ਬੀਨੂੰ ਢਿੱਲੋਂ ਦੀ ਬਤੌਰ ਨਿਰਮਾਤਾ ਪਹਿਲੀ ਫ਼ਿਲਮ ‘ਬਾਏਲਾਰਸ’ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ‘ਚ ਐਂਕਰ ਵਜੋਂ ਮਕਬੂਲ ਰਵਨੀਤ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਉਸ ਦੀ ਪਹਿਲੀ ਫ਼ਿਲਮ ਹੈ, ਭਾਵ ਅਦਾਕਾਰੀ ਦੇ ਖ਼ੇਤਰ ‘ਚ ਪਹਿਲਾ ਕਦਮ ਹੈ, ਜੋ ਉਸ ਨੂੰ ਰਾਸ ਵੀ ਆ ਗਿਆ ਹੈ। ਐੱਮ.ਐੱਚ.1 ਦੇ ਸ਼ੋਅ ‘ਕੰਟੀਨੀ ਮੰਡੀਰ’ ਨਾਲ ਕੁੜੀਆਂ ਮੁੰਡਿਆਂ ਦਾ ਚਹੇਤਾ ਐਂਕਰ ਬਣਿਆ ਰਵਨੀਤ ਇਸ ਫ਼ਿਲਮ ਨਾਲ ਚਰਚਾ ‘ਚ ਹੈ।
ਟੀ.ਵੀ ‘ਤੇ ਆਉਂਣ ਦਾ ਸ਼ੌਕ ਉਸਨੂੰ ਯੂਨੀਵਰਸਿਟੀ ਤੋਂ ਪਿਆ, ਚਿੱਤਕਾਰਾ ਯੂਨੀਵਰਸਿਟੀ ਤੋਂ ਮਾਸ ਕਮਿਊਨਿਕੇਸ਼ਨ ਵਿੱਚ ਗ੍ਰੈਜੂਏਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ. ਦੌਰਾਨ ਉਸ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ। ਮੁੱਢਲੇ ਤੌਰ ‘ਤੇ ਉਸ ਮੀਡੀਆ ਨਾਲ ਹੀ ਜੁੜਿਆ ਰਿਹਾ ਹੈ। ਪੜ•ਾਈ ਦੌਰਾਨ ਉਸ ਨੇ ਕਈ ਮੀਡੀਆ ਅਦਾਰਿਆਂ ‘ਚ ਪੱਤਰਕਾਰ, ਐਂਕਰ ਵਜੋਂ ਟ੍ਰੇਨਿੰਗ ਵੀ ਲਈ। ਰਵਨੀਤ ਦੱਸਦਾ ਹੈ ਕਿ ਯੂਨੀਵਰਸਿਟੀ ਦੌਰਾਨ ਜਦੋਂ ਉਸਨੇ ਥੀਏਟਰ ਕੀਤਾ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਇਹ ਕੰਮ ਵਧੀਆ ਕਰ ਸਕਦਾ ਹੈ। ਉਸ ਨੇ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸ਼ੁਰੂ ਤੋਂ ਆਪਣੇ ਖੇਤਰ ਦੇ ਲੋਕਾਂ ਨਾਲ ਲਿੰਕ ਬਣਾਉਣ ਵਿੱਚ ਯਕੀਨ ਰੱਖਿਆ। ਉਸਦਾ ਮੰਨਣਾ ਹੈ ਕਿ ਤੁਹਾਡੀ ਜਾਣ-ਪਹਿਚਾਣ, ਤੁਹਾਡਾ ਕੀਤਾ ਕੰਮ ਬਹੁਤ ਮਾਇਨੇ ਰੱਖਦਾ ਹੈ। ਪੰਜਾਬੀ ਯੂਨੀਵਰਸਿਟੀ ‘ਚ ਬਾਲੀਵੁੱਡ ਅਦਾਕਾਰ ਐਸ਼ਵਰਿਆ ਰਾਏ ਦੀ ਹਾਜ਼ਰੀ ਮੌਕੇ ਰਵਨੀਤ ਨੇ ਉਸ ਦਾ ਸ਼ੋਅ ਹੋਸਟ ਕੀਤਾ। ਇਸ ਸ਼ੋਅ ਨੇ ਹੀ ਉਸ ਦੇ ਹੌਂਸਲੇ ਬੁਲੰਦ ਕੀਤੇ। ਪੜ•ਾਈ ਖ਼ਤਮ ਹੁੰਦਿਆਂ ਹੀ ਉਸ ਇਸ ਖ਼ੇਤਰ ‘ਚ ਕੁੱਦ ਪਿਆ। ਉਸ ਨੇ ਆਪਣੀ ਸ਼ੁਰੂਆਤ ਜ਼ੀ ਪੰਜਾਬੀ ਦੇ ਬਹੁਚਰਚਿਤ ਸ਼ੋਅ ‘ਡਾਇਲ -ਏ-ਪੰਜਾਬ’ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਐਮ.