ਭਾਰਤੀ ਬਾਸਕਟਬਾਲ ਟੀਮ ਦੀ ਸਾਬਕਾ ਕੈਪਟਨ ਅਤੇ ਖੂਬਸੂਰਤ ਅਦਾਕਾਰਾ ਪ੍ਰਾਚੀ ਤਹਿਲਨ ਬੀਨੂੰ ਢਿੱਲੋਂ ਨਾਲ ਪੰਜਾਬੀ ਫ਼ਿਲਮ ‘ਬਾਏਲਾਰਸ’ ਵਿੱਚ ਨਜ਼ਰ ਆਵੇਗੀ। 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਪ੍ਰਾਚੀ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਅਰਜਨ’ ਵਿੱਚ ਰੌਸ਼ਨ ਪ੍ਰਿੰਸ ਨਾਲ ਬਤੌਰ ਹੀਰੋਇਨ ਕੰਮ ਕਰ ਚੁੱਕੀ ਹੈ। ਪ੍ਰਾਚੀ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ। ਬੀਨੂੰ ਢਿੱਲੋਂ ਦੀ ਬਤੌਰ ਨਿਰਮਾਤਾ ਇਸ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਸਿਤਿਜ਼ ਚੌਧਰੀ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਜੱਸ ਗਰੇਵਾਲ ਨੇ ਲਿਖੇ ਹਨ।

ਇਹ ਫ਼ਿਲਮ ਪੇਂਡੂ ਕਲਚਰ ਨਾਲ ਲਿਬਰੇਜ਼ ਹੈ। ਇਹ ਫ਼ਿਲਮ ਇਕ ਪਿੰਡ ਦੇ ਸਧਾਰਨ ਜਿਹੇ ਨੌਜਵਾਨ ਦੁਆਲੇ ਘੁੰਮਦੀ ਹੈ, ਜਿਸ ਨੂੰ ਪਿੰਡ ‘ਚ ਸ਼ੂਟਿੰਗ ਕਰਨ ਆਈ ਇਕ ਹੀਰੋਇਨ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਵੀ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ। ਪ੍ਰਾਚੀ ਇਸ ਫ਼ਿਲਮ ‘ਚ ਸ਼ਿਮਲਾ ਦੀ ਰਹਿਣ ਵਾਲੀ ਇਕ ਐਕਟਰਸ ਦਾ ਕਿਰਦਾਰ ਨਿਭਾ ਰਹੀ ਹੈ, ਜੋ ਫ਼ਿਲਮ ਦੇ ਨਾਇਕ ਯਾਨੀਕਿ ਬੀਨੂੰ ਢਿੱਲੋਂ ਦੇ ਪਿੰਡ ਸ਼ੂਟਿੰਗ ਕਰਨ ਆਉਂਦੀ ਹੈ। ਪ੍ਰਾਚੀ ਮੁਤਾਬਕ ਇਹ ਉਸਦੀ ਦੂਜੀ ਫ਼ਿਲਮ ਹੈ। ਅਰਜਨ ‘ਚ ਦਰਸ਼ਕਾਂ ਨੇ ਉਸ ਨੂੰ ਭਰਪੂਰ ਪਿਆਰ ਦਿੱਤਾ। ਦਿੱਲੀ ਦੀ ਜੰਮਪਲ ਪ੍ਰਾਚੀ ਪਿਛਲੇ 10 ਸਾਲਾਂ ਤੋਂ ਖੇਡਾਂ ਦੇ ਖ਼ੇਤਰ ਨਾਲ ਜੁੜੀ ਹੋਈ ਹੈ। ਬਾਸਕਟਬਾਲ ਤੇ ਨੈਟਬਾਲ ਦੀ ਉਹ ਕੌਮੀ ਖਿਡਾਰਣ ਹੈ। ਹਿੰਦੀ ਸੀਰੀਅਲ ‘ਦੀਆ ਔਰ ਬਾਤੀ ਹਮ’ ਜ਼ਰੀਏ ਉਸ ਗਲੈਮਰ ਜਗਤ ਨਾਲ ਜੁੜੀ ਸੀ। ਉਹ ਦੱਸਦੀ ਹੈ ਕਿ ਇਹ ਸਭ ਕੁਝ ਅਚਾਨਕ ਹੋਇਆ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦੀ ਜ਼ਿੰਦਗੀ ‘ਚ ਇਸ ਤਰ•ਾਂ ਬਦਲਾਅ ਆਵੇਗਾ ਕਿ ਲੋਕ ਉਸਨੂੰ ਫ਼ਿਲਮ ਸਕਰੀਨ ‘ਤੇ ਦੇਖਣਗੇ। ਬਚਪਨ ਤੋਂ ਹੀ ਉਸਦਾ ਸਾਰਾ ਧਿਆਨ ਸਿਰਫ਼ ਖੇਡਾਂ ਵੱਲ ਰਿਹਾ ਹੈ।

