in

‘ਸਤਿ ਸ਼੍ਰੀ ਅਕਾਲ ਇੰਗਲੈਂਡ’ ਬਾਜ਼ੀ ਵੱਡੀ ਪਰ ਦਾਅ ਛੋਟਾ

ਸਤਿ ਸ਼੍ਰੀ ਅਕਾਲ ਇੰਗਲੈਂਡ ਨੂੰ ਦਰਸ਼ਕਾਂ ਨੇ ਉਹ ਹੁੰਗਾਰਾ ਨਹੀਂ ਦਿੱਤਾ, ਜਿਸ ਦੀ ਫ਼ਿਲਮ ਦੀ ਟੀਮ ਆਸ ਕਰੀ ਬੈਠੀ ਸੀ। ਫ਼ਿਲਮ ਰਿਲੀਜ਼ ਵਾਲੇ ਦਿਨ ਹੀ ਸੋਸ਼ਲ ਮੀਡੀਆ ‘ਤੇ ਜਨਤਾ ਖਾਸ ਕਰਕੇ ਵੱਖ ਵੱਖ ਵੈਬਪੋਰਟਲਾਂ ਤੇ ਕੁਝ ਅਖ਼ਬਾਰਾਂ ਨੇ ਫ਼ਿਲਮ ਦੀ ਬੈੱਡ ਵਜ•ਾ ਦਿੱਤੀ। ਫ਼ਿਲਮ ਦੇ ਟ੍ਰੇਲਰ ਤੋਂ ਜਾਪਦਾ ਸੀ ਕਿ ਇਹ ਫ਼ਿਲਮ ਬਹੁਤਾ ਕਮਾਲ ਨਹੀਂ ਕਰੇਗੀ, ਪਰ ਇਹ ਆਸ ਨਹੀਂ ਸੀ ਕਿ ਇਹ ਨਾਰਾਜ਼ ਕਰੇਗੀ। ਅਜਿਹਾ ਨਹੀਂ ਕਿ ਫ਼ਿਲਮ ਨੂੰ ਹਰ ਪਾਸਿਓਂ ਹੀ ਨਕਾਰਿਆ ਗਿਆ ਹੈ। ਐਮੀ ਵਿਰਕ ਦੀ ਪੱਕੀ ਫੈਨ ਫੋਲਵਿੰਗ ਸਮੇਤ ਆਮ ਲੋਕਾਂ ਨੇ ਫ਼ਿਲਮ ਪਸੰਦ ਕੀਤੀ ਹੈ, ਪਰ ਬਹੁ ਗਿਣਤੀ ਫ਼ਿਲਮ ਨੂੰ ਨਕਾਰਨ ਵਾਲਿਆਂ ਦੀ ਹੈ। ਫ਼ਿਲਮ ਦੀ ਕੁਲੈਕਸ਼ਨ ਰਿਪੋਰਟ ਐਮੀ ਵਿਰਕ ਦੇ ਕੱਦ ਤੋਂ ਬਹੁਤ ਛੋਟੀ ਆਈ ਹੈ। ਇਹੀ ਹਾਲ ਥੋੜਾ ਸਮਾਂ ਪਹਿਲਾਂ ਰਣਜੀਤ ਬਾਵਾ ਦੀ ਫ਼ਿਲਮ ‘ਭਲਵਾਨ ਸਿੰਘ’ ਦਾ ਹੋਇਆ ਸੀ। ਰਣਜੀਤ ਬਾਵਾ ਨਵੀਂ ਪੀੜ•ੀ ਦਾ ਸਟਾਰ ਗਾਇਕ ਹੈ। ਦੋਵਾਂ ਦੀਆਂ ਫ਼ਿਲਮਾਂ ਨੂੰ ਮਿਲੇ ਹੁੰਗਾਰੇ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬੀ ਸਿਨਮਾ ਹੀਰੋ ਸਟੈਂਰਿਕ ਨਾ ਹੋ ਕੇ ਸਕਰਿਪਟ ਸੈਂਟਰਿੰਕ ਹੁੰਦਾ ਜਾ ਰਿਹਾ ਹੈ। ਇਹ ਉਹੀ ਐਮੀ ਵਿਰਕ ਹੈ ਜਿਸ ਦੀ ਫ਼ਿਲਮ ਬੰਬੂਕਾਟ ਤੇ ਨਿੱਕਾ ਜ਼ੈਲਦਾਰ ਨੇ ਪ੍ਰੋਡਿਊਸਰਾਂ ਨੂੰ ਮਾਲੋ ਮਾਲ ਕਰ ਦਿੱਤਾ ਸੀ।
