ਪੰਜਾਬੀ ਸਿਨੇਮੇ ‘ਚ ਵਿਸ਼ਾ ਪੱਖ ਤੋਂ ਲਗਾਤਾਰ ਬਦਲਾਅ ਆ ਰਿਹਾ ਹੈ, ਇਹ ਸਮੱਸਿਆ ਨਵੇਂ ਫ਼ਿਲਮ ਲੇਖਕਾਂ ਅਤੇ ਨਿਰਦੇਸ਼ਕਾਂ ਦੀ ਆਮਦ ਨਾਲ ਦੂਰ ਹੋਣ ਲੱਗੀ ਹੈ। ਮਨੋਰੰਜਨ ਜਗਤ ‘ਚ ਸਿਰਫ਼ ਚੜ•ਦੇ ਦੀ ਹੀ ਪੁੱਛਗਿੱਛ ਹੁੰਦੀ ਹੈ, ਇਥੇ ਜੋ ਚੱਲਦਾ ਹੈ, ਉਹੀ ਵਿਕਦਾ ਹੈ। ਪੰਜਾਬੀ ਫ਼ਿਲਮ ‘ਸਟੂਪਿਡ ਸੈਵਨ’ ਅਤੇ ‘ਲੌਕ’ ਦੇ ਬਾਕਸ ਆਫ਼ਿਸ ‘ਤੇ ਕਮਾਈ ਨਾ ਕਰਨ ਕਾਰਨ ਕੱਲ ਤੱਕ ਲੇਖਕ ਪਾਲੀ ਭੁਪਿੰਦਰ ਸਿੰਘ ਨੂੰ ਸਿਆਣੀਆਂ ਤੇ ਪੜ•ੀਆਂ ਲਿਖੀਆਂ ਫ਼ਿਲਮਾਂ ਦੇ ਲੇਖਕ ਕਹਿ ਕੇ ਦਰਕਨਾਰ ਕੀਤਾ ਜਾ ਰਿਹਾ ਸੀ, ਪਰ ਪੰਜਾਬੀ ਸਿਨੇਮੇ ਦੇ ਨਾਮਵਰ ਨਿਰਦੇਸ਼ਕ ਸਮੀਪ ਕੰਗ ਦੀ 16 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਲਾਵਾਂ ਫੇਰੇ’ ਦੀ ਚਰਚਾ ਹੁੰਦਿਆਂ ਹੀ ਪਾਲੀ ਭੁਪਿੰਦਰ ਸਿੰਘ ਬਾਰੇ ‘ਸਿਆਣੀਆਂ’ ਫ਼ਿਲਮਾਂ ਦੀ ਧਾਰਨਾ ਟੁੱਟ ਗਈ ਹੈ। ਪਾਲੀ ਭੁਪਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਉਹ ਸੰਜੀਦਾ ਲੇਖਕ, ਅਤੇ ਨਾਟ ਨਿਰਦੇਸ਼ਕ ਹਨ, ਪਰ ਸਿਨੇਮੇ ਲਈ ਉਹ ਕਮਰਸ਼ੀਅਲ ਪੱਖ ਤੋਂ ਹਰ ਜੋਨਰ ਦੀਆਂ ਫ਼ਿਲਮਾਂ ਲਿਖਣ ਦੀ ਸਮੱਰਥਾ ਰੱਖਦੇ ਹਨ।

ਨਿਰਦੇਸ਼ਕ ਸਮੀਪ ਕੰਗ ਨੇ ਵੀ ਆਪਣੇ ਫ਼ੇਸਬੁੱਕ ਪੇਜ ‘ਤੇ ਪਾਲੀ ਭੁਪਿੰਦਰ ਸਿੰਘ ਦੀ ਲੇਖਣੀ ਬਾਰੇ ਭਾਵੁਕ ਪੋਸਟ ਪਾਈ ਹੈ।। ਜਿਕਰਯੋਗ ਹੈ ਕਿ ਰੰਗਮੰਚ ਲਈ ਚਾਲੀ ਦੇ ਕਰੀਬ ਨਾਟਕ ਲਿਖਣ ਕਾਰਨ ਪਾਲੀ ਭੁਪਿੰਦਰ ਸਿੰਘ ਹਰ ਜੈਨਰ ਲਈ ਲਿਖਣ ਦੇ ਸਮਰੱਥ ਹਨ। ਹੁਣ ਉਹ ਆਪਣੀ ਇਸ ਸਮੱਰਥਾ ਨੂੰ ਖੁੱਲ• ਕੇ ਸਾਹਮਣੇ ਲਿਆਉਣ ਲੱਗੇ ਹਨ। ਇਸ ਚਾਲੂ ਸਾਲ ‘ਚ ਉਨ•ਾਂ ਦੀਆਂ ਲਿਖੀਆਂ ਪੰਜ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ•ਾਂ ‘ਚ ‘ਨਾਨਕ’ ਵਰਗੀ ਇਮੋਸ਼ਨਲ ਫ਼ੈਮਿਲੀ ਡਰਾਮਾ ਫ਼ਿਲਮ ਵੀ ਹੈ ਤੇ ‘ਸਰਹਿੰਦ’ ਵਰਗਾ ਇਤਿਹਾਸਕ ਸਕਰੀਨਪਲੇ ਵੀ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਲਈ ਲਿਖੀ ਉਨ•ਾਂ ਦੀ ਫ਼ਿਲਮ ‘ਜੱਟ ਦੀ ਪਸੰਦ’ ਵੀ ਇਸੇ ਸਾਲ ਰਿਲੀਜ਼ ਹੋਵੇਗੀ, ਜੋ ਕਿ ਇਕ ਰੁਮਾਂਟਿਕ ਕਾਮੇਡੀ ਫ਼ਿਲਮ ਹੈ। ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਨਾਟਕਕਾਰ’ ਵਰਗੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਪਾਲੀ ਭੁਪਿੰਦਰ ਸਿੰਘ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਥੀਏਟਰ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਨਿਯੁਕਤ ਹਨ। ਪੰਜਾਬੀ ਸਾਹਿਤ, ਰੰਗਮੰਚ ਅਤੇ ਫ਼ਿਲਮਸਾਜ਼ੀ ਨਾਲ ਕਰੀਬ ਡੇਢ ਦਹਾਕੇ ਤੋਂ ਜੁੜੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਛੇਤੀ ਹੀ ਬਤੌਰ ਫ਼ਿਲਮ ਨਿਰਦੇਸ਼ਕ ਵਜੋਂ ਵੀ ਆਪਣੀ ਕਾਬਲੀਅਤ ਦਰਜ ਕਰਵਾਉਣਗੇ।
in News
‘ਲਾਵਾਂ ਫ਼ੇਰੇ’ ਫ਼ਿਲਮ ਨਾਲ ਚਰਚਾ ‘ਚ ਆਏ ਫ਼ਿਲਮ ਲੇਖਕ ਪਾਲੀ ਭੁਪਿੰਦਰ ਸਿੰਘ


