ਇੰਝ ਬਣਿਆ ਸਪੋਟ ਬੁਆਏ ਤੋਂ ਫ਼ਿਲਮੀ ਹੀਰੋ ਗੁਰਜਿੰਦ ਮਾਨ

Posted on January 7th, 2018 in Article

ਗੁਰਜਿੰਦ ਮਾਨ ਜ਼ਮੀਨੀ ਪੱਧਰ ਦਾ ਅਦਾਕਾਰ ਹੈ। ਜ਼ਿਲ•ਾ ਅੰਮ੍ਰਿਤਸਰ ਦੇ ਪਿੰਡ ਫੇਰੂਮਾਨ ਦਾ ਇਹ ਅਦਾਕਾਰ ਬਚਪਨ ਤੋਂ ਹੀ ਅਦਾਕਾਰ ਬਣਨ ਲਈ ਪਰ• ਤੋਲ ਰਿਹਾ ਸੀ। ਇਸ ਖ਼ੇਤਰ ‘ਚ ਕੋਈ ਜਾਣ ਪਹਿਚਾਣ ਨਾ ਹੋਣ ਕਾਰਨ ਉਸਨੂੰ ਪੰਜਾਬੀ ਫ਼ਿਲਮਾਂ ਦਾ ਹੀਰੋ ਬਣਨ ਲਈ ਲੰਮਾ ਸੰਘਰਸ਼ ਕਰਨਾ ਪਿਆ। ਮਿਹਨਤ ਰਾਸ ਆਈ ਤਾਂ ਉਹ ਬਤੌਰ ਹੀਰੋ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਇਆ। ਹੁਣ ਉਸਦੀ ਬਤੌਰ ਹੀਰੋ ਦੂਜੀ ਪੰਜਾਬੀ ਫ਼ਿਲਮ ‘ਪੰਜਾਬ ਸਿੰਘ’ 19 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹ ਉਸਦੀ ਨਿੱਜੀ ਬੈਨਰ ਦੀ ਫ਼ਿਲਮ ਹੈ।

ਗੁਰਜਿੰਦ ਕਾਬਲ ਅਦਾਕਾਰ ਦੇ ਨਾਲ ਨਾਲ ਵਧੀਆ ਲੇਖਕ ਵੀ ਹੈ। ਪੰਜਾਬ ਸਿੰਘ ਦੀ ਕਹਾਣੀ, ਸਕਰੀਨਪਲੇ, ਸੰਵਾਦ ਤੇ ਗੀਤ ਗੁਰਜਿੰਦ ਨੇ ਖੁਦ ਹੀ ਲਿਖੇ ਹਨ। ਜੇਕਰ ਗੁਰਜਿੰਦ ਦੀ ਜ਼ਿੰਦਗੀ ‘ਤੇ ਨਜ਼ਰ ਮਾਰੀਏ ਤਾਂ ਸਭ ਕੁਝ ਫ਼ਿਲਮੀ ਹੀ ਜਾਪਦਾ ਹੈ। ਗੁਰਜਿੰਦ ਅਜੇ ਜ਼ਿੰਦਗੀ ਨੂੰ ਸਮਝ ਹੀ ਰਿਹਾ ਸੀ ਕਿ ਇਕ ਦਿਨ ਪਿਤਾ ਦਲਬੀਰ ਸਿੰਘ ਅਚਾਨਕ ਗਾਇਬ ਹੋ ਗਏ, ਜਿਨ•ਾਂ ਦਾ ਅੱਜ ਤੱਕ ਪਤਾ ਨਹੀਂ। ਘਰ ‘ਚ ਗਰੀਬੀ ਅੰਤਾਂ ਦੀ। ਗੁਰਜਿੰਦ ਨੂੰ ਗੁਜ਼ਾਰਾ ਕਰਨ ਲਈ ਕਈ ਪਾਪੜ ਵੇਲਣੇ ਪਏ। ਵੱਖ ਵੱਖ ਕੰਪਨੀਆਂ ਦਾ ਪ੍ਰੋਡਕਟ ਵੇਚੇ, ਢਾਂਬਿਆਂ ‘ਤੇ ਕੰਮ ਕੀਤਾ, ਸਪੋਟ ਬੁਆਏ ਤੱਕ ਦਾ ਕੰਮ ਕੀਤਾ, ਪਰ ਉਸਨੇ ਆਪਣਾ ਸੁਪਨਾ ਮਰਨ ਨਹੀਂ ਦਿੱਤਾ। ਕਿਸੇ ਨਾ ਕਿਸੇ ਤਰੀਕੇ ਫ਼ਿਲਮ ਇੰਡਸਟਰੀ ਨੂੰ ਆਪਣੀ ਲਈ ਨਿਸਚਤ ਕੀਤਾ। ਕਈ ਫ਼ਿਲਮਾਂ ‘ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ, ਮਾਡਲਿੰਗ ਕੀਤੀ, ਲੇਖਕ ਵਜੋਂ ਹੀ ਹੱਥ ਅਜ਼ਮਾਇਆ। ਬਤੌਰ ਲੇਖਕ ‘ਜਮਲੇ ਜੱਟ ਜਮਲੇ’ ਲਿਖੀ। ਜਦੋਂ ਫ਼ਿਲਮ ਰਿਲੀਜ਼ ਹੋਣ ਦਾ ਵੇਲੇ ਆਇਆ ਤਾਂ ਪ੍ਰੋਡਿਊਸਰਾਂ ‘ਚ ਝਗੜਾ ਹੋ ਗਿਆ। ਫ਼ਿਲਮ ਅੱਜ ਤੱਕ ਰਿਲੀਜ਼ ਨਹੀਂ ਹੋ ਸਕੀ। ਗੁਰਜਿੰਦ ਨੇ ਹੌਂਸਲਾ ਨਹੀਂ ਹਾਰਿਆ, ਲੱਗਿਆ ਰਿਹਾ, ਡਟਿਆ ਰਿਹਾ। ਹਰਜੀਤ ਰਿੱਕੀ ਨਾਲ ਮੁਲਾਕਾਤ ਹੋਈ ਤਾਂ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ। ਗੁਰਜ਼ਿੰਦ ਨੇ ਨਿਰਦੇਸ਼ਕ ਹਰਜੀਤ ਰਿੱਕੀ ਲਈ ਲਘੂ ਫ਼ਿਲਮ ‘ਵੰਡ’ ਲਿਖੀ। ਉਸਨੇ ਇਸ ਫ਼ਿਲਮ ‘ਚ ਅਦਾਕਾਰੀ ਵੀ ਕੀਤੀ। ਇਸ ਫ਼ਿਲਮ ਤੋਂ ਬਾਅਦ ਗੁਰਜ਼ਿੰਦ ਨੇ ਹਰਜੀਤ ਰਿੱਕੀ ਦੀ ਹੀ ਫ਼ਿਲਮ ‘ਵੰਨਸ ਓਪਨ ਇੰਨ ਅੰਮ੍ਰਿਤਸਰ’ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਫ਼ਿਲਮ ਨੇ ਗੁਰਜਿੰਦ ਨੂੰ ਅਦਾਕਾਰ, ਲੇਖਕ ਵਜੋਂ ਪਹਿਚਾਣ ਦਿੱਤੀ।