ਅੱਜ ਦੇ ਦੌਰ ‘ਚ ਜਿਸ ਫ਼ਿਲਮ ਮੇਕਰ ਨੂੰ ਸਕਪਿਰਟ ਦੀ ਅਹਿਮੀਅਤ ਪਤਾ ਹੈ, ਉਹੀ ਕਾਮਯਾਬ ਹੈ। ਕਾਰਜ ਗਿੱਲ ਹੁਰਾਂ ਦੀ ਟੀਮ ‘ਰਿਦਮ ਬੁਆਏਜ਼’ ਇਸੇ ਨੁਕਤਾ ਨੂੰ ਅਪਣਾ ਕੇ ਹਰ ਵਾਰ ਮਾਅਰਕਾ ਮਾਰ ਜਾਂਦੀ ਹੈ। ਖੈਰ !
‘ਸਤਿ ਸ੍ਰੀ ਅਕਾਲ ਇੰਗਲੈਂਡ’ ਨੂੰ ਪੰਜਾਬੀ ਦੀ ਚਾਲੂ ਕਿਸਮ ਦੀ ਫ਼ਿਲਮ ਕਿਹਾ ਜਾ ਸਕਦਾ ਹੈ, ਜਿਸ ਨੂੰ ਕਹਾਣੀ ਤੋਂ ਬਿਨਾਂ ਨਿੱਕੇ ਨਿੱਕੇ ਸੀਨ•ਾਂ ਦੇ ਸਹਾਰੇ ਦਰਸ਼ਕਾਂ ਮੂਹਰੇ ਪਰੋਸਿਆ ਗਿਆ। ਕਹਾਣੀ ਜਰਮਨ ਸਿੰਘ ਮਾਨ ਨਾਂ ਦੇ ਉਸ ਨੌਜਵਾਨ ਦੀ ਹੈ, ਜੋ ਹਰ ਹਾਲਤ ‘ਚ ਵਿਦੇਸ਼ ਜਾਣਾ ਚਾਹੁੰਦਾ ਹੈ। ਆਖਰ ਉਸਦਾ ਬਾਪ (ਜੋ ਖੁਦ ਚਾਹੁੰਦਾ ਹੈ ਕਿ ਉਸ ਦਾ ਪੁੱਤ ਬਾਹਰ ਜਾਵੇ) 17 ਲੱਖ ਰੁਪਏ ਖਰਚਦਾ ਹੈ ਤੇ ਮੁੰਡੇ ਦਾ ਫਰਜ਼ੀ ਵਿਆਹ ਕਰਕੇ ਉਸ ਨੂੰ ਬਾਹਰ ਭੇਜ ਦਿੰਦਾ ਹੈ। ਅੱਗੋ ਇਮੀਗ੍ਰੇਸ਼ਨ ਵਾਲਿਆਂ ਨੂੰ ਕੁੜੀ ਦੇ ਇਸ ‘ਕਿੱਤੇ’ ਦਾ ਪਤਾ ਲੱਗਾ ਜਾਂਦਾ ਹੈ। ਉਹ ਇਸ ਨਕਲੀ ਵਿਆਹ ਨੂੰ ਅਸਲੀ ਸਾਬਤ ਕਰਨ ਲਈ ਮੁੜ ਜਰਮਨ ਸਿੰਘ ਮਾਨ ਨੂੰ ਆਪਣੇ ਨੇੜੇ ਲਿਆਉਂਦੀ ਹੈ। ਇਸ ਨੇੜਤਾ ‘ਚ ਹੀ ਉਸ ਨੂੰ ਫ਼ਿਲਮ ਦੇ ਨਾਇਕ ਜਰਮਨ ਸਿੰਘ ਮਾਨ ਨਾਲ ਪਿਆਰ ਹੋ ਜਾਂਦਾ ਹੈ।
ਫ਼ਰਜ਼ੀ ਵਿਆਹਾਂ, ਜੱਟਾਂ ਦੀ ਸ਼ਰੀਕੇਬਾਜ਼ੀ ਅਤੇ ਪੰਜਾਬੀ ਨੌਜਵਾਨਾਂ ਦੇ ਵਿਹਲੜਪੁਣੇ ਵਰਗੇ ਦਿਲਚਸਪ ਤੇ ਗੰਭੀਰ ਮੁੱਦੇ ਦਾ  ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਬੁਰੀ ਤਰ•ਾਂ ਕਬਾੜਾ ਕੀਤਾ ਹੈ। ਫ਼ਿਲਮ ਦੇ ਇਕ ਸੀਨ• ਦੱਸ ਰਿਹਾ ਹੈ ਕਿ ਅਗਲੇ ਸੀਨ• ‘ਚ ਕੀ ਹੋਣ ਵਾਲਾ ਹੈ। ਮਤਲਬ ਪੂਰੀ ਦੀ ਪੂਰੀ ਸਟੋਰੀ ਪ੍ਰੀਡਿਕਟੇਬਲ ਹੈ। ਕਿਤੇ ਕਿਤੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਨਿਰਦੇਸ਼ਕ ਐਮੀ ਦੀ ਸੁਭਾਵਕ ਅਦਾਕਾਰੀ ਨੂੰ ਪਾਸੇ ਰੱਖ ਕੇ ਉਸ ਨੂੰ ਦਿਲਜੀਤ ਦੁਸਾਂਝ ਦੇ ਰਾਹ ਤੋਰ ਕੇ ਫ਼ਿਲਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਨਿਰਦੇਸ਼ਕ ਤੇ ਲੇਖਕ ਵਿਕਰਮ ਪ੍ਰਦਾਨ ਇਹ ਭੁੱਲ ਹੀ ਗਿਆ ਕਿ ਵਿਸ਼ੇ ਦੀ ਗੰਭੀਰਤਾ ਨਾਂ ਦੀ ਵੀ ਕੋਈ ਚੀਜ ਹੁੰਦੀ ਹੈ। ਖ਼ੈਰ, ਜਿਸ ਕਿਸਮ ਦੀ ਇਸ ਫ਼ਿਲਮ ਤੋਂ ਆਸ ਕੀਤੀ ਜਾ ਰਹੀ ਸੀ, ਉਸ ‘ਤੇ ਪਾਣੀ ਫਿਰ ਗਿਆ। ਫ਼ਿਲਮ ਦਾ ਮਿਊਜ਼ਿਕ ਹੀ ਜੇ ਦਿਲ ਟੁੰਬਵਾ ਹੁੰਦਾ ਤਾਂ ਉਸਦਾ ਵੀ ਫ਼ਿਲਮ ਨੂੰ ਫ਼ਾਇਦਾ ਮਿਲਣਾ ਸੀ, ਪਰ ਉਸ ਨੇ ਵੀ ਨਾਰਾਸ਼ ਹੀ ਕੀਤਾ।
ਐਮੀ ਵਿਰਕ ਦੀਆਂ ਪਹਿਲਾਂ ਫ਼ਿਲਮਾਂ ਤੋਂ ਬਾਅਦ ਜਿਸ ਕਿਸਮ ਦੀ ਉਸ ਦੀ ਹਾਈਪ ਬਣੀ ਹੋਈ ਸੀ ਉਸ ਨੂੰ ਇਸ ਫ਼ਿਲਮ ਨਾਲ ਜ਼ਰੂਰ ਧੱਕਾ ਲੱਗ ਸਕਦਾ ਹੈ। ਫ਼ਿਲਮ ਦਾ ਇਕ ਸੰਵਾਦ ਹੈ ਕਿ ‘ਵੱਡੀਆਂ ਬਾਜ਼ੀਆਂ ‘ਤੇ ਵੱਡੇ ਦਾਅ ਲੱਗਦੇ ਹਨ” । ਜੇ ਨਿਰਦੇਸ਼ਕ ਨੇ ਐਮੀ ਵਿਰਕ ਵਰਗੇ ਹੌਟ ਸਟਾਰ ‘ਤੇ ਬਾਜ਼ੀ ਖੇਡਣੀ ਹੀ ਸੀ ਤਾਂ ਉਸ ਨੂੰ ਸਕਰਿਪਟ ਤੇ ਡਾਇਰੈਕਸ਼ਨ ਵਾਲਾ ਵੱਡਾ ਦਾਅ ਲਾਉਣਾ ਚਾਹੀਦਾ ਸੀ।  #SAPAN MANCHANDA

Leave a Reply

Your email address will not be published. Required fields are marked *

‘ਸਤਿ ਸ਼੍ਰੀ ਅਕਾਲ ਇੰਗਲੈਂਡ’ ਫ਼ਿਲਮ ਜ਼ਰੀਏ ਪਾਲੀਵੁੱਡ ਨਾਲ ਜੁੜੀ ਸ਼ੈਵਿਨ ਰੇਖੀ

ਕੰਨਵਲਪ੍ਰੀਤ ਦੀ ‘ਜ਼ੁਬਾਨ’ ਨੇ ਦਿਵਾਇਆ ਉਸਨੂੰ ਬੈਸਟ ਐਕਟਰ ਦਾ ਐਵਾਰਡ