ਜ਼ਿਲ•ਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਪਿੰਡ ਮਾਣਕਪੁਰ ਸ਼ਰੀਫ਼। ਡੇਢ ਸੌ ਬੰਦੇ ਦਾ ਇੱਕਠ। ਤਿੱਖੀ ਧੁੱਪ ‘ਤੇ ਲਾਈਟਾਂ ਦੀਆਂ ਲਿਸ਼ਕੋਰਾਂ। ਪੰਜਾਬੀ ਦੀ ਨਾਮਵਰ ਅਦਾਕਾਰਾ ਅਨੀਤਾ ਦੇਵਗਨ ਆਪਣੇ ਘਰ ਦੇ ਵਿਹੜੇ ‘ਚ ਆਉਂਦੀ ਹੈ ਤਾਂ ਅਚਾਨਕ ਕੋਈ ਉਸ ਨੂੰ ਗੋਲੀ ਮਾਰ ਦਿੰਦਾ ਹੈ। ਵੇਖਦਿਆਂ ਹੀ ਵੇਖਦਿਆਂ ਉਸ ਦੀ ਮੌਤ ਹੋ ਜਾਂਦੀ ਹੈ। ਇਹ ਸੀਨ• ਹੈ ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਦਾ। ਅਨੀਤਾ ਦੇਵਗਨ ਇਸ ਫ਼ਿਲਮ ‘ਚ ਫ਼ਿਲਮ ਦੇ ਹੀਰੋ ਦਿਲਜੀਤ ਕਲਸੀ ਦੀ ਮਾਂ ਦਾ ਰੋਲ ਨਿਭਾ ਰਹੀ ਹੈ। ਪੰਜਾਬੀ ਗਾਇਕ ਮਿੱਕਾ ਸਿੰਘ ਦੀ ਪੇਸ਼ਕਸ਼ ਅਤੇ ‘ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਰਾਕੇਸ਼ ਧਵਨ ਹੈ। ਫ਼ਿਲਮ ‘ਚ ਦਿਲਜੀਤ ਕਲਸੀ, ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ, ਅਨੀਤਾ ਦੇਵਗਨ, ਸੁਨੀਤਾ ਧੀਰ, ਯੋਗਰਾਜ ਸਿੰਘ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਹਰਪ ਫ਼ਾਰਮਰ ਸਮੇਤ ਕਈ ਨਾਮੀਂ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਅਨੀਤਾ ਦੇਵਗਨ ਇਸ ਫ਼ਿਲਮ ਦਾ ਅਹਿਮ ਹਿੱਸਾ ਹੈ। ਰੰਗਮੰਚ ਅਤੇ ਟੈਲੀਵਿਜ਼ਨ ਦਾ ਇਹ ਚਰਚਿਤ ਚਿਹਰਾ ਪਿਛਲੇ ਕੁਝ ਸਾਲਾਂ ਤੋਂ ਫ਼ਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਰਿਹਾ ਹੈ।
ਅਨੀਤਾ ਦੇਵਗਨ ਨੇ ਆਪਣੀ ਕਾਬਲੀਅਤ ਸਦਕਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਭਰਮ ਭੁਲੇਖੇ ਵੀ ਦੂਰ ਕੀਤੇ ਹਨ। ਇਸ ਸਰਗਰਮ ਅਦਾਕਾਰਾ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਦਰਸ਼ਕ ਇਨ•ਾਂ ਨੂੰ ‘ਜੱਗਾ ਜਿਉਂਦਾ ਏ’ ਫ਼ਿਲਮ ‘ਚ ਇਕ ਵੱਖਰੇ ਅੰਦਾਜ਼ ‘ਚ ਦੇਖਣਗੇ। #Fivewood