ਪੰਜਾਬੀ ਗੱਭਰੂ ਅਰਸ਼ ਚਾਵਲਾ ਦਾ ਹੀਰੋ ਬਣਨ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਇਸ ਸਾਲ ਉਸ ਦੀ ਇਕ ਨਹੀਂ ਬਲਕਿ ਦੋ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਉਸ ਦੀ ਫ਼ਿਲਮ ‘ਉਡੀਕ’ 17 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਦਕਿ ਦੂਜੀ ਫ਼ਿਲਮ ‘ਤਾਵੀਤ’ ਦਸੰਬਰ ਦੇ ਪਹਿਲੇ ਹਫ਼ਤੇ ਰਿਲੀਜ਼ ਹੋਵੇਗੀ। ਇਨ•ਾਂ ਫ਼ਿਲਮਾਂ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਿਹਾ ਅਰਸ਼ ਅੱਜ ਕੱਲ• ਆਪਣੀ ਇਕ ਹੋਰ ਪੰਜਾਬੀ ਫ਼ਿਲਮ ਦੀ ਪ੍ਰੀ ਪ੍ਰੋਡਕਸ਼ਨ ‘ਚ ਰੁੱਝਿਆ ਹੋਇਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦਸੰਬਰ ‘ਚ ਸ਼ੁਰੂ ਹੋ ਰਹੀ ਹੈ। ਅਰਸ ਦੱਸਦਾ ਹੈ ਕਿ ਉਹ ਗੁਰੂ ਨਗਰੀ ਸ਼ੀ੍ਰ ਅੰਮ੍ਰਿਤਸਰ ਸਾਹਬ ਦਾ ਜੰਮਪਲ ਹੈ, ਪਰ ਛੋਟੀ ਉਮਰ ‘ਚ ਹੀ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਚਲਾ ਗਿਆ ਸੀ। ਕੈਨੇਡਾ ‘ਚ ਉਸਨੇ ਕਈ ਸਾਲ ਥੀਏਟਰ ਕੀਤਾ। ਇਥੇ ਹੀ ਉਸਨੇ ਐਕਟਿੰਗ ਦੀ ਬਕਾਇਦਾ ਟ੍ਰੇਨਿੰਗ ਵੀ ਚਲੀ। ਉਹ ਦੱਸਦਾ ਹੈ ਕਿ ਉਸਦੇ ਪਿਤਾ ਦਿਲਬਾਗ ਸਿੰਘ ਕੈਨੇਡਾ ‘ਚ ਇਕ ਨਿੱਜੀ ਪੰਜਾਬੀ ਟੀਵੀ ਚੈਨਲ ਚਲਾ ਰਹੇ ਹਨ। ਇਸ ਚੈਨਲ ‘ਤੇ ਅਕਸਰ ਪੰਜਾਬੀ ਅਤੇ ਹਿੰਦੀ ਦੇ ਨਾਮਵਾਰ ਅਦਾਕਾਰ ਆਉਂਦੇ ਰਹਿੰਦੇ ਹਨ। ਉਨ•ਾਂ ਤੋਂ ਪ੍ਰਭਾਵਤ ਹੋ ਕੇ ਉਸ ਨੇ ਫ਼ਿਲਮ ਇੰਡਸਟਰੀ ‘ਚ ਆਉਣ ਦਾ ਨਿਰਣਾ ਲਿਆ ਹੈ। ਅਰਸ ਮੁਤਾਬਕ ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਟੀਵੀ ਚੈਨਲ ਦੀਆਂ ਜ਼ਿੰਮੇਵਾਰੀਆਂ ਸੰਭਾਲੇ, ਪਰ ਉਹ ਪੰਜਾਬੀ ਸਿਨੇਮੇ ‘ਚ ਆਪਣਾ ਭਵਿੱਖ ਤਾਲਾਸ਼ ਰਿਹਾ ਹੈ। ਉਸ ਨੂੰ ਪਤਾ ਹੈ ਕਿ ਗਾਇਕਾਂ ਨਾਲ ਭਰੀ ਇਸ ਇੰਡਸਟਰੀ ‘ਚ ਪਹਿਚਾਣ ਬਣਾਉਣੀ ਬੇਹੱਦ ਮੁਸ਼ਕਲ ਹੈ, ਪਰ ਉਹ ਪਿੱਛੇ ਨਹੀਂ ਹਟੇਗਾ। ਉਸ ਨੂੰ ਪੂਰਾ ਯਕੀਨ ਹੈ ਕਿ ਉਹ ਆਪਣੀ ਮਿਹਨਤ ਦੇ ਬਲਬੂਤੇ ਇਕ ਦਿਨ ਜ਼ਰੂਰ ਪਹਿਚਾਣ ਹਾਸਲ ਕਰੇਗਾ। ਭਾਰਤ ਆਉਂਣ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਸੁਪਨਿਆਂ ਦੇ ਸ਼ਹਿਰ ਮੁੰਬਈ ਨੂੰ ਆਪਣਾ ਟਿਕਾਣਾ ਬਣਾਇਆ। ਇਥੇ ਹੀ ਉਸਨੂੰ ਨਿਰਦੇਸ਼ਕ ਸ਼ਿਵਮ ਸ਼ਰਮਾ ਮਿਲੇ, ਜੋ ਆਪਣੀ ਪੰਜਾਬੀ ਫ਼ਿਲਮ ‘ਉਡੀਕ’ ਲਈ ਕਲਾਕਾਰਾਂ ਦੀ ਚੋਣ ਕਰ ਰਹੇ ਹਨ। ਕੁਝ ਮੁਲਾਕਾਤਾਂ ਤੋਂ ਬਾਅਦ ਉਹ ਇਸ ਫ਼ਿਲਮ ਲਈ ਹੀਰੋ ਚੁਣੇ ਗਏ। ਅਰਸ਼ ਮੁਤਾਬਕ ਇਹ ਫ਼ਿਲਮ ਸ਼ਹੀਦ ਭਗਤ ਸਿੰਘ ਦੀ ਫ਼ਲਾਸਫ਼ੀ ‘ਤੇ ਆਧਾਰਿਤ ਹੈ। ਨਿਰਮਾਤਾ ਕੰਵਰ ਜਗਦੀਪ ਸਿੰਘ ਤੇ ਅਭਿਨਜੀਤ ਸਿੰਘ ਕਾਲਰਾ ਦੀ ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਦੀ ਰੂਹ ਨੂੰ ਝੰਜੋੜੇਗੀ। ਇਹ ਉਸਦੀ ਮਿਹਨਤ, ਵਿਸ਼ਵਾਸ ਤੇ ਕਿਸਮਤ ਹੀ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਉਸ ਨੂੰ ਨਿਰਦੇਸ਼ਕ ਸੁਖਬੀਰ ਸਹੋਤਾ ਦੀ ਫ਼ਿਲਮ ‘ਤਾਵੀਤ’ ਦੀ ਪੇਸ਼ਕਸ਼ ਆ ਗਈ। ਇਸ ਫ਼ਿਲਮ ‘ਚ ਵੀ ਉਸਨੇ ਮੁੱਖ ਭੂਮਿਕਾ ਨਿਭਾਈ ਹੈ। ਅਰਸ ਦਾ ਕਹਿਣਾ ਹੈ ਕਿ ਉਸਨੁੰ ਪਤਾ ਹੈ ਕਿ ਵੱਡੀਆਂ ਵੱਡੀਆਂ ਫ਼ਿਲਮਾਂ ਅੱਗੇ ਫ਼ਿਲਹਾਲ ਉਸਦੀਆਂ ਫ਼ਿਲਮਾਂ ਛੋਟੀਆਂ ਮਹਿਸੂਸ ਹੋ ਰਹੀਆਂ ਹਨ। ਪਰ ਸਿਨੇਮਾਘਰ ‘ਚ ਪਹੁੰਚਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜ਼ਰੂਰੀ ਨਹੀਂ ਵੱਡੇ ਸਟਾਰ ਦੀ ਫ਼ਿਲਮ ਹੀ ਹਮੇਸ਼ਾ ਸਾਰਥਿਕ ਹੋਵੇ। ਇਹ ਫ਼ਿਲਮਾਂ ਭਾਵੇ ਉਸ ਨੂੰ ਸਟਾਰ ਨਾ ਬਣਾਉਣ ਪਰ ਪੰਜਾਬੀ ਦਰਸ਼ਕਾਂ ‘ਚ ਉਸ ਦੀ ਪਹਿਚਾਣ ਜ਼ਰੂਰ ਬਣਾਉਂਣਗੀਆਂ।
ਆਸ਼ਿਮਾ ਸੱਚਦੇਵਾ
73072 66783
in News
ਅਰਸ਼ ਚਾਵਲਾ ਦੀ ਉਡੀਕ ਹੋਈ ਖ਼ਤਮ, 17 ਨਵੰਬਰ ਨੂੰ ਰਿਲੀਜ਼ ਹੋਵੇਗੀ ਪਲੇਠੀ ਫ਼ਿਲਮ ‘ਉਡੀਕ’