ਐਚ.1 ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਚੈਨਲ ਲਈ ਉਸ ਨੇ ‘ਕੰਟੀਨੀ ਮੰਡੀਰ’ ਸ਼ੋਅ ਸ਼ੁਰੂ ਕੀਤਾ। ਇਹ ਸ਼ੋਅ ਅਤੇ ਰਵਨੀਤ ਅੱਜ ਏਨੇ ਮਕਬੂਲ ਹੋਏ ਹਨ ਕਿ ਪੰਜਾਬ ਦੇ ਕਾਲਜਾਂ ‘ਚ ਪੜ•ਨ ਵਾਲੇ ਵਿਦਿਆਰਥੀ ਰਵਨੀਤ ਨੇ ਵੱਡੀ ਗਿਣਤੀ ‘ਚ ਫ਼ੈਨ ਬਣ ਗਏ ਹਨ।
ਰਵਨੀਤ ਸਿੰਘ ਜਿਵੇਂ ਟੀ.ਵੀ. ਉੱਤੇ ਹੱਸਦਾ, ਗਾਉਂਦਾ ਤੇ ਮਸਤ ਨਜ਼ਰ ਆਉਂਦਾ ਹੈ ਉਸੇ ਤਰ•ਾਂ ਹੀ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਹੈ। ਉਸਦਾ ਕਹਿਣਾ ਹੈ ਕਿ ਯੂਨੀਵਰਸਿਟੀ ਪੱਧਰ ‘ਤੇ ਤੁਹਾਡੇ ਕੋਲ ਬਹੁਤ ਮੌਕੇ ਹੁੰਦੇ। ਪਰ ਇਹ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਨ•ਾਂ ਮੌਕਿਆਂ ਨੂੰ ਸਾਂਭਣਾ ਹੈ ਕਿ ਨਹੀਂ। ਉਸਦੇ ਘਰਦਿਆਂ ਨੇ ਕਦੇ ਵੀ ਉਸਨੂੰ ਕਿਸੇ ਚੀਜ਼ ਲਈ ਨਹੀਂ ਟੋਕਿਆ । ਐਂਕਰਿੰਗ ਤੋਂ ਇਲਾਵਾ ਰਵਨੀਤ ਨੂੰ ਗਾਉਣ ਦਾ ਬਹੁਤ ਸ਼ੌਕ ਹੈ। ਉਹ ਯੂਨੀਵਰਸਿਟੀ ਦੌਰਾਨ ਵੀ ਭੰਗੜੇ ਨਾਲ ਬੋਲੀਆ ਪਾਉਂਦਾ ਰਿਹਾ। ਪੰਜਾਬੀ ਭਾਸ਼ਾ ਵਿੱਚ ਸੰਬੋਧਨ ਕਰਨਾ ਪੰਜਾਬੀ ਬੋਲਣਾ ਉਸਨੂੰ ਬਹੁਤ ਵਧੀਆ ਲੱਗਦਾ। ਉਸਦਾ ਮੰਨਣਾ ਹੈ ਕਿ ਪੰਜਾਬ ਸਾਡਾ ਹੈ ਤੇ ਪੰਜਾਬੀ ਭਾਸ਼ਾ ਸਾਡੀ ਮਾਂ-ਬੋਲੀ। ਆਪਣੀ ਮਾਂ-ਬੋਲੀ ਤੋਂ ਮੂੰਹ ਮੋੜੋਗੇ ਤਾਂ ਸਮਝੋ ਆਪਣੀ ਮਾਂ ਤੋਂ ਮੂੰਹ ਮੋੜ ਰਹੇ ਹੋ। ਐਂਕਰਿੰਗ ਤੋਂ ਬਾਅਦ ਹੁਣ ਉਹ ਛੇਤੀ ਹੀ ਬਤੌਰ ਗਾਇਕ ਵੀ ਦਰਸ਼ਕਾਂ ‘ਚ ਆਪਣੀ ਹਾਜ਼ਰੀ ਲਗਵਾਏਗਾ,ਪਰ ਇਸ ਤੋਂ ਪਹਿਲਾਂ ਉਹ ਅਦਾਕਾਰ ਬਣ ਗਿਆ ਹੈ। ਅੱਜ ਯਾਨੀਕਿ 6 ਅਕਤੂਬਰ ਨੂੰ ਰਿਲੀਜ਼ ਹੋਈ ਉਸ ਦੀ ਫ਼ਿਲਮ ‘ਬਾਏਲਾਰਸ’ ਉਸ ਨੂੰ ਅਦਾਕਾਰੀ ਦੇ ਖ਼ੇਤਰ ‘ਚ ਅੱਗੇ ਲੈ ਕੇ ਜਾਵੇਗੀ।
#ਦਮਨਪ੍ਰੀਤ ਕੌਰ
in News
ਕੰਟੀਨੀ ਮੰਡੀਰ ਵਾਲੇ ਰਵਨੀਤ ਦੀਆਂ ਪ੍ਰਾਪਤੀਆਂ ‘ਚ ਹੋਇਆ ਵਾਧਾ
