ਖੂਬਸੂਰਤ ਆਵਾਜ਼ ਤੇ ਅੰਦਾਜ਼ ਵਾਲੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਸਟੈਂਡ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨਾਲ ਰੁਪਿੰਦਰ ਨੇ ਇਕ ਵਾਰ ਫਿਰ ਤੋਂ ਆਪਣੇ ਅੰਦਾਜ਼ ਅਤੇ ਆਵਾਜ਼ ਦਾ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ ਹੈ। ਰੁਪਿੰਦਰ ਦੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਤਿੰਨ ਦਿਨ ਬਾਅਦ ਜੋ ਹੋਇਆ, ਉਹ ਸੋਸ਼ਲ ਮੀਡੀਆ ਦੀ ਪੋਲ ਖੋਲ•ਦਾ ਹੈ। ਰੁਪਿੰਦਰ ਹਾਂਡਾ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਸ ਨੇ 27 ਨਵੰਬਰ ਦੀ ਰਾਤ ਨੂੰ ਜਦੋਂ ਆਪਣਾ ਗੀਤ ਦੇਖਿਆ ਤਾਂ ਉਸ ਥੱਲੇ 20 ਹਜ਼ਾਰ ਲਾਈਕ ਤੇ 1 ਹਜ਼ਾਰ ਡਿਸ ਲਈਕ ਸੀ, ਪਰ ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਗੀਤ ਥੱਲੇ 11 ਹਜ਼ਾਰ ਡਿਸ ਲਾਈਕ ਸੀ, ਮਤਲਬ ਰਾਤੋ ਰਾਤ ਉਸਦੇ ਗੀਤ ਨੂੰ 10 ਹਜ਼ਾਰ ਲੋਕਾਂ ਨੇ ਡਿਸ ਲਾਈਕ ਕਰ ਦਿੱਤਾ। ਉਸ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੱਸਿਆ ਕਿ ਕਿਸੇ ਹੇਟਰ ਨੇ 10 ਹਜ਼ਾਰ ਡਿਸ ਲਾਈਕ ਖ਼ਰੀਦ ਕੇ ਉਸ ਦੇ ਗੀਤ ਥੱਲੇ ਪਾ ਦਿੱਤੇ।

ਰੁਪਿੰਦਰ ਦੇ ਲਾਈਵ ਤੋਂ ਤੁਰੰਤ ਬਾਅਦ ਜਦੋਂ ਅਸੀਂ ਉਸਦਾ ਗੀਤ ਦੇਖਿਆ ਤਾਂ ਉਸ ਥੱਲੇ 10 ਹਜ਼ਾਰ ਡਿਸ ਲਾਈਕ ਸਨ, ਮਤਲਬ ਘੰਟੇ ਕੁ ‘ਚ ਹੀ 1 ਹਜ਼ਾਰ ਡਿਸ ਲਾਈਕ ਘੱਟ ਗਿਆ।
ਇਸ ਤੋਂ ਸੋਸ਼ਲ ਮੀਡੀਆ ‘ਤੇ ਚੱਲਦੇ ‘ਲਾਈਕਸ’ ਦੀ ਖੇਡ ਦਾ ਸਾਫ਼ ਪਤਾ ਲੱਗਦਾ ਹੈ।


ਰੁਪਿੰਦਰ ਨੇ ਆਪਣੇ ਗੀਤ ਨਾਲ ਇਸ ਤਰ•ਾਂ ਹੋਈ ਛੇੜਛਾੜ ਦਾ ਗਿਲਾ ਜ਼ਾਹਰ ਕੀਤਾ ਹੈ। ਉਸ ਨੇ ਆਪਣੇ ਦਿਲ ਦੇ ਵਲਫ਼ਲੇ ਸਾਂਝੇ ਕਰਦਿਆਂ ਹੇਟਰਸ ਨੂੰ ਆਪਣੇ ਅੰਦਾਜ਼ ‘ਚ ਲਾਹਨਤਾ ਵੀ ਪਾਈਆਂ। ਵੈਸੇ ਪੰਜਾਬੀ ਗਾਇਕਾਵਾਂ ‘ਤੇ ਅੱਜ ਕੱਲ• ‘ਸਾੜਸਤੀ’ ਹੀ ਚੱਲ ਰਹੀ ਹੈ। ਪਹਿਲਾਂ ਸੁਨੰਦਾ ਸ਼ਰਮਾ ਦੇ ਗੀਤ ਦਾ ਮਿਊਜ਼ਿਕ ਚੋਰੀ ਦਾ ਨਿਕਲਿਆ ਤੇ ਫਿਰ ਨਿਮਰਤ ਖਹਿਰਾ ਦਾ। ਰੁਪਿੰਦਰ ਹਾਂਡਾ ਨੇ ਕੁਝ ਵੱਖਰਾ ਕੀਤਾ ਤਾਂ ਉਸ ਨਾਲ ਇਹ ਕਾਰਾ ਹੋ ਗਿਆ।


