in

ਪੰਜਾਬੀ ਸਿਨੇਮੇ ਲਈ ਕੱਲ• ਦਾ ਦਿਨ ਹੈ ਬਹੁਤ ‘ਵੱਡਾ’

ਪੰਜਾਬੀ ਸਿਨੇਮੇ ਲਈ ਕੱਲ• ਦਾ ਦਿਨ ਯਾਨੀਕਿ 6 ਅਪ੍ਰੈਲ ਦਾ ਦਿਨ ਬਹੁਤ ਅਹਿਮ ਹੈ। ਇਸ ਸ਼ੁੱਕਰਵਾਰ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਰਿਲੀਜ਼ ਹੋ ਰਹੀ ਹੈ। ਦਿਲਜੀਤ ਦੁਸਾਂਝ ਦੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਤੋਂ ਬਾਅਦ ਹੁਣ ਸੁਮੱਚੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਸੱਜਣ ਸਿੰਘ ਰੰਗਰੂਟ ‘ਤੇ ਟਿਕੀਆਂ ਹੋਈਆਂ ਹਨ। ਇਸ ਫ਼ਿਲਮ ਨੂੰ ਪੰਜਾਬੀ ਦੀਆਂ ਪਹਿਲਾਂ ਤਿੰਨ ਮਹਿੰਗੀਆਂ ਫ਼ਿਲਮਾਂ ‘ਚ ਗਿਣਿਆ ਜਾ ਰਿਹਾ ਹੈ। ਇਸ ਫ਼ਿਲਮ ‘ਤੇ ਪੰਜਾਬੀ ਸਿਨੇਮੇ ਦਾ ਭਵਿੱਖ ਟਿਕਿਆ ਹੋਇਆ ਹੈ।ਜੇ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਸਿਨੇਮੇ ਤੱਕ ਲਿਆਉਣ ‘ਚ ਕਾਮਯਾਬ ਹੁੰਦੀ ਹੈ ਤਾਂ ਇਸ ਦਾ ਫ਼ਾਇਦਾ ਸਿਰਫ਼ ਇਸ ਫ਼ਿਲਮ ਨੂੰ ਹੀ ਨਹੀਂ ਬਲਕਿ ਆਉਣ ਵਾਲੀਆਂ ਅਗਲੀਆਂ ਫ਼ਿਲਮਾਂ ਨੂੰ ਵੀ ਮਿਲੇਗਾ। ਕਾਬਲੇਗੌਰ ਹੈ ਕਿ ਪੰਜਾਬੀ ਸਿਨੇਮਾ ਭਾਵੇਂ ਵਿਸ਼ਾ ਪੱਖ ਤੋਂ ਕਾਫ਼ੀ ਬਦਲ ਗਿਆ ਹੈ, ਪਰ ਫ਼ਲਾਪ ਫ਼ਿਲਮਾਂ ਦੀ ਰੇਸ਼ੋ ਨਹੀਂ ਘਟ ਰਹੀ। ਇਕ ਵੱਡੀ ਪੰਜਾਬੀ ਫ਼ਿਲਮ ਦਰਸ਼ਕਾਂ ਨੂੰ ਸਿਨੇਮੇ ਨਾਲ ਜੋੜਦੀ ਹੈ ਤੇ ਦੂਜੀ ਫ਼ਿਲਮ ਮੁੜ ਦਰਸ਼ਕਾਂ ਨੂੰ ਨਿਰਾਸ਼ ਕਰਕੇ ਪੰਜਾਬੀ ਫ਼ਿਲਮਾਂ ਨਾਲੋਂ ਤੋੜ ਦਿੰਦੀ ਹੈ। ਇਕ ਸੱਚ ਇਹ ਹੈ ਕਿ ਅਜੇ ਵੀ ਮਹਿਜ਼ 20 ਫ਼ੀਸਦੀ ਪੰਜਾਬੀ ਦਰਸ਼ਕ ਹੀ ਪੰਜਾਬੀ ਫ਼ਿਲਮਾਂ ਦੇਖਦੇ ਹਨ।
ਸੂਬੇਦਾਰ ਜੋਗਿੰਦਰ ਸਿੰਘ ਅਜਿਹੀ ਪੰਜਾਬੀ ਫ਼ਿਲਮ ਹੈ, ਜੋ ਬੇਸ਼ੱਕ ਪੰਜਾਬੀ ਵਿੱਚ ਅਤੇ ਪੰਜਾਬੀ ਫ਼ੌਜੀ ਅਫ਼ਸਰ ਦੀ ਜ਼ਿੰਦਗੀ ‘ਤੇ ਬਣੀ ਹੈ, ਪਰ ਇਸ ਦੇ ਬਾਜਵੂਦ ਇਸ ਨੂੰ ਮਹਿਜ਼ ਪੰਜਾਬੀ ਦੀ ਫ਼ਿਲਮ ਨਹੀਂ ਕਿਹਾ ਜਾ ਸਕਦਾ। ਇਸ ਫ਼ਿਲਮ ਨੂੰ ਪੰਜਾਬੀ ‘ਚ ਬਣੀ ਸੁਮੱਚੇ ਭਾਰਤੀਆਂ ਦੀ ਫ਼ਿਲਮ ਕਹਿਣ ‘ਚ ਕੋਈ ਅਥਿਕਥਨੀ ਨਹੀਂ ਹੈ। ਸੂਬੇਦਾਰ ਜੋਗਿੰਦਰ ਸਿੰਘ ਪਹਿਲੀ ਸਿੱਖ ਰੈਂਜੀਮੈਂਟ ਦੀ ਮਹਿਜ਼ 25 ਜਾਵਨਾਂ ਦੀ ਟੁਕੜੀ ਨਾਲ ਚਾਇਨਾ ਦੇ 1 ਹਜ਼ਾਰ ਤੋਂ ਵੱਧ ਸੈਨਿਕਾਂ ਨਾਲ ਲੜੇ ਸਨ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਦੇ ਇਕ ਸਧਾਰਨ ਜਿਹੇ ਮੁੰਡੇ ਤੋਂ ਫ਼ੌਜੀ ਅਫ਼ਸਰ ਅਤੇ ਫਿਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਬਣਨ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਪੰਜਾਬੀ ਦੀ ਬਹੁ ਕਰੋੜੀ ਫ਼ਿਲਮ ‘ਚ ਗਿੱਪੀ ਗਰੇਵਾਲ ਸਮੇਤ ਅੱਧੀ ਦਰਜਨ ਤੋਂ ਵੱਧ ਨਾਮੀਂ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਗਿੱਪੀ ਸਮੇਤ ਬਾਕੀ ਸਭ ਕਲਾਕਾਰਾਂ ਦੀ ਆਪੋ ਆਪਣੀ ਵੱਡੀ ਫ਼ੈਲ ਫੋਲਵਿੰਗ ਹੈ।

ਅੰਗਰੇਜ਼ ਅਤੇ ਨਿੱਕਾ ਜ਼ੈਲਦਾਰ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫ਼ਿਲਮ ਸੁਮੱਚੀ ਫ਼ਿਲਮ ਇੰਡਸਟਰੀ ਨੂੰ ਨਵੇਂ ਦਰਸ਼ਕ ਪੈਦਾ ਕਰਕੇ ਦੇ ਸਕਦੀ ਹੈ। ਅਜਿਹੇ ‘ਚ ਇਸ ਫ਼ਿਲਮ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਆਸ ਹੈ ਇਹ ਫ਼ਿਲਮ ਦਰਸ਼ਕਾਂ ਨੂੰ ਨਿਰਾਸ਼ ਨਾ ਕਰਦੀ ਹੋਈ ਪੰਜਾਬੀ ਸਿਨੇਮੇ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ।

Leave a Reply

Your email address will not be published. Required fields are marked *

ਗੋਲਕ ਬੁਗਨੀ ਬੈਂਕ ਤੇ ਬਟੂਆ : ਰੁਮਾਂਸ ਤੇ ਕਾਮੇਡੀ ਨੂੰ ‘ਨੋਟਬੰਦੀ ਦਾ ਤੜਕਾ

ਜਦੋਂ ਰਣਜੀਤ ਬਾਵੇ ਦੇ ਬਦਲੇ ਵਤੀਰੇ ਨੇ ਸਭ ਨੂੰ ਕੀਤਾ ਹੈਰਾਨ