in

ਰਣਜੀਤ ਬਾਵਾ ਨੇ ਮਾਰ ਹੀ ਦਿੱਤਾ ‘ਸ਼ੇਰ’ 

bawa 2ਪੰਜਾਬੀ ਆਲਮ ਦੇ ਸਤਿਕਾਰਤ ਗਾਇਕ ਰਣਜੀਤ ਬਾਵਾ ਦੀ ਬਾਤ ਪਾਉਂਦਿਆਂ ਕਿਸੇ ਤਰ•ਾਂ ਦੀ ਰਸਮੀ ਭੂਮਿਕਾ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਸ ਨੇ ਗਾਇਕੀ ਦੇ ਖੇਤਰ ‘ਚ ਕੁਝ ਸਾਲਾਂ ‘ਚ ਹੀ ਐਸਾ ਮੁਕਾਮ ਹਾਸਲ ਕੀਤਾ ਹੈ ਕਿ ਉਸ ਦਾ ਨਾਂ ਹੀ ਉਸ ਦੀ ਪਹਿਚਾਣ ਦਾ ਜਾਮਨ ਬਣ ਗਿਆ ਹੈ। ਰਣਜੀਤ ਬਾਵਾ ਇਸ ਖ਼ੇਤਰ ‘ਚ ਅਛੋਪੋਲੇ ਨਹੀਂ ਆਇਆ, ਉਸ ਦੀ ਇਸ ਸਫ਼ਲਤਾ ਪਿੱਛੇ ਵਰਿ•ਆ ਦੀ ਮਿਹਨਤ ਖੜ•ੀ ਹੈ। ਹੁਣ ਉਹ ਇਸ ਵੇਲੇ ਜਿਸ ਮੁਕਾਮ ‘ਤੇ ਹੈ ਇਥੋਂ ਤੱਕ ਪਹੁੰਚਣ ‘ਚ ਹੀ ਲੱਖਾਂ ਨੌਜਵਾਨ ਆਪਣੀ ਜ਼ਿੰਦਗੀ ਸਿਰਫ਼ ਸੰਘਰਸ਼ ‘ਚ ਹੀ ਲੰਘਾ ਦਿੰਦੇ ਹਨ। ਰੱਜ ਕੇ ਮਿਹਨਤੀ ਅਤੇ ਮਿਠ-ਬੋਲੜੇ ਸੁਭਾਅ ਦਾ ਮਾਲਕ ਇਹ ਗਾਇਕ ਆਪਣੇ ਸਮਕਾਲੀਆਂ ਨੂੰ ਪਛਾੜਦਿਆਂ ਹੋਇਆ ਪੰਜਾਬੀ ਗਾਇਕੀ ਦੀ ਵਿਦੇਸ਼ਾਂ ‘ਚ ਵੀ ਪ੍ਰਤੀਨਿਧਤਾ ਕਰ ਰਿਹਾ ਹੈ।  ਉਹ ਆਪਣੀ ਇਸ ਸਫ਼ਲਤਾ ਨਾਲ ਅੱਜ ਜਿਥੇ ਲੱਖਾਂ-ਕਰੋੜਾਂ ਸਰੋਤਿਆਂ ਦੇ ਦਿਲਾਂ ‘ਚ ਧੜਕ ਰਿਹਾ ਹੈ, ਉਥੇ ਆਪਣੇ ਕੁਝ ਸਮਕਾਲੀਆਂ ਦੀਆਂ ਅੱਖਾਂ ‘ਚ ‘ਰੜਕ’ ਵੀ ਰਿਹਾ ਹੈ।  ਰਣਜੀਤ ਦੀ ਹੁਣ ਤੱਕ ਇਕੋ ਐਲਬਮ ‘ਮਿੱਟੀ ਦਾ ਬਾਵਾ’ ਆਈ ਹੈ। ਇਸ ਐਲਬਮ ਦੀ ਸਫ਼ਲਤਾ ਨੇ ਨਵਾਂ ਇਤਿਹਾਸ ਰਚਦਿਆਂ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ‘ਬੈਸਟ ਐਲਬਮ’ ਦੇ ਐਵਾਰਡ ਵੀ ਹਾਸਲ ਕੀਤੇ।  ਅੱਜ ਕੱਲ• ਉਸ ਦਾ ਨਵਾਂ ਗੀਤ ‘ਸ਼ੇਰ ਮਾਰਨਾ’ ਦੀ ਪੂਰੀ ਚਰਚਾ ਹੈ। ਇਹ ਗੀਤ ਬੇਸ਼ੱਕ ਮਹੀਨਾ ਕੁ ਪਹਿਲਾ ਲੀਕ ਹੋ ਗਿਆ ਸੀ, ਪਰ ਕੰਪਨੀ ਵੱਲੋਂ ਇਸ ਨੂੰ ਵੀਡੀਓ ਸਮੇਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਪੰਜਾਬ ‘ਚ ਸਿਆਸੀ ਮਾਹੌਲ ਭਖਿਆ ਹੋਣ ਕਾਰਨ ਇਸ ਗੀਤ ਨੂੰ ਸਿਆਸੀ ਲੀਡਰ ਇਕ ਦੂਜੇ ‘ਤੇ ਤੋਹਮਤਾਂ ਲਾਉਣ ਲਈ ਖੂਬ ਵਰਤ ਰਹੇ ਹਨ।  