ਜਿਹੜੇ ਬੰਦੇ ਨੇ ਸਾਰੀ ਉਮਰ ਜਿੰਮ ਦਾ ਮੂੰਹ ਨਾ ਵੇਖਿਆ ਹੋਵੇ ਤੇ ਜਿਹਨੇ ਕਦੇ ਹਾਕੀ ਤਾਂ ਕੀ ਹਾਕੀ ਵਾਲੀ ਗੇਂਦ ਵੀ ਹੱਥ ‘ਚ ਫੜ•ਕੇ ਨਾ ਦੇਖੀ ਹੋਵੇ ਉਹ ਬੰਦਾ ਸਾਰੇ ਕੰਮਕਾਰ ਛੱਡਕੇ ਸਾਰਾ ਦਿਨ ਕਦੇ ਜਿੰਮ ‘ਚ ਅਤੇ ਕਦੇ ਹਾਕੀ ਦੇ ਮੈਦਾਨ ‘ਚ ਬਿਤਾਵੇ ਤਾਂ ਤੁਹਾਨੂੰ ਕੀ ਲੱਗੇਗਾ, ਕੀ ਇਸ ਬੰਦੇ ਨੂੰ ਅਚਾਨਕ ਕੀ ਹੋ ਗਿਆ? ਤੁਸੀਂ ਹੈਰਾਨ ਜ਼ਰੂਰ ਹੋਵੇਗੇ।
ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’ ਦੀ ਸ਼ੂਟਿੰਗ ਤੋਂ ਪਹਿਲਾਂ ਇਸੇ ਤਰ•ਾਂ ਹੀ ਸਾਰੇ ਹੈਰਾਨ ਸਨ ਕਿ ਚੰਗੇ ਭਲੇ ਸ਼ੋਅਜ ਕਰਦੇ ਬਾਵੇ ਨੂੰ ਕੀ ਹੋ ਗਿਆ। ਇਹਨੂੰ ਕਿੱਧਰੋਂ ਹਾਕੀ ਦਾ ਸ਼ੌਕ ਜਾਗ ਪਿਆ। ਪਰ ਜਦੋਂ ਖਿੱਦੋ ਖੂੰਡੀ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਰਣਜੀਤ ਬਾਵਾ ਇਸ ਫ਼ਿਲਮ ‘ਚ ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਭੂਮਿਕਾ ਨਿਭਾਉਣ ਲਈ ਹੀ ਉਸਨੇ ਜੀਅ ਤੋੜ ਮਿਹਨਤ ਕੀਤੀ ਹੈ। ਉਚੇਚੇ ਤੌਰ ‘ਤੇ ਆਪਣਾ ਭਾਰ ਘਟਾਇਆ ਅਤੇ ਹਾਕੀ ਦੀ ਟ੍ਰੇਨਿੰਗ ਲਈ ਹੈ। 20 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਇਸ ਫ਼ਿਲਮ ‘ਚ ਰਣਜੀਤ ਬਾਵਾ ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਲਈ ਹਾਕੀ ਦੇ ਮੈਦਾਨ ‘ਚ ਵਿਰੋਧੀ ਧਿਰ ਨੂੰ ਹਰਾਉਣਾ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ। ਉਹ ਲੱਖਾਂ ਮੁਸੀਬਤਾਂ ਅਤੇ ਚੁਣੌਤੀਆਂ ਦੇ ਬਾਵਜੂਦ ਵੀ ਹਾਕੀ ਦੇ ਮੈਦਾਨ ‘ਚ ਉਤਰਦਾ ਹੈ।
