਾਲ 18 ਮਈ ਨੂੰ ‘ਓਮ ਜੀ ਗੁਰੱਪ’ ਵੱਲੋਂ ਦੁਨੀਆਂ ਭਰ ‘ਚ ਰਿਲੀਜ਼ ਕੀਤੀ ਜਾਵੇਗੀ। #Fivewood



