”ਤੁਣਕਾ ਤੁਣਕਾ ਕਰਕੇ ਗੁੱਡੀ ਚੜ•ਦੀ ਹੁੰਦੀ ਹੈ।” ਗਾਇਕ ਤੇ ਅਦਾਕਾਰ ਸੋਨੂੰ ਬਾਜਵਾ ਦੀ ਗੁੱਡੀ ਵੀ ਹੌਲੀ ਹੌਲੀ ਅਸਮਾਨੀ ਚੜ•ਨ ਲੱਗੀ ਹੈ। ਸਿਆਣੇ ਕਲਾਕਾਰਾਂ ਵਾਂਗ ਉਸ ਨੇ ਵੀ ਆਪਣੀ ਗੁੱਡੀ ਅਸਮਾਨੀ ਚਾੜ•ਨ ਲਈ ਕਾਹਲ ਨਹੀਂ ਕੀਤੀ ਬਲਕਿ ਹਵਾ ਦੇ ਤੇਜ਼ ਬੁੱਲੇ ਦਾ ਇਤਜ਼ਾਰ ਕੀਤਾ ਹੈ। ਆਪਣੀ ਅਦਾਕਾਰੀ ਤੇ ਗਾਇਕੀ ਨਾਲੋਂ ਆਪਣੇ ਅੱਥਰੇ ਸੁਭਾਅ ਕਰਕੇ ਜ਼ਿਆਦਾ ਜਾਣਿਆ ਜਾਂਦਾ ਸੋਨੂੰ ਬਾਜਵਾ ਅੱਜ ਕੱਲ• ਆਪਣੇ ਨਵੇਂ ਗੀਤ ‘ਵੈਲਪੁਣਾ’ ਦੀ ਤਿਆਰੀ ‘ਚ ਹੈ। ਇਹ ਗੀਤ 26 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ, ਗੀਤ ਦਾ ਟੀਜ਼ਰ ਯੂ ਟਿਊਬ ‘ਤੇ ਉਪਲਬਧ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਿੰਜੇ ਵਰਗਾ ਸੁਰ ਦਾ ਧਨੀ ਗਾਇਕ ਦੇਣ ਵਾਲਾ ਉਮੇਸ਼ ਯਾਦਵ ਆਪਣੀ ਕੰਪਨੀ ‘ਕਰਮਾ ਇੰਟਰਟੇਨਮੈਂਟ’ ਦੇ ਬੈਨਰ ਥੱਲੇ ਸੋਨੂੰ ਨੂੰ ਇਕ ਨਵੇਂ ਅੰਦਾਜ਼ ‘ਚ ਮਾਰਕੀਟ ‘ਚ ਉਤਾਰ ਰਿਹਾ ਹੈ। ਆਉਂਦੇ ਦਿਨਾਂ ‘ਚ ‘ਵਾਈਟ ਹਿੱਲ ਮਿਊਜ਼ਿਕ’ ਵਲੋਂ ਰਿਲੀਜ਼ ਕੀਤਾ ਜਾਣ ਵਾਲਾ ਸੋਨੂੰ ਦਾ ਇਹ ਗੀਤ ਕਾਲਾ ਮਲਕਪੁਰੀ ਨੇ ਲਿਖਿਆ ਹੈ, ਜਦਕਿ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ। ਸਿੰਘ ਪਰਮਵੀਰ ਵੱਲੋਂ ਤਿਆਰ ਕੀਤਾ ਗਿਆ ਇਸ ਗੀਤ ਦਾ ਵੀਡੀਓ ਤੁਸੀਂ ਛੇਤੀ ਯੂ ਟਿਊਬ ‘ਤੇ ਵੀ ਦੇਖ ਸਕੋਗੇ।
ਖਿਲਾਰੇ, ਰਿਵਾਲਵਰ, ਚੰਟ ਕੁੜੀਆਂ, ਹੂਟਰ ਤੇ ਸੂਰਮਾ ਵਰਗੇ ਗੀਤਾਂ ਨਾਲ ਚਰਚਾ ‘ਚ ਰਹਿਣ ਵਾਲਾ ਸੌਨੂੰ ਬਾਜਵਾ ਕਾਬਲ ਅਦਾਕਾਰ ਵੀ ਹੈ। ਪਿੱਛੇ ਜਿਹੇ ਆਈ ਪੰਜਾਬੀ ਫ਼ਿਲਮ ‘ਗ੍ਰੇਟ ਸਰਦਾਰ’ ਵਿੱਚ ਖਲਨਾਇਕ ਦੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਾਲਾ ਸੋਨੂੰ ਇਕ ਵੱਡੀ ਹਿੰਦੀ ਫ਼ਿਲਮ ‘ਚ ਵੀ ਅਹਿਮ ਕਿਰਦਾਰ ਨਿਭਾ ਰਿਹਾ ਹੈ। ਉਹ ਦੱਸਦਾ ਹੈ ਕਿ ਉਸ ਨੇ ਆਪਣੀ ਸ਼ੁਰੂਆਤ ਮਾਡਲ ਵਜੋਂ ਕੀਤੀ ਸੀ। ਉਹ ਹੁਣ ਤੱਕ 300 ਦੇ ਕਰੀਬ ਗੀਤਾਂ ‘ਚ ਕੰਮ ਕਰ ਚੁੱਕਿਆ ਹੈ। ਮਾਡਲਿੰਗ ਤੋਂ ਉਸ ਨੂੰ ਅਦਾਕਾਰੀ ਦਾ ਸ਼ੌਕ ਪੈ ਗਿਆ। ਗਾਇਕੀ ਦਾ ਸ਼ੌਕ ਵੀ ਨਾਲ ਨਾਲ ਚੱਲਦਾ ਗਿਆ। ਉਹ ਹੁਣ ਤੱਕ ਦਰਜਨ ਦੇ ਨੇੜੇ ਹਿੰਦੀ, ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ, ਜਿਸ ‘ਚ ਸਿਰਫਿਰੇ, ਤੇਰੇ ਨਾਲ ਲਵ ਹੋ ਗਿਆ, ਦਿਲ ਸਾਡਾ ਲੁੱਟਿਆ ਗਿਆ, ਏਕਮ ਤੇ ਗ੍ਰੇਟ ਸਰਦਾਰ ਅਹਿਮ ਹਨ। ਉਹ ਸੀਆਈਡੀ ਅਤੇ ਕਰਾਈਮ ਪਟਰੋਲ ਵਰਗੇ ਨਾਮੀਂ ਸੀਰੀਅਲ ਦੇ ਵੀ 30 ਤੋਂ ਵੱਧ ਐਪੀਸੋਡ ‘ਚ ਦਿਖਾਈ ਦੇ ਚੁੱਕਿਆ ਹੈ।
ਗਾਇਕੀ ‘ਚ ਵੀ ਉਹ ਪੂਰੀ ਤਰ•ਾ ਸਰਗਰਮ ਹੈ। ਉਸ ਦੇ 7 ਦੇ ਕਰੀਬ ਟਰੈਕ ਰਿਲੀਜ਼ ਹੋ ਚੁੱਕੇ ਹਨ। ਸੋਨੂੰ ਦਾ ਕਹਿਣਾ ਹੈ ਕਿ ਉਹ ਹਰ ਕੰਮ ਦਿਲੋਂ ਕਰਦਾ ਹੈ। ਉਹ ਦੋਸਤੀ ਦੀ ਦਿਲੋਂ ਕਰਦਾ ਹੈ ਤੇ ਦੁਸ਼ਮਣੀ ਵੀ ਦਿਲੋਂ ਨਿਭਾਉਂਦਾ ਹੈ। ਇਸ ਇੰਡਸਟਰੀ ‘ਚ ਜੇ ਉਸਦੇ ਚਾਹੁਣ ਵਾਲੇ ਹਨ ਤਾਂ ਵਿਰੋਧੀ ਵੀ ਬੜੇ ਹਨ। ਉਹ ਹਮੇਸ਼ਾ ਸੱਚ ਬੋਲਦਾ ਹੈ। ਉਸਦੀਆਂ ਟਿੱਪਣੀਆਂ ਤੇ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਚੁਭਦੀਆਂ ਵੀ ਹਨ, ਪਰ ਉਸ ‘ਚ ਸੱਚਾਈ ਹੀ ਹੁੰਦੀ ਹੈ। ਉਹ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ, ਬੇਬਾਕ ਬੋਲਣੀ ਕਰਕੇ ਬੇਸ਼ੱਕ ਉਸਦੇ ਰਸਤੇ ‘ਚ ਮੁਸ਼ਕਲਾਂਂ ਆ ਰਹੀਆਂ ਹਨ, ਪਰ ਉਹ ਇਕ ਦਿਨ ਆਪਣੀ ਮੰਜ਼ਿਲ ‘ਤੇ ਜ਼ਰੂਰ ਪੁੱਜੇਗਾ
in Article
ਅਸਮਾਨੀ ਚੜ•ਨ ਲੱਗੀ ਸੋਨੂੰ ਬਾਜਵਾ ਦੀ ਗੁੱਡੀ
