ਪੰਜਾਬੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਵਿੱਚ ਕੱਲੇ ਕਲਾਕਾਰ ਹੀ ਨਹੀਂ ਬਲਕਿ ਵੱਖ ਵੱਖ ਜਾਨਵਰ ਵੀ ਅਦਾਕਾਰੀ ਕਰਦੇ ਨਜ਼ਰ ਆਉਂਣਗੇ। ਸਭ ਤੋਂ ਔਖਾ ਕੰਮ ਹੀ ਜਾਨਵਰਾਂ ਤੋਂ ਅਦਾਕਾਰੀ ਕਰਵਾਉਣਾ ਹੈ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਕਈ ਜਾਨਵਰ ਨਜ਼ਰ ਆਉਂਣਗੇ। ਇਹ ਕਹਿਣਾ ਹੈ ਪੰਜਾਬੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਦੇ ਹੀਰੋ ਅਤੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ। ਉਨ•ਾਂ ਦੱਸਿਆ ਕਿ ਇਸ ਫ਼ਿਲਮ ‘ਚ ਉਸ ਨਾਲ ਸਾਰਾ ਗੁਰਪਾਲ, ਗੀਤ ਗੰਭੀਰ, ਰਾਜੀਵ ਠਾਕੁਰ, ਸਰਦਾਰ ਸੋਹੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਸਮੇਤ ਕਈ ਹੋਰ ਨਾਮੀਂ ਚਿਹਰਿਆਂ ਨੇ ਵੱਡੀ ਛੋਟੀ ਭੂÎਮਿਕਾ ਨਿਭਾਈ ਹੈ। ਨਿਰਮਾਤਾ ਵਿਵੇਕ ਓਹਰੀ ਅਤੇ ਅਨਿਲ ਅਰੋੜਾਂ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਅਥਰਵ ਬਲੂਜਾ ਹੈ। ਉਨ•ਾਂ ਦੱਸਿਆ ਕਿ ਜਿਵੇਂ ਫ਼ਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗਾ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਫ਼ਿਲਮ ਹੋਵੇਗੀ, ਪਰ ਇਸ ‘ਚ ਆਮ ਫ਼ਿਲਮਾਂ ਵਰਗੀ ਕਾਮੇਡੀ ਨਹੀਂ ਹੈ। ਇਹ ਫ਼ਿਲਮ ਇਕ ਛੋਟੇ ਜਿਹੇ ਪਿੰਡ ਦੇ ਸਧਾਰਨ ਜਿਹੇ ਨੌਜਵਾਨ ਜੈਲੀ ਦੀ ਕਹਾਣੀ ਹੈ, ਜੈਲੀ ਜੋ ਕਿ ਜਾਨਵਰਾਂ ਨਾਲ ਬੇਹੱਦ ਪਿਆਰ ਕਰਦਾ ਹੈ ਅਤੇ ਉਨ•ਾਂ ਦੀ ਹਰ ਰਮਜ਼ ਪਛਾਣਦਾ ਹੈ। ਕਿਸੇ ਸਿਆਣੇ ਵੈਟਨਿਰੀ ਡਾਕਟਰ ਵਾਂਗ ਉਸ ਨੂੰ ਹਰ ਜਾਨਵਰ ਦੀ ਬੀਮਾਰੀ ਲੱਭ ਕੇ ਉਸ ਦਾ ਇਲਾਜ ਕਰਨਾ ਆਉਂਦਾ ਹੈ। ਇਸ ਲਈ ਸਾਰੇ ਪਿੰਡ ਵਾਲੇ ਉਸ ਨੂੰ ਡੰਗਰ ਡਾਕਟਰ ਕਹਿ ਕੇ ਬੁਲਾਉਂਦੇ ਹਨ। ਫ਼ਿਲਮ ਦੇ ਹੀਰੋ, ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਮੁਤਾਬਕ ਇਹ ਫ਼ਿਲਮ ਮਨੋਰੰਜਨ ਨਾਲ ਭਰਪੂਰ ਪਰਿਵਾਰਕ ਫ਼ਿਲਮ ਹੈ। ਉਨ•ਾ ਦੱÎਸਿਆ ਕਿ ਅਦਾਕਾਰ ਵਜੋਂ ਨਿਰਦੇਸ਼ਕ ਅਥਰਵ ਬਲੂਜਾ ਨਾਲ ਇਹ ਉਸ ਦੀ ਤੀਜੀ ਫ਼ਿਲਮ ਹੈ। ਇਸ ‘ਚ ਉਹ ਡੰਗਰ ਡਾਕਟਰ ਜੈਲੀ ਦਾ ਕਿਰਦਾਰ ਨਿਭਾ ਰਿਹਾ ਹੈ। ਉਸ ਮੁਤਾਬਕ ਦਰਸ਼ਕ ਜਿਥੇ ਜੈਲੀ ਨੂੰ ਜਾਨਵਰਾਂ ਦਾ ਇਲਾਜ ਕਰਦੇ ਦੇਖਣਗੇ, ਉਨ•ਾਂ ਆਪਣੀ ਘਰਵਾਲੀ ਤੇ ਸਾਲੀ ਦਰਮਿਆਨ ਪਿਸਦੇ ਨੂੰ ਵੀ ਦੇਖਣਗੇ।

ਇਹ ਫ਼ਿਲਮ ਸਿਰਫ਼ ਮਨੋਰੰਜਨ ਹੀ ਨਹੀਂ ਕਰਦੀ ਬਲਕਿ ਆਮ ਲੋਕਾਂ ਨੂੰ ਜਾਨਵਰਾਂ ਤੇ ਪਸ਼ੂਆਂ ਪ੍ਰਤੀ ਜਾਗਰੂਕ ਵੀ ਕਰਦੀ ਹੈ। ਸ਼ਹਿਰ ਦਾ ਮਾਣ ਅਤੇ ਨਾਮਵਰ ਕਾਮੇਡੀਅਨ ਰਾਜੀਵ ਠਾਕੁਰ ਨੇ ਦੱਸਿਆ ਕਿ ਪਹਿਲੀ ਵਾਰ ਦਰਸ਼ਕ ਉਸ ਨੂੰ ਕਾਮੇਡੀਅਨ ਦੇ ਨਾਲ ਨਾਲ ਵਿਲੇਨ ਦੇ ਰੂਪ ‘ਚ ਦੇਖਣਗੇ। ਉਨ•ਾਂ ਹਰ ਪੰਜਾਬੀ ਦਰਸ਼ਕ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮਵਰ ਮਾਡਲ ਸਾਰਾ ਗੁਰਪਾਲ ਦੀ ਬਤੌਰ ਹੀਰੋਇਨ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸਾਰਾ ਨੇ ਦੱਸਿਆ ਕਿ ਉਹ ਫ਼ਿਲਮ ‘ਚ ਜੈਲੀ ਯਾਨੀਕਿ ਰਵਿੰਦਰ ਗਰੇਵਾਲ ਦੀ ਸਾਲੀ ਨੈਨਾ ਦਾ ਕਿਰਦਾਰ ਨਿਭਾ ਰਹੀ ਹੈ। ਨੈਨਾ ਨੂੰ ਅਚਾਨਕ ਜੈਲੀ ਨਾਲ ਯਾਨੀਕਿ ਆਪਣੇ ਜੀਜੇ ਨਾਲ ਪਿਆਰ ਹੋ ਜਾਂਦਾ ਹੈ। ਉਸ ਦਾ ਕਿਰਦਾਰ ਇਕ ਵੱਖਰੇ ਕਿਸਮ ਦਾ ਹੈ। ਦਰਸ਼ਕ ਉਸ ਦੀ ਅਤੇ ਰਵਿੰਦਰ ਗਰੇਵਾਲ ਦੀ ਜੋੜੀ ਨੂੰ ਪਸੰਦ ਕਰ ਰਹੇ ਹਨ। ਦਿੱਲੀ ਨਾਲ ਸਬੰਧਿਤ ਅਦਾਕਾਰਾ ਗੀਤ ਗੰਭੀਰ ਦੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਉਹ ਇਸ ‘ਚ ਰਵਿੰਦਰ ਗਰੇਵਾਲ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਉਨ•ਾਂ ਦਾ ਭਰਪੂਰ ਮਨੋਰੰਜਨ ਕਰੇਗੀ।


