fbpx

ਪੰਜਾਬੀ ਸਿਨੇਮੇ ਦੀ ‘ਗੁਲਾਬੋ’ ਮਾਸੀ ਨਿਰਮਲ ਰਿਸੀ

Posted on November 1st, 2017 in Fivewood Special

ਪੰਜਾਬੀ ਸਿਨੇਮਾ ਜਗਤ ਦੀ ਇਹ ਮਹਾਨ ਅਦਾਕਾਰਾ ਨਿਰਮਲ ਰਿਸ਼ੀ ਦਾ ਜਨਮ ਖੀਵਾਂ ਕਲਾਂ ਮਾਨਸਾ, ਜ਼ਿਲ•ਾ ਬਠਿੰਡਾ ਵਿਖੇ ਪਿਤਾ ਸਰਪੰਚ ਬਲਦੇਵ ਕ੍ਰਿਸ਼ਨ ਅਤੇ ਮਾਤਾ ਬਚਨ ਕੌਰ ਦੇ ਘਰ 28 ਅਗਸਤ 1946 ਨੂੰ ਹੋਇਆ। ਉਸ ਦਾ ਪਾਲਣ ਪੋਸਣ ਉਸ ਦੀ ਭੂਆ ਨੇ ਕੀਤਾ ਤੇ ਸ਼੍ਰੀ ਗੰਗਾਨਗਰ ਤੋਂ ਦਸਵੀਂ ਪਾਸ ਕਰਕੇ ਜੈਪੁਰ ਕਾਲਜ ਤੋਂ ਬੀ ਏ ਦੀ ਡਿਗਰੀ ਹਾਸਲ ਕੀਤੀ। ਜਿਥੇ ਉਹਨਾਂ ਥੀਏਟਰ, ਐਨ ਸੀ ਸੀ, ਖੇਡਾਂ ਵਿੱਚ ‘ਚ ਭਾਗ ਲੈਂਦਿਆਂ ਬੈਸਟ ਕੈਡਿਟ ਦਾ ਸਨਮਾਨ ਹਾਸਲ ਕੀਤਾ। ਨਿਰਮਲ ਰਿਸ਼ੀ ਨੇ ਰਾਜਸਥਾਨ ਸੂਬੇ ਵੱਲੋਂ ਦਿੱਲੀ ਵਿਖੇ 26 ਜਨਵਰੀ ਦੀ ਪ੍ਰੇਡ ‘ਚ ਵੀ ਹਿੱਸਾ ਲਿਆ। ਅਗਲੀ ਪੜ•ਾਈ ਲਈ ਉਹ ਰਾਜਸਥਾਨ ਤੋਂ ਪਟਿਆਲਾ ਆ ਗਏ, ਜਿਥੇ ਉਨ•ਾਂ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਸਰੀਰਿਕ ਸਿੱਖਿਆ ਦੀ ਐਮ ਏ ਕੀਤੀ।

ਅਦਾਕਾਰੀ ਦਾ ਸ਼ੌਕ
ਨਿਰਮਲ ਰਿਸ਼ੀ ਨੂੰ ਅਦਾਕਾਰੀ ਦਾ ਸ਼ੌਕ ਮੁੱਢ ਤੋਂ ਹੀ ਸੀ। ਕਾਲਜ ਪੜ•ਦਿਆਂ ਉਹ ਥੀਏਟਰ ਨਾਲ ਜੁੜ ਗਏ ਸੀ। ਇਸ ਦਰਮਿਆਨ ਉਹਨਾਂ ਕਈ ਨਾਟਕ ਖੇਡੇ। ਉਹਨਾਂ ਦਿਨਾਂ ‘ਚ ਮਰਹੂਮ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਨੇ ‘ਪੰਜਾਬ ਕਲਾ ਮੰਚ’ ਦੀ ਸਥਾਪਨਾ ਕੀਤੀ ਸੀ। ਦੋਵਾਂ ਦੀ ਮੁਲਾਕਾਤ ਨਿਰਮਲ ਰਿਸ਼ੀ ਨਾਲ ਹੋਈ। ਸਾਲ 1966 ‘ਚ ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਪਹਿਲਾ ਨਾਟਕ ‘ਅਧੂਰੇ ਸੁਪਨੇ’ ਖੇਡਿਆ। ਇਸ ਨਾਟਕ ਤੋਂ ਬਾਅਦ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਰਪਾਲ ਟਿਵਾਣਾ ਦੇ ਬਹੁਚਰਚਿਤ ਨਾਟਕ ‘ਲੌਂਗ ਦਾ ਲਿਸ਼ਕਾਰਾ’ ਵਿੱਚ ਨਿਰਮਸ਼ ਰਿਸ਼ੀ ਦੀ ਅਦਾਕਾਰੀ ਦੀਵਾਨਾ ਕਰਨ ਵਾਲੀ ਸੀ। ਹਰਪਾਲ ਟਿਵਾਣਾ ਨੇ ਬਾਅਦ ‘ਚ ਇਸੇ ਨਾਟਕ ‘ਤੇ ਇਸੇ ਨਾਂ ਹੇਠ ‘ਲੌਂਗ ਦਾ ਲਿਸ਼ਕਾਰਾ’ ਫ਼ਿਲਮ ਬਣਾਈ। ਇਸ ਫ਼ਿਲਮ ‘ਚ ਨਿਰਮਲ ਰਿਸ਼ੀ ਵੱਲੋਂ ਨਿਭਾਇਆ ‘ਗੁਲਾਬੋ ਮਾਸੀ’ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਇਹ ਨਾਂ ਅੱਜ ਵੀ ਨਿਰਮਲ ਰਿਸ਼ੀ ਦੀ ਪਹਿਚਾਣ ਬਣਿਆ ਹੋਇਆ ਹੈ। ਇਸ ਕਿਰਦਾਰ ‘ਚ ਕੈਸ਼ ਕਰਨ ਲਈ ਬਹੁਤ ਸਾਰੇ ਨਿਰਦੇਸ਼ਕਾਂ ਨੇ ਰਿਸ਼ੀ ਨੂੰ ਮੁੜ ਇਸ ਤਰ•ਾਂ ਦਾ ਕਿਰਦਾਰ ਨਿਭਾਉਣ ਦੀਆਂ ਪੇਸ਼ਕਸ਼ਾਂ ਕੀਤੀਆਂ, ਪਰ ਉਹਨਾਂ ਹਾਮੀ ਨਹੀਂ ਭਰੀ। ਨਿਰਮਲ ਰਿਸ਼ੀ ਹੁਣ ਤੱਕ ਸੈਂਕੜੇ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਪੰਜਾਬੀ ਸਿਨੇਮੇ ਦੇ ਨਵੇਂ ਦੌਰ ਦੀਆਂ ਫ਼ਿਲਮਾਂ ‘ਚ ਵੀ ਉਹ ਅਮਿੱਟ ਛਾਪ ਛੱਡ ਰਹੀ ਹੈ। ਲਵ ਪੰਜਾਬ, ਅੰਗਰੇਜ, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਵਿੱਚ ਨਿਭਾਏ ਰਿਸ਼ੀ ਦੇ ਕਿਰਦਾਰ ਯਾਦਗਾਰੀ ਹੋ ਨਿਬੜੇ ਹਨ।