ਜਤਿੰਦਰ ਜੀਤ ਸੰਧੂ ਵੱਲੋਂ ਲਿਖੇ  ਦੇਸੀ ਕਰਿਊ ਦੀ ਟੀਮ ਵੱਲੋਂ ਸੰਗੀਤ ਨਾਲ ਸ਼ਿੰਗਾਰੇ ਇਸ ਗੀਤ ਦੇ ਬੋਲ ” ਵੈਲੀਆਂ ਨੇ ਕਰ ਲਈ ਸਲਾਹ, ਕੱਲਾ ਟੱਕਰੇ ‘ਤੇ ਘੇਰ ਮਾਰਨਾ, ਓ ਗਿੱਦੜਾਂ ਦਾ ਸੁਣਿਆ ਗੁਰੱਪ ਫਿਰਦੈ, ਕਹਿੰਦੇ ਸ਼ੇਰ ਮਾਰਨਾ। ”  ਸ਼ੋਸ਼ਲ ਮੀਡੀਆ ‘ਤੇ ਖੂਬ ਪੋਸਟ ਹੋ ਰਹੇ ਹਨ। ਇਸ ਗੀਤ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ ਉਹ ਅਗਲੇ ਕੁਝ ਦਿਨਾਂ ‘ਚ  ਨਵਾਂ ਗੀਤ ‘ਸਕੋਡਾ’ ਲੈ ਕੇ ਆ ਰਿਹਾ ਹੈ। ਜੈਲਦਾਰ ਪ੍ਰਗਟ ਸਿੰਘ ਵੱਲੋਂ ਲਿਖਿਆ ਇਹ ਗੀਤ ਬਾਵਾ ਹੁਣ ਤੱਕ ਖੁੱਲੀਆਂ ਸਟੇਜਾਂ ‘ਤੇ ਗਾਉਂਦਾ ਰਿਹਾ ਹੈ, ਜਿਸ ਨੂੰ ਹੁਣ ਉਹ ਰਿਕਾਰਡ ਕਰਵਾ ਰਿਹਾ ਹੈ।
ਜੇ ਬਾਵੇ ਦੇ ਹੁਣ ਤੱਕ ਦੇ ਸਫ਼ਰ ‘ਤੇ ਨਜ਼ਰਸਾਨੀ ਕਰੀਏ ਤਾਂ ਇੰਝ ਜਾਪਦੈ ਜਿਵੇਂ ਉਹ ਜਨਮਜਾਤ ਹੀ ਗਾਇਕ ਹੋਵੇ। ਉਹ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦੀ ਸ਼ਾਨ ਬਣਦਾ ਹੋਇਆ ਇਥੋਂ ਤੱਕ ਪਹੁੰਚਿਆ ਹੈ। ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਦਾ ਇਹ ਰਣਜੀਤ ਬਾਜਵਾ ਇਕ ਦਿਨ ਰਣਜੀਤ ਬਾਵਾ ਬਣ ਕੇ ਪੰਜਾਬੀ ਗਾਇਕੀ ਦੇ ਕੌਮਾਂਤਰੀ ਨਖ਼ਸ਼ੇ ‘ਤੇ ਆਪਣੀ ਵੱਖਰੀ ਪਹਿਚਾਣ ਸਥਾਪਤ ਕਰੇਗਾ, ਸ਼ਾਇਦ ਇਹ ਗੱਲ ਕਿਸੇ ਨੇ ਚਿਤਾਵੀ ਵੀ ਨਹੀਂ ਹੋਣੀ।  