ਪੰਜਾਬੀ ਤੇ ਹਿੰਦੀ ਦਾ ਮਿਲਗੋਭਾ ‘ਫਿਰੰਗੀ’ ਨੇ ਕੀਤਾ ਨਿਰਾਸ਼

Posted on December 4th, 2017 in Movie Review

ਨਾਮਵਰ ਕਾਮੇਡੀਅਨ ਕਪਿਲ ਸ਼ਰਮਾ ਦੀ ਫ਼ਿਲਮ ‘ਫਿਰੰਗੀ’ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦੇ ਟ੍ਰੇਲਰ ਤੋਂ ਹੀ ਜ਼ਾਹਰ ਹੋ ਗਿਆ ਸੀ ਕਿ ਇਸ ਵਾਰ ਕਪਿਲ ‘ਟਪਲਾ’ ਖਾਵੇਗਾ। ਉਹੀ ਹੋਇਆ ਜਿਸ ਦਾ ਅੰਦਾਜ਼ਾ ਸੀ। ਕਪਿਲ ਦੀ ਇਹ ਫ਼ਿਲਮ ਬੁਰੀ ਤਰ•ਾਂ ਫ਼ਲਾਪ ਹੋਈ ਹੈ। ਫ਼ਿਲਮ ਨੂੰ ਲੈ ਕੇ ਆਮ ਦਰਸ਼ਕ ਕੀ ਸੋਚਦੇ ਹਨ। ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਲੱਗ ਰਿਹਾ ਹੈ। ਫ਼ਿਲਮ ਬਾਰੇ ਫ਼ੇਸਬੁੱਕ ‘ਤੇ ਲਿਖੇ ਗਏ ਵੱਖ ਵੱਖ ਰੀਵਿਊਜ਼ ‘ਚ ‘ਮੀਨੂੰ ਸਿੰਘ’ ਦਾ ਰੀਵਿਊ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ : ਸੰਪਾਦਕ

ਘੋਰ ਨਿਰਾਸ਼ਾ ਹੋਈ ਕਪਿਲ ਸ਼ਰਮਾ ਦੀ ਫਿਲਮ “ਫ਼ਿਰੰਗੀ“ ਵੇਖ ਕੇ। ਲਗਦਾ ਹੀ ਨਹੀਂ ਕਿ ਇਹ ਟੈਲੀਵਿਜ਼ਨ ਦੇ ਮਹਾਨ ਕਾਮੇਡੀ ਐਕਟਰ (ਹੁਣ ਤਾਂ ਆਖਣਾ ਪਵੇਗਾ ਕਿ ਕਾਮੇਡੀ ਐਕਟਰ ਨਹੀਂ, ਸਿਰਫ ਚੁਟਕਲੇਬਾਜ਼) ਦੀ ਫਿਲਮ ਹੈ। ਆਪਣੇ ਸਮੇਂ ਦੀ ਬਲਾਕਬਸਟਰ ਫਿਲਮ ‘ਲਗਾਨ’ ਦੀ ਇਕ ਬਹੁਤ ਹੀ ਸਤਰ-ਹੀਣ ਤੇ ਭੱਦੀ ਨਕਲ ਬਣ ਕੇ ਰਹਿ ਗਈ ਹੈ ‘ਫ਼ਿਰੰਗੀ’ । ਫਿਲਮ ਜਦ ਸ਼ੁਰੂ ਹੋਈ ਸੀ ਤਾਂ ਸੁਣਿਆ ਸੀ ਕਿ ਕਪਿਲ ਸ਼ਰਮਾ ਪੰਜਾਬੀ ਫ਼ਿਲਮ ਬਣਾ ਰਿਹਾ ਹੈ। ਫਿਰ ਪਤਾ ਲੱਗਿਆ ਕਿ ਹਿੰਦੀ ਫ਼ਿਲਮ ਹੈ। ਫਿਲਮ ਵੇਖ ਕੇ ਮਹਿਸੂਸ ਹੋਇਆ ਕਿ ਫਿਲਮ ਸ਼ਾਇਦ ਪੰਜਾਬੀ ਵਿਚ ਹੀ ਸ਼ੁਰੂ ਕੀਤੀ ਹੋਵੇਗੀ ਤੇ ਅੱਧ ਪੱਚਧੀ ਬਣਨ ਪਿੱਛੋਂ ਸੋਚ ਲਿਆ ਹੋਵੇਗਾ ਕਿ ਦੂਜੀ ‘ਲਗਾਨ’ ਬਣਾਉਣ ਜਾ ਰਹੇ ਹਾਂ, ਇਸ ਲਈ ਹਿੰਦੀ ਚ ਬਣਾ ਲੈਂਦੇ ਹਾਂ। ਗਾਣੇ ਲਗਭਗ ਸਾਰੇ ਪੰਜਾਬੀ ਹਨ ਤੇ ਬਹੁਤ ਸਾਰਾ ਹਿਸਾ ਹਿੰਦੀ ਵਿਚ ਡੱਬ ਕੀਤਾ ਲਗਦਾ ਹੈ। ਨਾ ਤਾਂ ਫਿਲਮ ਹਿੰਦੀ ਲਗਦੀ ਹੈ ਤੇ ਨਾ ਹੀ ਪੰਜਾਬੀ, ਬਸ ਖਿਚੜੀ ਜਿਹੀ ਬਣ ਗਈ ਹੈ, ਉਹ ਵੀ ਸਵਾਦ ਵਿਗਾੜਣ ਵਾਲੇ ‘ਰੋੜਾਂ’ ਨਾਲ ਭਰੀ ਹੋਈ !
ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਬੇਹੱਦ ਕਮਜ਼ੋਰ ਹੈ। ‘ਲਗਾਨ’ ਨੂੰ ਸਾਹਮਣੇ ਰੱਖ ਕੇ ਕਹਾਣੀ ਲਿਖੀ ਗਈ । ਓਥੇ ਪਿੰਡ ਨੂੰ ਬਚਾਉਣ ਦੀ ਗੱਲ ਸੀ, ਇਥੇ ਪ੍ਰੇਮਿਕਾ ਦੇ ਪਿੰਡ ਨੂੰ ਬਚਾਉਣ ਦੀ ਕਹਾਣੀ ਘੜ ਲਈ ਗਈ । ਸਕਰੀਨਪਲੇ ਬੇਹੱਦ ਕਮਜ਼ੋਰ ਹੈ, ਸੰਵਾਦ ਵੀ ਕੋਈ ਖਾਸ ਅਸਰ ਨਹੀਂ ਵਿਖਾਉਂਦੇ। ਢਿੱਲੀ ਪਕੜ ਕਾਰਣ ਦਰਸ਼ਕ ਅੱਕ ਕੇ ਸਮਾਪਤੀ ਤੋਂ ਪਹਿਲਾਂ ਹੀ ਹਾਲ ਚੋਂ ਬਾਹਰ ਜਾਣ ਲਗਦਾ ਹੈ। ਇੰਜ ਲੱਗਦਾ ਹੈ ਜਿਵੇਂ ‘ਲਗਾਨ’ ਦੀ ਘਟੀਆ ਕਾਰਬਨ ਕਾਪੀ ਵੇਖ ਰਹੇ ਹਾਂ। ਨਾ ਉਸ ਫਿਲਮ ਵਰਗੇ ਸੈੱਟ, ਨਾ ਲੋਕੇਸ਼ਨ, ਨਾ ਕਲਾਕਾਰ ਤੇ ਨਾ ਫ਼ਿਲਮੀਕਰਨ !


ਕਲਾਕਾਰਾਂ ਦੀ ਗੱਲ ਵੀ ਕਰ ਲੈਂਦੇ ਆਂ । ਦਰਸ਼ਕਾਂ ਦਾ ਮੁਖ ਆਕਰਸ਼ਣ ਕਪਿਲ ਸ਼ਰਮਾ ਸੀ, ਤੇ ਉਨ•ਾਂ ਨੂੰ ਲਗਦਾ ਸੀ ਕਿ ਕਪਿਲ ਉਨ•ਾਂ ਹਸਾ ਨਚਾ ਕ਼ ਮਨੋਰੰਜਨ ਕਰੇਗਾ। ਲੇਕਿਨ ਕਪਿਲ ਨੇ ਸ਼ਾਇਦ ਸੌਂਹ ਖਾ ਲਈ ਸੀ ਕਿ ਉਸਨੇ ਫਿਲਮ ਵਿਚ ਕਾਮੇਡੀ ਕਰਨੀ ਹੀ ਨਹੀਂ। ਉਸਨੇ ਤਾਂ ਆਮਿਰ ਖਾਨ ਬਣਨਾ ਹੈ ! ਬਸ ਇਸੇ ਚੱਕਰ ਵਿੱਚ ਉਸਨੇ ਇਕ ਸੀਰੀਅਸ ਕਿਰਦਾਰ ਨਿਭਾਇਆ, ਜਿਸ ਵਿਚ ਉਹ ਪੂਰੀ ਤਰਾਂ ਅਸਫਲ ਰਿਹਾ। ਬਿਲਕੁਲ ਭਾਵਹੀਣ ਐਕਟਿੰਗ ! ਮੇਕਅਪ ਤੇ ਗੈੱਟਅੱਪ ਇਸ ਤਰ•ਾਂ ਦਾ, ਜਿਵੇਂ ਹੁਣੇ ਹੁਣੇ ਬਿਊਟੀ ਸੈਲੂਨ ਚੋਂ ਨਿਕਲ ਕੇ ਆਇਆ ਹੋਵੇ। ਕਲਾਕਾਰਾਂ ਦੀ ਭੀੜ ਵਿਚ ਅਲੱਗ ਹੀ ਨਜ਼ਰ ਆਉਂਦਾ ਹੈ।