ਖੂਬਸੂਰਤ ਤੇ ਸਿਆਣੀ ਅਦਾਕਾਰਾ ਡੇਨਾ ਉਪਲ ਨੂੰ ਆਪਣੀ ਪਹਿਲੀ ਹੀ ਫ਼ਿਲਮ ‘ਚ ਸਲਾਖਾ ਪਿੱਛੇ ਰਹਿਣਾ ਪਵੇਗਾ। ਅਸਲ ਜ਼ਿੰਦਗੀ ‘ਚ ਨਹੀਂ ਸਿਰਫ਼ ਫ਼ਿਲਮੀ ਜ਼ਿੰਦਗੀ ‘ਚ। ਯੂ ਕੇ ਜੰਮਪਲ ਇਹ ਪਰਵਾਸੀ ਪੰਜਾਬੀ ਅਦਾਕਾਰਾ ਪੰਜਾਬੀ ਫ਼ਿਲਮ ‘ਹਾਰਡ ਕੌਰ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ‘ਚ ਇਸਦਾ ਕਿਰਦਾਰ ਹੀ ਅਜਿਹਾ ਹੈ ਕਿ ਉਸ ਨੂੰ ਸਲਾਖਾ ਪਿੱਛੇ ਜਾਣਾ ਪੈਂਦਾ ਹੈ, ਉਹ ਆਪਣੇ ਨਾਲ ਹੋਈ ਵਧੀਕੀ ਲਈ ਡਟਕੇ ਲੜ•ਦੀ ਹੈ।
15 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਜੀਤ ਆਰ ਰਾਜਪਾਲ ਹੈ। ਫ਼ਿਲਮ ‘ਚ ਡੇਨਾ ਤੋਂ ਇਲਾਵਾ ਨਿਰਮਲ ਰਿਸ਼ੀ, ਦ੍ਰਿਸ਼ਟੀ ਗਰੇਵਾਲ, ਨੀਤ ਕੌਰ ਤੇ ਸਵਾਤੀ ਬਖ਼ਸ਼ੀ ਨੇ ਅਹਿਮ ਭੂਮਿਕਾ ਨਿਭਾਈ ਹੈ। ਮਿਸ ਇੰਡੀਆ ਯੂ ਕੇ ਰਹਿ ਚੁੱਕੀ ਡੇਨਾ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਬਿੱਗ ਬ੍ਰਦਰ ਯੂ ਕੇ ਅਤੇ ਖ਼ਤਰੋ ਕੇ ਖਿਲਾੜੀ ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਡੇਨਾ ਭਾਗ ਜੋਨੀ ਭਾਗ, ਬੌਰਨ ਟੂ ਬੀ ਕਿੰਗ ਤੇ ਯੇ ਹੀ ਹੈ ਇੰਡੀਆ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

ਆਪਣੀ ਇਸ ਪਹਿਲੀ ਪੰਜਾਬੀ ਫ਼ਿਲਮ ਬਾਰੇ ਉਹ ਦੱਸਦੀ ਹੈ ਕਿ ਫ਼ਿਲਮ ਦੇ ਟਾਈਟਲ ਅਤੇ ਟ੍ਰੇਲਰ ਤੋਂ ਇਹ ਸਾਫ਼ ਹੁੰਦਾ ਹੈ ਕਿ ਇਹ ਫ਼ਿਲਮ ਨਿਰੋਲ ਰੂਪ ‘ਚ ਔਰਤਾਂ ਦੀ ਕਹਾਣੀ ਹੈ। ‘ਵਾਈਟ ਹਿੱਲ’ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਨਾਲ ਸਬੰਧਿਤ ਚਾਰ ਕੁੜੀਆਂ ਅਤੇ ਇਕ ਬਿਰਧ ਔਰਤ ਦੀ ਕਹਾਣੀ ਹੈ। ਇਹ ਕੁੜੀਆਂ ਭਾਵੇਂ ਸਿੱਧੇ ਤੌਰ ‘ਤੇ ਇਕ ਦੂਜੇ ਨਾਲ ਨਹੀਂ ਜੁੜੀਆਂ, ਪਰ ਇਕ ਘਟਨਾ ਇਨ•ਾਂ ਨੂੰ ਇਕ ਦੂਜੇ ਦੇ ਹੱਕ ‘ਚ ਖੜ•ਾ ਕਰਨ ਲਈ ਪ੍ਰੇਰਿਤ ਕਰਦੀ ਹੈ। ਫ਼ਿਲਮ ਜ਼ਰੀਏ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਕੁੜੀਆਂ ਨੂੰ ਆਪਣੇ ਨਾਲ ਹੁੰਦੀ ਵਧੀਕੀ ਨੂੰ ਦਬਾਉਣ ਦੀ ਥਾਂ ਉਜ਼ਾਗਰ ਕਰਨਾ ਚਾਹੀਦਾ ਹੈ ਤਾਂ ਜੋ ਉਨ•ਾਂ ਦੇ ਨਾਂ ਨਾਲੋਂ ‘ਵਿਚਾਰੀ’ ਸ਼ਬਦ ਹਟ ਸਕੇ।

ਇਹ ਵੀ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਕੁੜੀ ਨਾਲ ਹੋਈ ਵਧੀਕੀ ਦੇ ਖ਼ਿਲਾਫ਼ ਸਿਰਫ਼ ਔਰਤਾਂ ਹੀ ਆਵਾਜ਼ ਚੁੱਕ ਲੈਣ ਤਾਂ ਭਵਿੱਖ ਕੁੜੀਆ ਦੇ ਜਿਸਮੀ ਸੋਸ਼ਣ ਦੀਆਂ ਘਟਨਾਵਾਂ ਕਾਫੀ ਹੱਦ ਤੱਕ ਰੋਕੀਆ ਜਾ ਸਕਦੀਆਂ ਹਨ। ਫ਼ਿਲਮ ਦੀ ਨਾਇਕਾ ਡੀਨਾ ਉੱਪਲ ਹੈ। ਰੋਜ਼ਾਨਾ ਬੱਸ ‘ਚ ਸਫ਼ਰ ਕਰਦੀ ਇਸ ਕੁੜੀ ਨੂੰ ਇਕ ਦਿਨ ਕੁਝ ਗੁੰਡੇ ਕਿਸਮ ਦੇ ਨੌਜਵਾਨ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਇਸ ਘਟਨਾ ਤੋਂ ਹੀ ਫ਼ਿਲਮ ਦਾ ਅਸਲ ਮਕਸਦ ਸ਼ੁਰੂ ਹੁੰਦਾ ਹੈ। ਇਸ ਪੀੜ•ਤ ਕੁੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫ਼ਿਲਮ ਦੇ ਬਾਕੀ ਪਾਤਰ ਅੱਗੇ ਆਉਂਦੇ ਹਨ।