ਬੁਰਾਈਆਂ ਖ਼ਿਲਾਫ਼ ਕੀਤੀ ਆਵਾਜ਼ ਬੁਲੰਦ
ਜਦੋਂ ਨਿਰਮਲ ਰਿਸ਼ੀ ਨੇ ਥੀਏਟਰ ਨਾਲ ਜੁੜਨ ਦਾ ਫ਼ੈਸਲਾ ਲਿਆ, ਇਹ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਥੀਏਟਰ ਅਤੇ ਇਸ ਕਿਸਮ ਦੀਆਂ ਹੋਰ ਕਲਾਵਾਂ ‘ਚ ਹਿੱਸਾ ਲੈਣ ਦੀ ਮਨਾਹੀ ਸੀ। ਉਨ•ਾਂ ਦਾ ਇਸ ਤਰ•ਾਂ ਘਰੋਂ ਬਾਹਰ ਨਾਟਕਾਂ ‘ਚ ਕੰਮ ਕਰਨ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ। ਉਸ ਸਮੇਂ ਦਾਜ ਦੇ ਲੋਭੀਆਂ ਵੱਲੋਂ ਕੁੜੀਆਂ ਨੂੰ ਦਾਜ ਦੀ ਬਲੀ ਚੜ•ਾ ਦਿੱਤਾ ਜਾਂਦਾ ਸੀ। ਉਹਨਾਂ ਆਪਣੇ ਨਾਟਕਾਂ ਜ਼ਰੀਏ ਸਮਾਜ ਦੀ ਇਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਬਹੁਤ ਸਾਰੀਆਂ ਕੁੜੀਆਂ ਨੂੰ ਆਪਣੇ ਨਾਲ ਤੋਰਿਆ।

ਮਾਣ-ਸਨਮਾਨ
ਪੰਜਾਬੀ ਸਿਨੇਮੇ ‘ਚ ਪਿਛਲੇ 50 ਸਾਲਾਂ ਤੋਂ ਸਰਗਰਮ ਨਿਰਮਲ ਰਿਸ਼ੀ ਸਰੋਤਿਆਂ ਦੇ ਅਥਾਹ ਪਿਆਰ ਨੂੰ ਹੀ ਆਪਣਾ ਸਭ ਤੋਂ ਵੱਡਾ ‘ਮਾਣ’ ਸਮਝਦੀ ਹੈ। ਅੱਜ ਵੀ ਨਿਰਮਲ ਰਿਸ਼ੀ ਤੋਂ ਤਾਰੀਖਾਂ ਲੈਣ ਤੋਂ ਬਾਅਦ ਹੀ ਨਿਰਮਾਤਾ, ਨਿਰਦੇਸ਼ਕ ਆਪਣੀ ਸ਼ੂਟਿੰਗ ਦੀ ਵਿਉਂਦਬੰਦੀ ਕਰਦੇ ਹਨ। ਪੀਟੀਸੀ ਪੰਜਾਬੀ ਦੇ ‘ਪੰਜਾਬੀ ਫ਼ਿਲਮ ਐਵਾਰਡ’ ਵਿਚ ਨਿਰਮਲ ਰਿਸ਼ੀ ਨੂੰ ਬੈਸਟ ਸਪੋਟਿੰਗ ਐਕਟਰ ਦੇ ਨਾਲ ਨਾਲ ਇਸੇ ਸਾਲ 2017 ਵਿੱਚ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ‘ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਵੀ ਨਿਵਜਿਆ ਜਾ ਚੁੱਕਾ ਹੈ।
ਹਰਵਿੰਦਰ ਪਾਲ ਰਿਸ਼ੀ
94178 97759

Comments & Feedback