ਘੱਟੋ ਘੱਟ ਲਗਾਨ ਵਾਲੇ ਆਮਿਰ ਖਾਨ ਦਾ ਗੈੱਟਅੱਪ ਹੀ ਧਿਆਨ ਨਾਲ ਸਟੱਡੀ ਕਰ ਲੈਂਦਾ। ‘ਫ਼ਿਰੰਗੀ’ ਵਿਚ ਕਪਿਲ ਦੀ ਐਕਟਿੰਗ ਦੇਖ ਕੇ ਲਗਦਾ ਹੈ ਕਿ ‘ਕਪਿਲ ਸ਼ੋ’ ਉਸਦੀ ਅਦਾਕਾਰੀ ਤੇ ਨਹੀਂ ‘ਚੁਟਕਲੇਬਾਜ਼ੀ’ ਤੇ ਚੱਲਦਾ ਸੀ । ਹੀਰੋਇਨ ਇਸ਼ਿਤਾ ਦੱਤਾ ਨੂੰ ਲਗਾਨ ਦੀ ਗ੍ਰੇਸੀ ਸਿੰਘ ਵਰਗਾ ਕਿਰਦਾਰ ਦਿੱਤਾ ਗਿਆ ਪਰ ਉਸ ਵਰਗੀ ਚਮਕ ਦਮਕ ਕਿਤੇ ਵੀ ਨਜ਼ਰ ਨਹੀਂ ਆਈ। ਬਾਕੀ ਕਲਾਕਾਰਾਂ ਚੋਂ ਮੋਨਿਕਾ ਗਿੱਲ, ਅੰਜਨ ਸ਼੍ਰੀਵਾਸਤਵ ਤੇ ਵਿਦੇਸ਼ੀ ਐਕਟਰ ਐਡਵਰਡ ਸੋਂਨੇਂਬਲਿਕ ਨੇ ਆਪਣੇ ਕਿਰਦਾਰ ਸੁਭਾਵਕ ਨਿਭਾਏ ਹਨ। ਬਾਕੀ ਸਾਰੇ ਪੰਦਰਾਂ ਵੀਹ ਕਲਾਕਾਰ ਜੋਕਰਾਂ ਵਾਂਙ ਏਧਰ ਓਧਰ ਅਵਾਗੌਣ ਫਿਰਦੇ ਰਹਿੰਦੇ ਹਨ। ਡਾਇਰੈਕਟਰ ਨੂੰ ਲਗਾਨ ਘੱਟੋ ਘੱਟ ਅੱਠ ਦਸ ਵੇਰ ਵੇਖ ਲੈਣੀ ਚਾਹੀਦੀ ਸੀ ਤਾਂ ਕਿ ਪਤਾ ਲਗ ਜਾਂਦਾ ਕਿ ਆਸ਼ੂਤੋਸ਼ ਗੋਵਾਰਿਕਰ ਨੇ ਇਕ ਇਕ ਛੋਟੇ ਮੋਟੇ ਕਿਰਦਾਰ ਤੇ ਵੀ ਕਿੰਨੀ ਮੇਹਨਤ ਕੀਤੀ ਸੀ।
ਡਾਇਰੈਕਟਰ ਰਾਜੀਵ ਢੀਂਗਰਾ ਦੀ ਇਹ ਦੂਸਰੀ ਫਿਲਮ ਸੀ। ਲੱਗਦਾ ਹੀ ਨਹੀਂ ਕਿ ਇਸੇ ਡਾਇਰੈਕਟਰ ਨੇ ਡੇਢ ਕੁ ਸਾਲ ਪਹਿਲਾਂ ‘ਲਵ ਪੰਜਾਬ’ ਜਿਹੀ ਲਾਜਵਾਬ ਫਿਲਮ ਪੰਜਾਬੀ ਦਰਸ਼ਕਾਂ ਨੂੰ ਦਿੱਤੀ ਸੀ ! ਖੈਰ !
‘ਫ਼ਿਰੰਗੀ’ ਚ ਰਾਜੀਵ ਦੇ ਕੰਮ ਨੇ ਵੀ ਨਿਰਾਸ ਕੀਤਾ।
-ਮਨੂ ਸਿੰਘ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?