in

ਨਾਮਵਰ ਮਾਡਲ ਸਾਰਾ ਗੁਰਪਾਲ ਦੇ ਚੱਕਰ ‘ਚ ਫ਼ਸਿਆ ਕਾਮੇਡੀਅਨ ਰਾਜੀਵ ਠਾਕੁਰ, ਸੁਣਵਾਈ 20 ਨੂੰ

ਗੁਰੂ ਕੀ ਨਗਰੀ ਸ਼ੀ੍ਰ ਅੰਮ੍ਰਿਤਸਰ ਦਾ ਜੰਮਪਲ ਨਾਮਡਰ ਕਾਮੇਡੀਅਨ ਰਾਜੀਵ ਠਾਕੁਰ ਪੰਜਾਬ ਦੀ ਨਾਮਵਰ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਦੇ ਚੱਕਰ ‘ਚ ਬੁਰੀ ਤਰ•ਾਂ ਫ਼ਸ ਗਿਆ ਹੈ। ਸਾਰਾ ਗੁਰਪਾਲ ਦੇ ਚੱਕਰ ‘ਚ ਠਾਕੁਰ ਕਾਮੇਡੀਅਨ ਤੋਂ ਵਿਲਨ ਬਣ ਗਿਆ ਹੈ, ਪਰ ਇਹ ਉਸ ਦੀ ਬੁਰੀ ਕਿਸਮਤ ਹੈ ਕਿ ਇਸ ਦੇ ਬਾਵਜੂਦ ਵੀ ਸਾਰਾ ਗੁਰਪਾਲ ਨੇ ਉਸ ਨੂੰ ‘ਹਾਂ’ ਕਹਿਣ ਦੀ ਥਾਂ ਆਪਣੇ ਜੀਜੇ ਨਾਲ ਚੱਕਰ ਚਲਾ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਰਾਜੀਵ ਅਗਲੇ ਕੁਝ ਦਿਨ ‘ਚ ਮੁੰਬਈ ਤੋਂ ਪੰਜਾਬ ਆ ਰਿਹਾ ਹੈ। ਇਹ ਤਾਂ ਸੀ ਜੀ ਮਜ਼ਾਕ। ਅਸਲ ਗੱਲ ਇਹ ਹੈ ਕਿ ਰਾਜੀਵ ਠਾਕੁਰ ਅਤੇ ਸਾਰਾ ਗੁਰਪਾਲ ਦੀਵਾਲੀ ‘ਤੇ 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਦੇ ਵਿੱਚ ਇੱਕਠੇ ਨਜ਼ਰ ਆਉਂਣਗੇ।  ਰਾਜੀਵ ਠਾਕੁਰ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਵਿਲਨ ਦੇ ਰੂਪ ‘ਚ ਨਜ਼ਰ ਆਵੇਗਾ, ਜੋ ਫ਼ਿਲਮ ਦੀ ਨਾਇਕਾ ਸਾਰਾ ਗੁਰਪਾਲ ਉਰਫ ਨੈਨਾ ਨਾਲ ਨੈਣ ਲੜਾਉਂਣਾ ਚਾਹੁੰਦਾ ਹੈ, ਪਰ ਫ਼ਿਲਮ ਦਾ ਨਾਇਕ ਯਾਨੀਕਿ ਰਵਿੰਦਰ ਗਰੇਵਾਲ ਯਾਨੀਕਿ ਡੰਗਰ ਡਾਕਟਰ ਜੈਲੀ ਬਾਜ਼ੀ ਮਾਰ ਜਾਂਦਾ ਹੈ।  ਰਾਜੀਵ ਨੂੰ ਦਰਸ਼ਕ ਪਹਿਲੀ ਵਾਰ ਇਕ ਵੱਖਰੇ ਕਿਸਮ ਦੇ ਵਿਲਨ ਦੇ ਰੂਪ ‘ਚ ਦੇਖਣਗੇ। ਕਾਬਲੇਗੌਰ ਹੈ ਕਿ ਭਾਰਤੀ ਟੈਲੀਵਿਜ਼ਨ ਦਾ ਇਹ ਚਰਚਿਤ ਚਿਹਰਾ ਲੰਮੇ ਸਮੇਂ ਤੋਂ ਪੰਜਾਬੀ ਸਿਨੇਮੇ ਤੋਂ ਦੂਰ ਸੀ। ਉਸ ਨੇ ਪੰਜਾਬੀ ਫ਼ਿਲਮ ‘ਜਿੰਦੂਆ’ ਜ਼ਰੀਏ ਪੰਜਾਬੀ ਸਿਨੇਮੇ ਨੂੰ ਮੁੜ ਐਂਟਰੀ ਮਾਰੀ ਸੀ। ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਤੋਂ ਬਾਅਦ ਇਹ ਉਸਦੀ ਲਗਾਤਾਰ ਤੀਜੀ ਪੰਜਾਬੀ ਫ਼ਿਲਮ ਹੈ, ਜਿਸ ‘ਚ ਵੀ ਉਸ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਰਾਜੀਵ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਦੇ ਸ਼ੋਅਜ਼ ਕਾਰਨ ਉਹ ਪੰਜਾਬੀ ਫ਼ਿਲਮਾਂ ਲਈ ਟਾਈਮ ਨਹੀਂ ਕੱਢ ਪਾ ਰਿਹਾ ਸੀ, ਪਰ ਹੁਣ ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਟੈਲੀਵਿਜ਼ਨ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਨੂੰ ਵੀ ਤਰਜ਼ੀਹ ਦੇਵੇਗਾ। ਉਸ ਦਾ ਕਹਿਣਾ  ਹੈ ਕਿ ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਅਥਰਵ ਬਲੂਜਾ ਦੀ ਇਸ ਫ਼ਿਲਮ ‘ਚ ਉਸ ਨੇ ਇਕ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਦਰਸ਼ਕ ਪਸੰਦ ਕਰਨਗੇ।

Leave a Reply

Your email address will not be published. Required fields are marked *

ਬਨਿੰਦਰ ਬਨੀ ਨੇ ਆਪਣੀ ਅਦਾਕਾਰੀ ਦੇ ਬਲਬੂਤੇ ਪੰਜਾਬੀ ਫ਼ਿਲਮਾਂ ‘ਚ ਬਣਾਈ ਪਹਿਚਾਣ

ਕੰਟੀਨੀ ਮੰਡੀਰ ਵਾਲੇ ਰਵਨੀਤ ਦੀਆਂ ਪ੍ਰਾਪਤੀਆਂ ‘ਚ ਹੋਇਆ ਵਾਧਾ