ਨਿਰਮਾਤਾ ਕਾਰਜ ਗਿੱਲ ਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਸਫ਼ਲ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਤੋਂ ਬਾਅਦ ਅਦਾਕਾਰ ਬੀਨੂੰ ਢਿੱਲੋਂ ਅਤੇ ਅਦਾਕਾਰਾ ਕਵਿਤਾ ਕੌਸ਼ਿਕ ਦੀ ਜੋੜੀ ਨਿਰਦੇਸ਼ਕ ਸਮੀਪ ਕੰਗ ਦੀ ਨਵੀਂ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਵਿੱਚ ਨਜ਼ਰ ਆਵੇਗੀ। ‘ਬਾਈਲਾਰਸ’ ਫ਼ਿਲਮ ਤੋਂ ਬਾਅਦ ਬੀਨੂੰ ਢਿੱਲੋਂ ਦੇ ਘਰੇਲੂ ਬੈਨਰ ਦੀ ਇਹ ਦੂਜੀ ਫ਼ਿਲਮ ਹੋਵੇਗੀ। ਇਸ ਫ਼ਿਲਮ ‘ਚ ਬੀਨੂੰ ਨਾਲ ਕਾਮੇਡੀਅਨ ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਕਈ ਚਿਹਰੇ ਨਜ਼ਰ ਆਉਂਣਗੇ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬੀ ਫ਼ਿਲਮ ‘ਮੁੰਡੇ ਕਮਾਲ ਦੇ ‘ ਤੋਂ ਬਾਅਦ ਇਕ ਵਾਰ ਫਿਰ ਬੀਨੂੰ ਢਿੱਲੋਂ ਥੋੜੇ ਸਮੇਂ ਲਈ ਸਕਰੀਨ ‘ਤੇ ਅੰਨ•ੇ ਵਿਅਕਤੀ ਵੱਲੋਂ ਨਜ਼ਰ ਆਉਣਗੇ। ਇਹ ਫ਼ਿਲਮ ਇਕ ਵਿਆਹ ‘ਤੇ ਅਧਾਰਿਤ ਦੱਸੀ ਜਾਂਦੀ ਹੈ, ਜਿਸ ‘ਚ ਬੀਨੂੰ ਢਿੱਲੋਂ ਮੁੱਖ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ,ਜਦਕਿ ਫ਼ਿਲਮ ਦੀ ਰਿਲੀਜ਼ ਡੇਟ 13 ਜੁਲਾਈ 2018 ਰੱਖੀ ਗਈ ਹੈ।