ਹੁਣ ਉਹ ਤਾਜ ਦੀ ਨਿਰਦੇਸ਼ਨਾ ਹੇਠ ‘ਪੰਜਾਬ ਸਿੰਘ’ ਫ਼ਿਲਮ ਲੈ ਕੇ ਆ ਰਿਹਾ ਹੈ। ਉਸਦੇ ਆਪਣੇ ਸ਼ਹਿਰ ਅੰਮ੍ਰਿਤਸਰ ‘ਚ ਹੀ ਫ਼ਿਲਮਾਈ ਗਈ ਇਹ ਫ਼ਿਲਮ ਸਾਲ 1980 ਦੇ ਦਹਾਕੇਦੀ ਫ਼ਿਲਮ ਹੈ। ਇਸ ‘ਚ ਉਹ ਪੰਜਾਬ ਸਿੰਘ ਦੀ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਸਿੰਘ ਇਕ ਸਧਾਰਨ ਨੌਜਵਾਨ ਹੈ, ਪਰ ਉਸਦੀ ਜ਼ਿੰਦਗੀ ‘ਚ ਅਜਿਹੀ ਹਲਚਲ ਹੁੰਦੀ ਹੈ ਕਿ ਉਹ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ। ਇਸ ਫਿਲਮ ‘ਚ ਪਹਿਲੀ ਵਾਰ 1980 ਦੇ ਦਹਾਕੇ ਦੀ ਰੋਇਲ ਲੁੱਕ ਦੇਖਣ ਨੂੰ ਮਿਲੇਗੀ। ਗੁਰਜਿੰਦ ਦੱਸਦਾ ਹੈ ਕਿ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ। ਇਸ ‘ਚ ਉਸ ਨਾਲ ਕੁਲਜਿੰਦਰ ਸਿੱਧੂ, ਸਾਰਥੀਕੇ, ਅਸ਼ੀਸ਼ ਦੁੱਗਲ, ਅਰੁਣ ਬਾਲੀ, ਮਨੀ ਕੁਲਾਰ, ਡੈਵੀ ਸਿੰਘ, ਐਨੀ ਸੇਖੋਂ ਅਤੇ ਅਨੀਤਾ ਦੇਵਗਨ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਿੱਗ ਹਾਈਟਸ ਮੋਸ਼ਨ ਪਿਕਰਚਸ, ਪੀ ਆਰ ਬੀ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਤਾਜ ਦੀ ਇਸ ਫ਼ਿਲਮ ਦੇ ਨਿਰਮਾਤਾ ਮਾਹੀ ਔਲਖ, ਪੀ ਆਰ ਬੀ ਇੰਟਰਟੇਨਮੈਂਟ, ਕੋ ਪ੍ਰੋਡਿਊਸਰ ਬਲਿਊ ਹੌਰਸ ਇੰਟਰਟੇਨਮੈਂਟ, ਰਿਚ ਹੈਂਡ, ਸਨੀ, ਗੱਗੂ ਅਤੇ ਜੈਸਲ ਇੰਟਰਟੇਨਮੈਂਟ ਹਨ। ਇਹ ਫ਼ਿਲਮ ਓਹਰੀ ਪ੍ਰੋਡਕਸ਼ਨ ਅਤੇ ਜੈਲੋ ਮਿਊਜ਼ਿਕ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?