ਚਿੱਕੜ ਸਾਫ਼ ਕਰਨ ਲਈ ਚਿੱਕੜ ‘ਚ ਵੜਿਆ ‘ਪੰਜਾਬ ਸਿੰਘ’

Posted on December 30th, 2017 in News

ਪੰਜਾਬੀ ਫ਼ਿਲਮ ‘ਪੰਜਾਬ ਸਿੰਘ’ 19 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ ‘ਤੇ ਰਿਲੀਜ਼ ਹੋਇਆ ਹੈ। ਟ੍ਰੇਲਰ ਤੋਂ ਸਾਫ਼ ਝਲਕ ਰਿਹਾ ਹੈ ਕਿ ਇਹ ਫ਼ਿਲਮ ਐਕਸ਼ਨ ਤੇ ਥ੍ਰਿਲ ਜ਼ੋਨਰ ਦੀ ਫ਼ਿਲਮ ਹੈ। ਇਹ ਫ਼ਿਲਮ 1980 ਦੇ ਦਹਾਕੇ ਦੇ ਸ਼ਹਿਰੀ ਭਾਵ ਅਰਬਨ ਮਾਹੌਲ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ। ਜਿਸ ਤਰ•ਾਂ ਚਿੱਕੜ ਨੂੰ ਸਾਫ਼ ਕਰਨ ਲਈ ਚਿੱਕੜ ‘ਚ ਵੜਨਾ ਪੈਂਦਾ ਹੈ। ਉਸੇ ਤਰ•ਾਂ ਹੀ ਇਸ ਫ਼ਿਲਮ ਦਾ ਨਾਇਕ ਯਾਨੀਕਿ ਪੰਜਾਬ ਸਿੰਘ ਜ਼ੁਰਮ ਨੂੰ ਸਾਫ਼ ਕਰਨ ਲਈ ਜ਼ੁਰਮ ਦੀ ਦੁਨੀਆਂ ਦਾ ਹਿੱਸਾ ਬਣਦਾ ਹੈ।

ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ‘ਚ ਫਿਲਮਾਈ ਗਈ ਇਸ ਫ਼ਿਲਮ ‘ਚ 1980 ਦੇ ਮਾਹੌਲ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦਾ ਨਾਇਕ ਗੁਰਜ਼ਿੰਦ ਮਾਨ ਫ਼ਿਲਮ ‘ਚ ਉਸ ਵੇਲੇ ਦੇ ਇਕ ਰੋਇਲ ਸਰਦਾਰ ਦੇ ਰੂਪ ‘ਚ ਨਜ਼ਰ ਆਵੇਗਾ। ਫ਼ਿਲਮ ‘ਚ ਇਹ ਦਰਸਾਇਆ ਗਿਆ ਹੈ ਕਿ ਜਦੋਂ ਦੁਨੀਆਂ ‘ਤੇ ਪਾਪ ਦਾ ਸਿਖਰ ਹੁੰਦਾ ਹੈ ਤਾਂ ਉਦੋਂ ਪ੍ਰਮਾਤਮਾ ਕਿਸੇ ਆਮ ਬੰਦੇ ‘ਚ ਹੀ ਤਾਕਤ ਫ਼ੂਕ ਕੇ ਉਸ ਨੂੰ ਜ਼ੁਰਮ ਨਾਲ ਟਾਕਰਾ ਲੈਣ ਦੇ ਕਾਬਲ ਬਣਾਉਂਦਾ ਹੈ। ਇਸ ਫ਼ਿਲਮ ਦਾ ਨਾਇਕ ਪੰਜਾਬ ਸਿੰਘ ਵੀ ਇਕ ਸਧਾਰਨ ਨੌਜਵਾਨ ਹੈ, ਪਰ ਇਕ ਹਾਦਸਾ ਉਸਦੀ ਜ਼ਿੰਦਗੀ ਬਦਲ ਦਿੰਦਾ ਹੈ, ਜਿਸ ਤੋਂ ਬਾਅਦ ਉਹ ਜ਼ੁਰਮ ਦੀ ਦੁਨੀਆਂ ਦਾ ਹਿੱਸਾ ਬਣਦਾ ਹੈ। ਅਹਿਸਾਸ ਹੋਣ ‘ਤੇ ਉਹ ਮੁੜ ਜ਼ੁਰਮ ਖਿਲਾਫ਼ ਡਟਦਾ ਹੈ। ਫ਼ਿਲਮ ‘ਚ ਗੁਰਜ਼ਿੰਦ ਮਾਨ ਦੇ ਨਾਲ ਕੁਲਜਿੰਦਰ ਸਿੱਧੂ, ਸਾਰਥੀ ਕੇ, ਅਸ਼ੀਸ਼ ਦੁੱਗਲ, ਮਨੀ ਕੁਲਾਰ, ਅਰੁਣ ਬਾਲੀ, ਡੈਵੀ ਸਿੰਘ, ਅਨੀਤਾ ਦੇਵਗਣ, ਐਨੀ ਸੇਖੋਂ ਅਤੇ ਜੈ ਸ਼੍ਰੀ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦਾ ਸਕਰੀਨਪਲੇ, ਡਾਇਲਾਗ ਅਤੇ ਗੀਤ ਗੁਰਜਿੰਦ ਮਾਨ ਨੇ ਹੀ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਗੁਰਦਾਸ ਮਾਨ, ਨਿੰਜਾ, ਕਮਲ ਖਾਨ, ਨੂਰਾ ਸਿਸਟਰ, ਪ੍ਰੀਤ ਥਿੰਦ ਅਤੇ ਰੁਪਿੰਦਰ ਹਾਂਡਾ ਨੇ ਆਵਾਜ਼ ਦਿੱਤੀ ਹੈ। ਬਿੱਗ ਹਾਈਟਸ ਮੋਸ਼ਨ ਪਿਕਰਚਸ, ਪੀ ਆਰ ਬੀ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਤਾਜ ਦੀ ਇਸ ਫ਼ਿਲਮ ਦੇ ਨਿਰਮਾਤਾ ਮਾਹੀ ਔਲਖ, ਪੀ ਆਰ ਬੀ ਇੰਟਰਟੇਨਮੈਂਟ, ਕੋ ਪ੍ਰੋਡਿਊਸਰ ਬਲਿਊ ਹੌਰਸ ਇੰਟਰਟੇਨਮੈਂਟ, ਰਿਚ ਹੈਂਡ, ਸਨੀ, ਗੱਗੂ ਅਤੇ ਜੈਸਲ ਇੰਟਰਟੇਨਮੈਂਟ ਹਨ। ਇਹ ਫ਼ਿਲਮ ਓਹਰੀ ਪ੍ਰੋਡਕਸ਼ਨ ਅਤੇ ਜੈਲੋ ਮਿਊਜ਼ਿਕ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ।#Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?