ਇਸ ਫ਼ਿਲਮ ‘ਚ ਬਾਵੇ ਨੇ ਇਕ ਕਾਬਲ ਹਾਕੀ ਖਿਡਾਰੀ ਦੀ ਤਰ•ਾਂ ਹਾਕੀ ਖੇਡੀ ਹੈ। ਉਸਨੇ ਨਾ ਸਿਰਫ਼ ਫ਼ਿਲਮ ‘ਚ ਹਾਕੀ ਖੇਡੀ ਬਲਕਿ ਨਿੱਜੀ ਜ਼ਿੰਦਗੀ ‘ਚ ਵੀ ਹਾਕੀ ਨੂੰ ਅਹਿਮ ਹਿੱਸਾ ਬਣਕੇ ਬਕਾਇਦਾ ਇਸ ਦੀ ਪਰੈਕਟਿਸ ਕੀਤੀ ਤੇ ਮੈਚ ਖੇਡੇ। ਉਂਝ ਭਾਵੇ ਅਦਾਕਾਰ ਵਜੋਂ ਰਣਜੀਤ ਬਾਵੇ ਦੀ ਇਹ ਚੌਥੀ ਫ਼ਿਲਮ ਹੈ, ਪਰ ਪੰਜਾਬ ‘ਚ ਬਤੌਰ ਹੀਰੋ ਇਹ ਉਸਦੀ ਦੂਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਨਿਰਦੇਸ਼ਕ ਪਰਮਸ਼ਿਵ ਦੀ ਫ਼ਿਲਮ ‘ਭਲਵਾਨ ਸਿੰਘ’ ਵਿੱਚ ਨਜ਼ਰ ਆਇਆ ਸੀ। ‘ਤੂਫ਼ਾਨ ਸਿੰਘ’ ਪੰਜਾਬ ‘ਚ ਰਿਲੀਜ਼ ਨਾ ਹੋਣ ਕਰਕੇ ਪੰਜਾਬੀ ਦਰਸ਼ਕਾਂ ਦੀ ਉਸਦੀ ਹੀਰੋ ਵਜੋਂ ਇਹ ਦੂਜੀ ਫ਼ਿਲਮ ਹੋਵੇਗੀ। ਫ਼ਿਲਮ ‘ਚ ਉਸ ਨਾਲ ਮਾਨਵਵਿੱਜ ਤੇ ਮੈਂਡੀ ਤੱਖਰ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਵੇ ਦਾ ਕਹਿਣਾ ਹੈ ਕਿ ਇਹ ਫ਼ਿਲਮ ਕਰਦਿਆਂ ਹੀ ਉਸਨੂੰ ਖਿਡਾਰੀਆਂ ਦੀ ਜ਼ਿੰਦਗੀ ਦਾ ਅਨਭੁਵ ਹੋਇਆ ਹੈ। ਜਿੱਤ ਹਾਰ ਕੀ ਹੁੰਦੀ ਹੈ, ਇਹ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਪਤਾ ਲੱਗਾ ਹੈ। ਖੇਡ ਦੇ ਮੈਦਾਨ ਤੇ ਖੇਡ ਦੇ ਮੈਦਾਨ ਤੋਂ ਬਾਹਰ ਵਾਲੀ ਜ਼ਿੰਦਗੀ ਨਾਲ ਕਿਵੇ ਤਾਲਮੇਲ ਬਿਠਾਇਆ ਜਾਂਦਾ ਹੈ। ਇਹ ਇਸ ਫ਼ਿਲਮ ਨੇ ਸਿਖਾਇਆ ਹੈ। ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਸੰਸਾਰਪੁਰ ਨੂੰ ਗੋਲਰੀਫ਼ਾਈ ਕਰਕੇ ਪੇਸ਼ ਕਰਦੀ ਇਹ ਫ਼ਿਲਮ ਹਾਕੀ ਦੇ ਰੁਤਬੇ ‘ਚ ਹੋਰ ਵਾਧਾ ਕਰੇਗੀ।
in News
ਜਦੋਂ ਰਣਜੀਤ ਬਾਵੇ ਦੇ ਬਦਲੇ ਵਤੀਰੇ ਨੇ ਸਭ ਨੂੰ ਕੀਤਾ ਹੈਰਾਨ
