in

ਆਮ ਦਰਸ਼ਕਾਂ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ‘ਸੂਬੇਦਾਰ ਜੋਗਿੰਦਰ ਸਿੰਘ’ ‘ਤੇ

ਨਿਰਦੇਸ਼ਕ ਸਿਮਰਜੀਤ ਸਿੰਘ ਦੀ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਤੇ ਇਸ ਵੇਲੇ ਆਮ ਦਰਸ਼ਕਾਂ ਦੇ ਨਾਲ ਨਾਲ ਸੁਮੱਚੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਦਾ ਭਵਿੱਖ ਤੈਅ ਕਰੇਗੀ।  ਕਾਮੇਡੀ, ਮੁੰਬਈਆ ਫ਼ਿਲਮਾਂ ਤੇ ਬੇਸਿਰ ਪੈਰ ਵਾਲੀਆਂ ਕਹਾਣੀਆਂ ‘ਚ ਫ਼ਸੇ ਪੰਜਾਬੀ ਸਿਨੇਮੇ ਲਈ ਇਹ ਫ਼ਿਲਮ ਇਕ ਆਸ ਦੀ ਕਿਰਨ ਲੈ ਕੇ ਆਈ ਹੈ।  ਨਿਰਮਾਤਾ ਸੁਮਿਤ ਸਿੰਘ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬੇਹੱਦ ਮੁਸ਼ਕਲਾਂ ਝੱਲਕੇ ਬਣਾਈ ਗਈ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਰੁਝਾਨ ਤੈਅ ਕਰੇਗੀ। ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲਿਆ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਫ਼ਿਲਮ ਕਰੀਅਰ ਲਈ ਇਹ ਫ਼ਿਲਮ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਗਿੱਪੀ ਦੀ ਜ਼ਿੰਦਗੀ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਉਸਨੂੰ ਕਿਸੇ ਕਿਰਦਾਰ ਨੂੰ ਨਿਭਾਉਣ ਲਈ ਮਾਨਸਿਕ ਤੌਰ ਦੇ ਨਾਲ ਨਾਲ ਸਰੀਰਿਕ ਤੌਰ ‘ਤੇ ਵੀ ਖੁਦ ਨੂੰ ਤਿਆਰ ਕੀਤਾ ਹੈ। ਉਹ ਇਸ ਫ਼ਿਲਮ ‘ਚ ਸੂਬੇਦਾਰ ਜੋਗਿੰਦਰ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ, ਇਹ ਕਿਰਦਾਰ ਨਿਭਾਉਣ ਲਈ ਉਸਨੂੰ ਆਪਣਾ ਭਾਰ 17 ਕਿਲੋ ਦੇ ਕਰੀਬ ਵਧਾਉਣ ਪਿਆ ਤੇ ਮੁੜ ਘਟਾਉਣਾ ਵੀ ਪਿਆ। ਗਿੱਪੀ ਦੇ ਨਾਲ ਨਾਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਰਾਜਵੀਰ ਜਵੰਧਾ ਅਤੇ ਜ਼ੋਰਡਨ ਸੰਧੂ ਬਤੌਰ ਅਦਾਕਾਰ ਇਸ ਫ਼ਿਲਮ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਨ। ਉਂਝ ਫ਼ਿਲਮ ‘ਚ ਗੱਗੂ ਗਿੱਲ, ਹਰੀਸ਼ ਵਰਮਾ, ਸਰਦਾਰ ਸੋਹੀ, ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਜੱਗੀ ਸਿੰਘ ਤੇ ਚਰਨ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਅਦਿੱਤੀ ਸ਼ਰਮਾ ਹੈ।


ਇਹ ਫ਼ਿਲਮ ਪੰਜਾਬ ਦੇ ਮੋਗਾ ਜ਼ਿਲ•ੇ ਨਾਲ ਸਬੰਧਿਤ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਆਤਮਕਥਾ ਹੈ। ਫ਼ਿਲਮ ‘ਚ ਉਹਨਾਂ ਦੀ ਜ਼ਿੰਦਗੀ ਤੋਂ ਇਲਾਵਾ ਸਰਹੱਦਾਂ ‘ਤੇ ਰਾਖੀ ਕਰਦੇ ਫ਼ੌਜੀਆਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਲਿਆਂਦਾ ਜਾ ਰਿਹਾ ਹੈ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਉਹ ਸਖ਼ਸ਼ ਸਨ, ਜਿਨ•ਾਂ ਸਾਲ 1962 ਵਿੱਚ ਬਰਮਾ ‘ਚ ਚਾਇਨਾ ਦੇ ਖਿਲਾਫ਼ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨਾਲ ਮਿਲ ਕੇ ਚਾਇਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ।  ਉਹ ਸਿਰਫ਼ ਪੰਜਾਬ ਹੀ ਨਹੀਂ ਬਲਕਿ ਸੁਮੱਚੇ ਦੇਸ਼ ਦੇ ਨਾਇਕ ਸਨ।
ਇਹ ਫ਼ਿਲਮ ਪੰਜਾਬੀ ਦੇ ਨਾਲ ਨਾਲ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਹੋ ਰਹੀ ਹੈ।


ਆਮ ਕਿਹਾ ਜਾਂਦਾ ਹੈ ਕਿ ਪੰਜਾਬੀ ਸਿਨੇਮਾ ਸੀਮਿਤ ਜਿਹੇ ਵਿਸ਼ਿਆਂ ‘ਚ ਉਲਝਕੇ ਰਹਿ ਗਿਆ ਹੈ, ਪਰ ਇਹ ਫ਼ਿਲਮ ਪੰਜਾਬੀ ਸਿਨੇਮੇ ਦਾ ਕਈ ਪੱਖਾਂ ਤੋਂ ਦਾਇਰਾ ਮੋਕਲਾ ਕਰਦੀ ਹੈ। ਜੇਕਰ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਆਸ ਮੁਤਾਬਕ ਹੁੰਗਾਰਾ ਮਿਲਦਾ ਹੈ ਤਾਂ ਪੰਜਾਬੀ ਦੇ ਬਹੁਤ ਸਾਰੇ ਨਿਰਮਾਤਾ, ਨਿਰਦੇਸ਼ਕ ਚਾਲੂ ਵਿਸ਼ਿਆਂ ਨੂੰ ਛੱਡਕੇ ਅਜਿਹੇ ਸਾਰਥਿਕ, ਮਨੋਰੰਜਕ ਤੇ ਸਿੱਖਿਆਦਾਇਕ ਵਿਸ਼ਿਆਂ ‘ਤੇ ਫ਼ਿਲਮ ਬਣਾਉਣ ਨੂੰ ਤਰਜ਼ੀਹ ਦੇ ਸਕਦੇ ਹਨ।

Leave a Reply

Your email address will not be published. Required fields are marked *

‘ਸਾਡੇ ਆਲੇ’ ਨਾਲ ਅਦਾਕਾਰੀ ਦੀ ਪਰਵਾਜ਼ ਭਰੇਗੀ ਅੰਮ੍ਰਿਤ ਔਲਖ

‘ਵਧਾਈਆ ਜੀ ਵਧਾਈਆ’ ਵਿੱਚ ਮੁੜ ਇੱਕਠੇ ਨਜ਼ਰ ਆਉਂਣਗੇ ਬੀਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