‘ਪੰਜਾਬ ਸਿੰਘ’ ਵਿੱਚ ਚੜ•ਾਲ ਔਰਤ ਦੇ ਰੂਪ ‘ਚ ਨਜ਼ਰ ਆਵੇਗੀ ਅਨੀਤਾ ਦੇਵਗਨ

Posted on December 31st, 2017 in News

ਅਨੀਤਾ ਦੇਵਗਨ ਪੰਜਾਬੀ ਦੀ ਸਮਰੱਥ ਅਦਾਕਾਰਾ ਤੇ ਨਾਟ ਨਿਰਦੇਸ਼ਕਾ ਹੈ। ਉਸਦੀ ਅਦਾਕਾਰੀ ਤੋਂ ਪੰਜਾਬੀ ਸਿਨੇਮੇ ਅਤੇ ਰੰਗਮੰਚ ਦਾ ਹਰ ਦਰਸ਼ਕ ਵਾਕਫ਼ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਪੰਜਾਬੀ ਸਿਨੇਮੇ ਲਈ ਲਗਾਤਾਰ ਸਰਗਰਮ ਹੈ। ਕਿਸੇ ਫ਼ਿਲਮ ‘ਚ ਉਸ ਦੀ ਮੌਜੂਦਗੀ ਫ਼ਿਲਮ ਬਾਬਤ ਸੁਖਦ ਅਹਿਸਾਸ ਕਰਵਾਉਂਦੀ ਹੈ। ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ’ ਜ਼ਰੀਏ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਆਮ ਦਰਸ਼ਕਾਂ ਦੀ ਨਜ਼ਰ ਚੜ•ੀ ਅਨੀਤਾ ਦੇਵਗਨ ਨੂੰ ਦਰਸ਼ਕਾਂ ਨੇ ਲਗਭਗ ਉਸਦੀਆਂ ਸਾਰੀਆਂ ਫ਼ਿਲਮਾਂ ‘ਚ ਮਜ਼ਹੀਆ ਕਿਰਦਾਰ ‘ਚ ਹੀ ਦੇਖਿਆ ਹੈ।

ਪਰ ਸਾਲ 2018 ‘ਚ ਉਹ ਮਿੱਥ ਤੋੜਨ ਜਾ ਰਹੀ ਹੈ। 19 ਜਨਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਪੰਜਾਬ ਸਿੰਘ’ ਜ਼ਰੀਏ ਉਹ ਇਹ ਦੱਸੇਗੀ ਕਿ ਉਹ ਚੰਗੇ ਤੇ ਢੁਕਵੇਂ ਕਿਰਦਾਰ ਦੇ ਚੱਕ ‘ਤੇ ਚੜ•ਕੇ ‘ਮਿੱਟੀ’ ਵਾਂਗ ਕੋਈ ਵੀ ਆਕਾਰ ਲੈ ਸਕਦੀ ਹੈ, ਬਸਰਤੇ ਘੁਮਿਆਰ ਨਿਰਦੇਸ਼ਕ ਨੂੰ ਪਤਾ ਹੋਵੇ ਕਿ ਉਸ ਨੂੰ ਕਿਸ ਰੂਪ ‘ਚ ਢਾਲਣਾ ਹੈ
ਨਿਰਦੇਸ਼ਕ ਤਾਜ ਦੀ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ ‘ਤੇ ਜਨਤਕ ਹੋਇਆ ਹੈ। ਟ੍ਰੇਲਰ ‘ਚ ਉਹ ਜੈ ਕੌਰ ਨਾਂ ਦੀ ਇਕ ਅਨਪੜ• ਤੇ ਕੱਬੀ ਸਿਆਸਤਦਾਨ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਟ੍ਰੇਲਰ ‘ਚ ਉਸ ਵੱਲੋਂ ਬੋਲਿਆ ਸੰਵਾਦ ”ਬੜੀ ਕੁੱਤੀ ਜਨਾਨੀ ਹਾਂ ਮੈਂ, ਵੱਡੀ ਚੜ•ਾਲ ਤੇ ਸਿਰੇ ਦੀ ਚਵਲ,,, ਅਨਪੜ• ਹਾਂ ਫੁੱਦੂ ਨਹੀਂ” ਉਸਦੇ ਕਿਰਦਾਰ ਦੀ ਡੂੰਘਾਈ ਨੂੰ ਬਿਆਨਦਾ ਹੈ।

ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਅਨੀਤਾ ਦੇਵਗਨ ਸ਼ਾਇਦ ਪਹਿਲੀ ਵਾਰ ਇਸ ਚੜ•ਾਲੀ ਰੂਪ ‘ਚ ਨਜ਼ਰ ਆਵੇਗੀ। ਨਿਰਮਾਤਾ ਮਾਹੀ ਔਲਖ ਅਤੇ ਉਸ ਦੀ ਟੀਮ ਦੀ ਇਸ ਫ਼ਿਲਮ ਦਾ ਹੀਰੋ ਗੁਰਜਿੰਦ ਮਾਨ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ, ਸੰਵਾਦ ਤੇ ਗੀਤ ਵੀ ਉਸਨੇ ਹੀ ਲਿਖੇ ਹਨ। ਫ਼ਿਲਮ ਨੂੰ ਗਲੋਬ ਮੂਵੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?