ਅਗਲੇ ਸਾਲ ਤਿੰਨ ਤਿੰਨ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆਵੇਗੀ ‘ਅੰਗਰੇਜ’ ਵਾਲੀ ਮਾੜੋ

Posted on December 18th, 2017 in News

ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ ‘ਅੰਗਰੇਜ਼’ ਨਾਲ ਪੰਜਾਬੀ ਸਿਨੇਮੇ ਨਾਲ ਜੁੜੀ ਬਾਲੀਵੁੱਡ ਅਦਾਕਾਰਾ ਅਦਿੱਤੀ ਸ਼ਰਮਾ ਲਈ ਅਗਲਾ ਸਾਲ 2018 ਬੇਹੱਦ ਅਹਿਮ ਹੈ। ਇਸ ਲਈ ਅਦਿੱਤੀ ਤਿੰਨ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆਵੇਗੀ। ਅਦਿੱਤੀ ਨੇ ਜਿਥੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਹੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਥੇ ਉਹ ਗੁਰਦਾਸ ਮਾਨ ਦੀ ਫ਼ਿਲਮ ‘ਨਨਕਾਣਾ’ ਵਿੱਚ ਵੀ ਇਕ ਅਹਿਮ ਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਵੇਗੀ। ਅਗਲੇ ਸਾਲ ਹੀ ਰਿਲੀਜ਼ ਹੋ ਰਹੀ ਪੰਜਾਬੀ ਗਾਇਕ ਗਗਨ ਕੋਕਰੀ ਦੀ ਫ਼ਿਲਮ ‘ਲਾਟੂ’ ਵਿੱਚ ਵੀ ਅਦਿੱਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ।


ਅਦਿੱਤੀ ਦੀਆਂ ਦੋ ਫ਼ਿਲਮਾਂ ਤਾਂ ਇਕੋ ਮਹੀਨੇ ਅਪ੍ਰੈਲ ‘ਚ ਰਿਲੀਜ਼ ਹੋਣਗੀਆਂ।  ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ 6 ਅਪ੍ਰੈਲ ਨੂੰ ਅਤੇ ਗੁਰਦਾਸ ਮਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਨਨਕਾਣਾ’ 6 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


34 ਸਾਲਾਂ ਦੀ ਇਸ ਅਦਾਕਾਰਾ ਦੀ ਪਹਿਲੀ ਫ਼ਿਲਮ ‘ਖੰਨਾ ਐਂਡ ਲਾਇਰ” ਸਾਲ 2007 ਵਿੱਚ ਆਈ ਸੀ, ਪਰ ਉਸ ਨੂੰ ਪ੍ਰਸਿੱਧੀ ਸਾਲ 2011 ਵਿੱਚ ਆਈ ਹਿੰਦੀ ਫ਼ਿਲਮ ‘ਲੇਡੀਜ ਵਰਸਿਜ ਰਿੱਕੀ ਬਹਿਲ’ ਨਾਲ ਮਿਲੀ ਸੀ। ਇਸ ਫ਼ਿਲਮ ‘ਚ ਉਸ ਨੇ ਸਾਰਾ ਰਾਸ਼ਿਦ ਨਾਂ ਦੀ ਉਸ ਮੁਸਲਮਾਨ ਕੁੜੀ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਫ਼ਿਲਮ ਦਾ ਹੀਰੋ ਰਿੱਕੀ ਬਹਿਲ ਮੂਰਖ ਬਣਾ ਕੇ ਉਸ ਤੋਂ ਲੱਖਾਂ ਰੁਪਏ ਲੈ ਜਾਂਦਾ ਹੈ।

ਸਾਲ 2015 ਵਿੱਚ ਆਈ ‘ਅੰਗਰੇਜ਼’ ਫ਼ਿਲਮ ਨੇ ਉਸ ਨੂੰ ਪੰਜਾਬੀ ਦਰਸ਼ਕਾਂ ‘ਚ ਪਹਿਚਾਣ ਦਿੱਤੀ। ਇਸ ਫ਼ਿਲਮ ‘ਚ ਉਹ ਮਾੜੋ ਨਾਂ ਦੀ ਕੁੜੀ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਇਸ ਫ਼ਿਲਮ ਜ਼ਰੀਏ ਹੀ ਸਗਰੁਣ ਮਹਿਤਾ ਨੂੰ ਧੰਨ ਕੌਰ ਵਜੋਂ ਪਹਿਚਾਣ ਮਿਲੀ ਸੀ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?