ਰੈਪਰ ਬਾਦਸ਼ਾਹ ਨੇ ਹੁਣ ਆਪਣੇ ਪੁਰਾਣੇ ਸਾਥੀ ਯੋ ਯੋ ਹਨੀ ਸਿੰਘ ਖਿਲਾਫ਼ ਕਥਿਤ ਤੌਰ ‘ਤੇ ਆਪਣਾ ਗੁੱਸਾ ਇਕ ਰੈਪ ਜ਼ਰੀਏ ਕੱਢਿਆ ਹੈ। ਉਸ ਨੇ ਇਸ ਰੈਪ ‘ਚ ਆਪਣੀ ਹੁਣ ਤੱਕ ਦੀ ਜ਼ਰਨੀ ਨੂੰ ਵੀ ਬਿਆਨ ਕੀਤਾ ਹੈ। ਉਸ ਨੇ ਇਸ ਰੈਪ ‘ਚ ਕਿਹਾ ਹੈ ਕਿ ”ਏਕ ਥਾਂ ਮੇਰੀ ਬਾਈ, ਆਜ ਉਸਕੀ ਯਾਦ ਆਈ, ਵੋਹ ਬੀ ਕੈਸਾ ਟਾਈਮ ਥਾਂ, ਜੋ ਹੋ ਗਈ ਲੜਾਈ, ਸਾਰੀ ਸਾਰੀ ਰਾਤ ਸਟੂਡੀਓਂ ਮੇ ਕਰਤੇ ਥੇ ਬਕਾਈ, ਲੜਕੇ ਥੇ ਦੋ ਦਿੱਲੀ ਕੇ ਜਿਨੋ ਨੇ ਹਿਸਟਰੀ ਬਣਾਈ, ਆਜ ਉਤਨਾ ਹੀ ਏਕਲਾ ਮੈਂ, ਜਿਤਨਾ ਹੁੰ ਮੈਂ ਹਾਈ, ਮੇਰੇ ਸੀਏ ਸੇ ਸੰਭਲਤੀ ਨਹੀਂ ਮੇਰੀ ਕਮਾਈ”।
ਇਸ ਰੈਪ ‘ਚ ਬਾਦਸ਼ਾਹ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਹੈ,,, ਉਸ ਨੇ ਇਹ ਵੀ ਕਿਹਾ ਹੈ ਕਿ ”ਮੇਰੇ ਸ਼ਾਪਿੰਗ ਮਾਲ ਨੇ ਤੇਰੀ ਦੁਕਾਨ ਕਰਤੀ ਬੰਦ”। ਉਸਦੇ ਗੀਤਾਂ ‘ਤੇ ਸੁਆਲ ਉੱਕਣ ਵਾਲੇ ਜਾਂ ਨਿੰਦਿਆਂ ਕਰਨ ਵਾਲਿਆਂ ਨੂੰ ਬਾਦਸ਼ਾਹ ਨੇ ਸਿੱਧੇ ਤੌਰ ‘ਤੇ ਕਿਹਾ ਕਿ ” ਮੇਰੇ ਗਾਣੇ ਲਗੇ ਚੂਤੀਆ ਤੋਂ ਆਪਣੇ ਕਾਨ ਕਰਲੇ ਬੰਦ”।
ਯਾਦ ਰਹੇ ਕਿ ਕਿਸੇ ਸਮੇਂ ਰੈਪਰ ਬਾਦਸ਼ਾਹ ਅਤੇ ਹਨੀ ਸਿੰਘ ਸਾਥੀ ਸਨ। ਦੋਵਾਂ ਨੇ ਆਪਣਾ ਕਰੀਅਰ ਲਗਭਗ ਇੱਕਠਿਆਂ ਸ਼ੁਰੂ ਕੀਤਾ ਸੀ। ਇਕ ਮੁਕਾਮ ‘ਤੇ ਜਾ ਕੇ ਹਨੀ ਸਿੰਘ ਦੀ ਮਿਊਜ਼ਿਕ ਦੀ ਦੁਨੀਆ ‘ਚ ਤੂਤੀ ਬੋਲਣ ਲੱਗੀ। ਇਸ ਦੌਰਾਨ ਹੀ ਬਾਦਸ਼ਾਹ ਅਤੇ ਹਨੀ ਸਿੰਘ ਦਰਮਿਆਨ ਤਕਰਾਰ ਹੋ ਗਈ, ਜੋ ਵੱਧਦੀ ਵੱਧਦੀ ਇਸ ਕਦਰ ਵੱਧ ਗਈ ਕਿ ਦੋਵਾਂ ਇਕ ਦੂਜੇ ਦੇ ਸਖ਼ਤ ਵਿਰੋਧੀ ਬਣ ਗਏ। ਹਨੀ ਸਿੰਘ ਦੀ ਨਸ਼ੇ ਦੀ ਲਤ ਨੇ ਉਸਨੂੰ ਡਾਊਨ ਕਰ ਦਿੱਤਾ ਤੇ ਇਸ ਦਰਮਿਆਨ ਬਾਦਸ਼ਾਹ ਉਪਰ ਆ ਗਿਆ। ਬਾਦਸ਼ਾਹ ਨੇ ਥੋੜੇ ਸਮੇਂ ‘ਚ ਹੀ ਭਾਰਤੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਬਣਾ ਲਿਆ। ਇਸ ਵੇਲੇ ਉਹ ਦੇਸ਼ ਦਾ ਸਭ ਤੋਂ ਮਸ਼ਹੂਰ ਤੇ ਮਸ਼ਰੂਫ ਰੈਪਰ ਹੈ, ਜਦਕਿ ਉਸਦੇ ਮੁਕਾਬਲੇ ਹਨੀ ਸਿੰਘ ਪਿਛਲੇ ਦੋ ਸਾਲਾਂ ਤੋਂ ਮਾਰਕੀਟ ‘ਚੋਂ ਗਾਇਬ ਹੈ।