ਉਸ ਵੱਲੋਂ ਅਕਸਰ ਗਾਏ ਜਾਂਦੇ ਗੀਤ ‘ਬੋਲ ਮਿੱਟੀ ਦਿਆ ਬਾਵਿਆਂ’ ਨੇ ਉਸ ਦੇ ਨਾਂ ਨਾਲ ‘ਬਾਵਾ’ ਪੱਕੇ ਤੌਰ ‘ਤੇ ਜੋੜ ਦਿੱਤਾ। ਮਿੱਟੀ ਦਾ ਇਹ ਬਾਵਾ ਹੁਣ ਅਸਮਾਨ ਛੋਹ ਰਿਹਾ ਹੈ। ਬਾਵੇ ਦੀ ਵੱਡੀ ਖਾਸੀਅਤ ਇਹ ਹੈ ਕਿ ਕੁਦਰਤ ਨੇ ਉਸ ਨੂੰ ‘ਸੁਰ’ ਦੀ ਦਾਤ ਦੇ ਨਾਲ-ਨਾਲ ਉਸ ਨੂੰ ਸਾਂਭਣ ਦੀ ਜਾਂਚ ਵੀ ਬਖ਼ਸ਼ੀ ਹੈ। ਪਹਿਲੀ ਮਿਲਣੀ ‘ਚ ਹੀ ਦਿਲ ‘ਚ ਵੱਸ ਜਾਣ ਵਾਲਾ ਇਹ ਗਾਇਕ ਸਿਰੇ ਦਾ ਸਾਊ ਬੰਦਾ ਵੀ ਹੈ। ਉਸ ਦੇ ਨੇੜਲੇ ਤੇ ਸਮਕਾਲੀ ਗਾਇਕ ਉਸ ਨਾਲ ਕਈ ‘ਘਤਿੱਤਾਂ’ ਵੀ ਕਰ ਜਾਂਦੇ ਹਨ, ਪਰ ਫਿਰ ਉਹ ‘ਚੁੱਪ’ ਰਹਿੰਦਾ ਹੈ। ਉਸ ਦੀ ਇਹ ਚੁੱਪੀ ਹੀ ਉਸ ਨੂੰ ‘ਬਲ’ ਤੇ ‘ਹਿੰਮਤ’ ਬਖ਼ਸ਼ਦੀ ਹੈ।
ਗਾਇਕੀ ਸਫ਼ਲ ਸਥਾਪਤੀ ਤੋਂ ਬਾਅਦ ਉਹ ਅਦਾਕਾਰੀ ਵੱਲ ਵੀ ਅਹੌਲਿਆ ਸੀ, ਪਰ ਉਸ ਦੀ ਪਹਿਲੀ ਹੀ ਫ਼ਿਲਮ ‘ਤੂਫ਼ਾਨ ਸਿੰਘ’ ‘ਤੇ ਸੈਂਸਰ ਬੋਰਡ ਨੇ ਪਾਬੰਦੀ ਲਗਾ ਦਿੱਤੀ। ਜਿਸ ਕਾਰਨ ਉਹ  ਥੋੜਾ ਉਦਾਸ਼ ਅਤੇ ਨਿਰਾਸ਼ ਵੀ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਉੱਘੇ ਫ਼ਿਲਮ ਨਿਰਦੇਸ਼ਕ ਨਵਨੀਅਤ ਸਿੰਘ ‘ਗੱਭਰੂ’ ਨਾਂ ਦੀ ਇਕ ਹੋਰ ਫ਼ਿਲਮ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਸਤੰਬਰ ‘ਚ ਸ਼ੁਰੂ ਹੋ ਰਹੀ ਹੈ। ਬਾਵੇ ਦਾ ਕਹਿਣਾ ਹੈ ਕਿ ਹੁਣ ਉਹ ਸੋਚ ਸਮਝ ਕੇ ਫ਼ਿਲਮਾਂ ਸਾਈਨ ਕਰਨ ਦਾ ਫ਼ੈਸਲਾ ਲਵੇਗਾ। ਇਸ ਦਰਮਿਆਨ ਉਹ ਪਹਿਲ ਹਮੇਸ਼ਾ ਗਾਇਕੀ ਨੂੰ ਹੀ ਦੇਵੇਗਾ। ਗਾਇਕੀ ਨੇ ਹੀ ਉਸ ਨੂੰ ਇਹ ਮੁਕਾਮ ਦਿੱਤਾ ਹੈ ਅਤੇ ਗਾਇਕੀ ਹੀ ਉਸ ਦੀ ਜ਼ਿੰਦਗੀ ਨੂੰ ਅੰਜ਼ਾਮ ਤੱਕ ਲੈ ਕੇ ਜਾਵੇਗੀ।
ਸਪਨ ਮਨਚੰਦਾ
95016 33900

Leave a Reply

Your email address will not be published. Required fields are marked *

ਫ਼ਿਲਮਾਂ ਅਤੇ ਖੇਡਾਂ

ਅੜਬ ਸੁਭਾਅ ਵਾਲਾ ਨਰਮ ਬੰਦਾ  ਬੱਬੂ ਮਾਨ