ਪੰਜਾਬੀ ਫ਼ਿਲਮ ਇੰਡਸਟਰੀ ਦਾ ਸਥਾਪਤ ਫ਼ਿਲਮ ਪ੍ਰੋਡਕਸ਼ਨ ਹਾਊਸ ‘ਰਿਦਮ ਬੁਆਏਜ਼’ ਦੀ ਨਵੀਂ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਨੋਟਬੰਦੀ ‘ਤੇ ਵਿਅੰਗ ਕਰਦੀ ਹੋਈ ਛੋਟੇ ਸ਼ਹਿਰਾਂ ਦੇ ਬਾਜ਼ਾਰਾਂ ਅਤੇ ਪਰਿਵਾਰਾਂ ਦੀ ਗੱਲ ਕਰੇਗੀ। ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਧੀਰਜ ਰਤਨ ਵੱਲੋਂ ਲਿਖੀ ਤੇ ਸਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ‘ਚ ਹਰੀਸ਼ ਵਰਮਾ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਜਸਵਿੰਦਰ ਭੱਲਾ, ਬੀਐਨ ਸ਼ਰਮਾ, ਅਨੀਤਾ ਦੇਵਗਨ, ਪੁਖਰਾਜ ਭੱਲਾ,ਗੁਰਸ਼ਬਦ ਤੇ ਸੁਮਿਤ ਗੁਲਾਟੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਂਝ ਅਮਰਿੰਦਰ ਗੱਲ ਤੇ ਅਦਿੱਤੀ ਸ਼ਰਮਾ ਦੀ ਜੋੜੀ ਵੀ ਫ਼ਿਲਮ ‘ਚ ਮਹਿਮਾਨ ਭੂਮਿਕਾ ਵਜੋਂ ਨਜ਼ਰ ਆਵੇਗੀ।
ਇਹ ਫ਼ਿਲਮ ਕਾਮੇਡੀ ਤੇ ਰੁਮਾਂਸ ਦੇ ਨਾਲ ਨਾਲ ਵਿਅੰਗਮਈ ਹੋਵੇਗੀ। ਫ਼ਿਲਮ ‘ਚ ਇਕ ਛੋਟੇ ਕਸਬੇ ਦੇ ਬਾਜ਼ਾਰ ਦੇ ਦੋ ਦੁਕਾਨਦਾਰਾਂ ਨੂੰ ਕੇਂਦਰ ‘ਚ ਰੱਖਕੇ ਉਨ•ਾਂ ਦੇ ਕਿਰਦਾਰਾਂ ਜ਼ਰੀਏ ਛੋਟੇ ਦੁਕਾਨਦਾਰਾਂ ਦੀ ਜ਼ਿੰਦਗੀ ਤੇ ਉਨ•ਾਂ ਦੇ ਪਰਿਵਾਰਕ ਰਹਿਣ ਸਹਿਣ ਨੂੰ ਦਿਖਾਇਆ ਗਿਆ ਹੈ। ਫ਼ਿਲਮ ‘ਚ ਜਿਥੇ ਇਕ ਖੂਬਸੂਰਤ ਪ੍ਰੇਮ ਕਹਾਣੀ ਨਜ਼ਰ ਆਵੇਗੀ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੀ ਗਈ ਨੋਟਬੰਦੀ ‘ਤੇ ਵੀ ਕਰੜਾ ਵਿਅੰਗ ਕੀਤਾ ਗਿਆ ਹੈ। ਇਹ ਫ਼ਿਲਮ ਸਮਾਜ ਦੇ ਆਮ ਲੋਕਾਂ ਦੀ ਜ਼ਿੰਦਗੀ ਦੁਆਲੇ ਬੁਣੀ ਗਈ ਖੂਬਸੂਰਤ ਕਹਾਣੀ ਹੈ। ਫ਼ਿਲਮ ਦਾ ਹੀਰੋ ਹਰੀਸ਼ ਵਰਮਾ ਫ਼ਿਲਮ ‘ਚ ਕੱਪੜੇ ਦੇ ਛੋਟੇ ਦੁਕਾਨਦਾਰ ਦੇ ਮੁੰਡੇ ਨੀਟੇ ਦੀ ਭੂਮਿਕਾ ‘ਚ ਨਜ਼ਰ ਆਵੇਗਾ, ਜਦਕਿ ਸਿੰਮੀ ਚਾਹਲ ਇਕ ਛੋਟੇ ਹਲਵਾਈ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।
ਇਹ ਹਲਵਾਈ ਤੇ ਬਜ਼ਾਜ਼, ਦੋਵਾਂ ਦੀਆਂ ਦੁਕਾਨਾਂ ਆਹਮੋ ਸਾਹਮਣੇ ਹਨ, ਕੰਮ ਵੱਖੋ ਵੱਖਰਾ ਹੋਣ ਦੇ ਬਾਵਜੂਦ ਦੋਵਾਂ ‘ਚ ਹਮੇਸ਼ਾ ਨੋਕ ਝੋਕ ਰਹਿੰਦੀ ਹੈ। ਫਿਲ਼ਮ ‘ਚ ਛੋਟੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ, ਕਲੱਬਾਂ ਤੇ ਇਨ•ਾਂ ਦੀਆਂ ਪ੍ਰਧਾਨਗੀਆਂ ਨੂੰ ਲੈ ਕੇ ਉਨ•ਾਂ ਤਕਰਾਰ ‘ਤੇ ਵੀ ਫ਼ਿਲਮ ‘ਚ ਕਟਾਕਸ਼ ਦੇਖਣ ਨੂੰ ਮਿਲੇਗਾ। ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਸਿੰਘ ਹੇਅਰ ਦੀ ਇਹ ਫ਼ਿਲਮ ਵਿਸਾਖੀ ‘ਤੇ 13 ਅਪ੍ਰੈਲ ਨੂੰਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਟੀਮ ਵੱਲੋਂ ਹੋਰਾਂ ਪੱਖਾਂ ਦੇ ਨਾਲ ਨਾਲ ਇਸ ਦੇ ਮਿਊਜ਼ਿਕ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਹੈ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈਸ। ਗੀਤ ਹੈਪੀ ਰਾਏਕੋਟੀ, ਬੀਰ ਸਿੰਘ, ਹਰਮਨਜੀਤ, ਸਬਰ ਅਲੀ ਸਬਰ, ਬਿਕ ਢਿੱਲੋਂ ਅਤੇ ਸਿੱਧੂ ਸਰਬਜੀਤ ਨੇ ਲਿਖੇ ਹਨ, ਜਿਨ•ਾਂ ਨੂੰ ਆਵਾਜ਼ ਅਮਰਿੰਦਰ ਗਿੱਲ, ਸੁਨਿਧੀ ਚੌਹਾਨ, ਬੀਰ ਸਿੰਘ, ਗੁਰਸ਼ਬਦ, ਗੁਰਪ੍ਰੀਤ ਮਾਨ ਅਤੇ ਬਿਕ ਢਿੱਲੋਂ ਨੇ ਦਿੱਤੀ ਹੈ।
in News
ਕਾਮੇਡੀ ਤੇ ਰੁਮਾਂਸ ਦੇ ਨਾਲ ਨਾਲ ‘ਨੋਟਬੰਦੀ’ ‘ਤੇ ਵਿਅੰਗ ਵੀ ‘ਗੋਲਕ ਬੁਗਨੀ ਬੈਂਕ ਤੇ ਬਟੂਆ’


