ਚੰਡੀਗੜ• ਦੇ ਮਿਊਂਸਪਲ ਕਾਰਪੋਰੇਸ਼ਨ ਨੂੰ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਸਵੱਸ਼ ਭਾਰਤ ਮੁਹਿੰਮ ਦਾ ਬਰਾਂਡ ਅੰਬਸਡਰ ਬਣਾਉਣਾ ਮਹਿੰਗਾ ਪੈ ਸਕਦਾ ਹੈ। ਚੰਡੀਗੜ• ਦੇ ਸੈਕਟਰ 11 ਸਥਿਤ ਪੋਸਟ ਗ੍ਰਰੈਜੂਏਸ਼ਨ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ Pandit Rao Dharenvar ਨੇ ਕਾਰਪੋਰੇਸ਼ਨ ਖਿਲਾਫ਼ ਇਕ ਮਾਮਲਾ ਦਰਜ ਕਰਵਾਉਦਿਆਂ ਕਿਹਾ ਕਿ ਸ਼ੈਰੀ ਮਾਨ ਆਪਣੇ ਗੀਤਾਂ ਜ਼ਰੀਏ ਸ਼ਰਾਬ ਨੂੰ ਪ੍ਰਮੋਟ ਕਰਦਾ ਹੈ। ਇਹੀ ਨਹੀਂ ਉਸ ਨੇ ਆਪਣੇ ਗੀਤਾਂ ‘ਚ ਵਿੱਦਿਅਕ ਅਦਾਰਿਆਂ ਨੂੰ ਸ਼ਰਾਬ ਦੇ ਅੱਡੇ ਵਜੋਂ ਦਿਖਾਇਆ ਹੈ। ਅਜਿਹੇ ‘ਚ ਇਸ ਤਰ•ਾਂ ਦਾ ਗਾਇਕ ਕਿਵੇਂ ਕਿਸੇ ਸਰਕਾਰੀ ਜਾਂ ਸਮਾਜਿਕ ਮੁਹਿੰਮ ਦਾ ਬਰਾਂਡ ਅੰਬਸਡਰ ਬਣ ਸਕਦਾ ਹੈ। ਦੱਸ ਦਈਏ ਕਿ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਚੰਡੀਗੜ• ਕਾਰਨੀਵਲ ਦੌਰਾਨ ਸ਼ੈਰੀ ਮਾਨ ਨੂੰ ਸਵੱਸ ਭਾਰਤ ਮੁਹਿੰਮ ਦਾ ਬਰਾਂਡ ਅੰਬਸਡਰ ਬਣਾਇਆ ਸੀ। ਯਾਦ ਰਹੇ ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਦੇ ਗੀਤ ‘ਹੋਸਟਲ ਵਾਲਾ ਕਮਰਾ’ ਨੂੰ ਲੈ ਕੇ ਉਸਦੀ ਵਿਰੋਧਤਾ ਹੋ ਚੁੱਕੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸਵੱਸ ਮੁਹਿੰਮ ਵਰਗੀ ਕੰਪੇਨ ਦਾ ਸੱਭਿਆਚਾਰਕ ਗੀਤ ਗਾਉਣ ਵਾਲੇ ਕਿਸੇ ਗਾਇਕ ਨੂੰ ਹੀ ਅੰਬਸਡਰ ਬਣਾਉਣਾ ਚਾਹੀਦਾ ਹੈ।


