‘ਲਾਵਾਂ ਫ਼ੇਰੇ’ ਨਾਲ ਰੌਸ਼ਨ ਪ੍ਰਿੰਸ ਕਰੇਗਾ ਨਵੀਂ ਪਾਰੀ ਦੀ ਸ਼ੁਰੂਆਤ, ਟ੍ਰੇਲਰ ਨੂੰ ਮਿਲ ਰਿਹੈ ਸ਼ਾਨਦਾਰ ਹੁੰਗਾਰਾ

Posted on January 5th, 2018 in News

ਪੰਜਾਬੀ ਕੈਰੀ ਆਨ ਜੱਟਾ ਜ਼ਰੀਏ ਗਿੱਪੀ ਗਰੇਵਾਲ ਦਾ ਫ਼ਿਲਮੀ ਗ੍ਰਾਫ ਉੱਚਾ ਚੁੱਕਣ ਵਾਲੇ ਨਿਰਦੇਸ਼ਕ ਸਮੀਪ ਕੰਗ ਹੁਣ ਆਪਣੀ ਫ਼ਿਲਮ ‘ਲਾਵਾਂ ਫ਼ੇਰੇ’ ਨਾਲ ਰੌਸ਼ਨ ਪ੍ਰਿੰਸ ਨੂੰ ਇਕ ਵੱਖਰੇ ਅੰਦਾਜ਼ ‘ਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਹੇ ਹਨ। ਨਾਮਵਰ ਲੇਖਕ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਇਸ ਫ਼ਿਲਮ ਦਾ ਟ੍ਰੇਲਰ ਸ਼ੁੱਕਰਵਾਰ, 5 ਜਨਵਰੀ ਨੂੰ ਯੂ ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਦੀ ਬਤੌਰ ਨਿਰਮਾਤਾ ਇਸ ਪਹਿਲੀ ਫ਼ਿਲਮ ‘ਚ ਰੌਸ਼ਨ ਪ੍ਰਿੰਸ ਦੇ ਨਾਲ ਨਾਲ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨਜ਼ਰ ਆਵੇਗੀ। ਫ਼ਿਲਮ ‘ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਅਤੇ ਹਾਰਬੀ ਸੰਘਾ ਨੇ ਅਹਿਮ ਭੂਮਿਕਾ ਨਿਭਾਈ ਹੈ। ਟ੍ਰੇਲਰ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਫ਼ਿਲਮ ਇਕ ਫ਼ੈਮਿਲੀ ਡਰਾਮਾ ਫ਼ਿਲਮ ਹੈ। ਫ਼ਿਲਮ ਜੀਜੇ ਅਤੇ ਸਾਲੇ ਦੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਖੋਲਦੀ ਹੈ। ਦਿਖਾਇਆ ਗਿਆ ਹੈ ਕਿ ਇਕ ਸਾਲੇ ਦੀ ਸਹੁਰਾ ਪਰਿਵਾਰ ਤੇ ਜੀਜੇ ਦੀ ਜ਼ਿੰਦਗੀ ‘ਚ ਕੀ ਅਹਿਮੀਅਤ ਹੁੰਦੀ ਹੈ। ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਰਹੇ ਹੁੰਗਾਰੇ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਓਮ ਜੀ ਗੁਰੱਪ ਵੱਲੋਂ 9 ਫ਼ਰਵਰੀ ਨੂੰ ਇਹ ਫ਼ਿਲਮ ਰਿਲੀਜ਼ ਕੀਤੀ ਜਾਵੇਗੀ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?