13 ਸਾਲ ਦੀ ਉਮਰ ‘ਚ ਉਹ ਗਰਾਉਂਡ ਜਾਣ ਲੱਗੀ ਸੀ। ਬਾਸਕਟਬਾਲ ਤੇ ਨੈਟਬਾਲ ਹੀ ਉਸਦੀ ਜ਼ਿੰਦਗੀ ਸੀ। 10 ਸਾਲ ਬਾਸਕਟਬਾਲ ਦੀ ਖਿਡਾਰਣ ਰਹੀ। ਚਾਰ ਸਾਲ ਇੰਡੀਆ ਟੀਮ ਲਈ ਨੈਟਬਾਲ ਖੇਡੀ। ਸਾਲ 2010 ‘ਚ ਕਾਮਨਵੈਲਬਥ ਖੇਡਾਂ ‘ਚ ਉਸਦੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਹਿੱਸਾ ਲਿਆ ਸੀ। ਸਾਲ 2011 ‘ਚ ਹੋਈ ਸਾਊਂਥ ਏਸ਼ੀਅਨ ਖੇਡਾਂ ‘ਚ ਵੀ ਉਸਦੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਤਮਗਾ ਜਿੱਤਿਆ ਸੀ। ਉਸ ਵੇਲੇ ਕੋਈ ਨਹੀਂ ਸੋਚ ਸਕਦਾ ਸੀ ਕਿ ਦਿੱਲੀ ਦੀ ਇਹ ਖਿਡਾਰਣ ਕੁੜੀ ਇਕ ਦਿਨ ਹੀਰੋਇਨ ਬਣੇਗੀ। ਉਹ ਆਪਣੀ ਜ਼ਿੰਦਗੀ ‘ਚ ਵਿਅਸਥ ਸੀ। ਇਕ ਦਿਨ ਸਟਾਰ ਪਲੱਸ ਟੀਵੀ ਚੈਨਲ ਤੋਂ ਸੀਰੀਅਲ ‘ਦੀਆ ਔਰ ਬਾਤੀ ਹਮ’ ਦੀ ਕਲਾਤਮਿਕ ਨਿਰਦੇਸ਼ਕ ਸ਼ਵੇਤਾ ਬਿਸਨੋਈ ਦਾ ਫ਼ੋਨ ਆਇਆ। ਉਹਨਾਂ ਫ਼ੇਸਬੁਕ ‘ਤੇ ਪ੍ਰਾਚੀ ਦੀਆਂ ਤਸਵੀਰਾਂ ਦੇਖੀਆਂ ਸਨ। ਉਹਨਾਂ ਉਸਨੂੰ ਇਹ ਸੀਰੀਅਲ ਕਰਨ ਦੀ ਆਫ਼ਰ ਦਿੱਤੀ। ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ । ਕਦੇ ਸੋਚਿਆ ਹੀ ਨਹੀਂ ਸੀ ਇਸ ਬਾਰੇ। ਫਿਰ ਉਸਨੇ ਆਪਣੇ ਕੁਝ ਦੋਸਤਾਂ ਅਤੇ ਫ਼ੈਮਿਲੀ ਨੂੰ ਇਸ ਆਫ਼ਰ ਬਾਰੇ ਦੱਸਿਆ। ਉਹਨਾਂ ਉਸਨੂੰ ਇਕ ਵਾਰ ਟਰਾਈ ਕਰਨ ਲਈ ਕਿਹਾ। ਇਸ ਸ਼ੋਅ ਨੇ ਉਸ ਨੂੰ ਪਹਿਚਾਣ ਦਿਵਾਈ।

ਸੀਰੀਅਲ ਤੋਂ ਬਾਅਦ ਉਸ ਨੇ ਫ਼ਿਲਮਾਂ ਵੱਲ ਰੁਖ਼ ਕੀਤਾ। ਨਿਰਦੇਸ਼ਕ ਮਨਦੀਪ ਸਿੰਘ ਦੀ ਫ਼ਿਲਮ ‘ਅਰਜਣ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਉਸ ਨੂੰ ਇਸ ਫ਼ਿਲਮ ‘ਬਾਏਲਾਰਸ’ ਦੀ ਆਫ਼ਰ ਆਈ। ਇਸ ਫ਼ਿਲਮ ਨਾਲ ਉਸ ਦਾ ਕਰੀਅਰ ਹੋਰ ਉਪਰ Àੱਠੇਗਾ। ਕੱਲ• ਯਾਨੀਕਿ 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਲੈ ਕੇ ਪ੍ਰਾਚੀ ਬੇਹੱਦ ਖੁਸ਼ ਹੈ।



