in

ਲੰਮੀ ਉਡੀਕ ਤੋਂ ਬਾਅਦ ਯੂ ਟਿਊਬ ‘ਤੇ ਚੜ•ੀ ‘ਸਟੂਪਿਡ ਸੈਵਨ’

ਸਾਲ 2013 ਵਿੱਚ ਪੰਜਾਬੀ ਫ਼ਿਲਮ ‘ਸਟੂਪਿਡ ਸੈਵਨ’ ਹੁਣ ਤੁਸੀਂ ਯੂ ਟਿਊਬ ‘ਤੇ ਦੇਖ ਸਕੋਗੇ। ਕੰਪਨੀ ਨੇ ਆਖਰ ਇਹ ਫ਼ਿਲਮ ਆਮ ਜਨਤਾ ਲਈ ਯੂ ਟਿਊਬ ‘ਤੇ ਮੁਹਈਆ ਕਰਵਾ ਦਿੱਤੀ ਹੈ। ਕਾਬਲੇਗੌਰ ਹੈ ਕਿ ਪ੍ਰੋ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਬੱਚਿਆਂ ‘ਤੇ ਅਧਾਰਿਤ ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਮਾਨਸਿਕਤਾ, ਚਾਵਾਂ, ਇੱਛਾਵਾਂ ਅਤੇ ਸਿੱਖਿਆ ਤੰਤਰ ਦੀਆਂ ਖ਼ਾਮੀਆਂ ਦੀ ਗੱਲ ਕੀਤੀ ਗਈ ਹੈ। ਗੁਆਂਢੀ ਸੂਬੇ ਪਾਕਿਸਤਾਨ ਅਤੇ ਵੱਖ ਵੱਖ ਫ਼ਿਲਮ ਸਾਈਟਾਂ ‘ਤੇ ਦੇਖੀ ਜਾਣ ਵਾਲੀ ਇਹ ਪੰਜਾਬੀ ਦੀ ਪਹਿਲੀ ਸਾਰਥਿਕ ਫ਼ਿਲਮ ਹੈ। ਕੰਪਨੀ ਨੇ ਹੁਣ ਇਸ ਦੀ ਪਇਰੇਸੀ ਹਟਵਾ ਕੇ ਅਸਲ ਫ਼ਿਲਮ ਮੁਹਈਆ ਕਰਵਾਈ ਹੈ। ਇਹ ਫ਼ਿਲਮ ਮਹਿਜ਼ ਮਨੋਰੰਜਨ ਹੀ ਨਹੀਂ ਕਰਦੀ, ਬਲਕਿ ਇਕ ਅਜਿਹੀ ਸਿੱਖਿਆ ਵੀ ਦਿੰਦੀ ਹੈ, ਜਿਸ ਨਾਲ ਤੁਸੀਂ ਕਿਸੇ ਵੀ ਬੱਚੇ ਦੇ ਸੁਪਨੇ ਮਰਨ ਨਹੀਂ ਦੇਵੋਗੇ, ਅਤੇ ਉਸ ਨੂੰ ਉਸ ਦੀ ਇੱਛਾ ਮੁਤਾਬਕ ਉੱਡਣ ਲਈ ਉਸਦੇ ਅਸਮਾਨ ਦੇਵੋਗੇ।

ਦੱਸ ਦਈਏ ਕਿ ਪ੍ਰੋ ਪਾਲੀ ਭੁਪਿੰਦਰ ਸਿੰਘ ਦੀ ਨਿਰਦੇਸ਼ਕ ਅਤੇ ਲੇਖਕ ਵਜੋਂ ਇਹ ਪਹਿਲੀ ਪੰਜਾਬੀ ਫ਼ਿਲਮ ਸੀ। ਉਨ•ਾਂ ਇਸ ਫ਼ਿਲਮ ਜ਼ਰੀਏ ਆਪਣੀ ਸਿਨੇਮੇ ਪ੍ਰਤੀ ਲਗਤ, ਸਮਝ ਅਤੇ ਕਲਾਤਮਕ ਪੱਖ ਦਾ ਮੁਜ਼ਾਹਰਾ ਕੀਤਾ ਸੀ। ਕੁਝ ਤਕਨੀਕੀ ਕਾਰਨਾਂ ਕਰਕੇ ਭਾਵੇ ਇਹ ਫ਼ਿਲਮ ਅਮਲੀ ਰੂਪ ‘ਚ ਸਹੀ ਤਰੀਕੇ ਨਾਲ ਦਰਸ਼ਕਾਂ ਤੱਕ ਨਹੀਂ ਪਹੁੰਚ ਸਕੀ, ਪਰ ਅਦਬੀ ਹਲਕਿਆਂ ‘ਚ ਇਸ ਦੀ ਖੂਬ ਸ਼ਲਾਘਾ ਹੋਈ ਸੀ।

Leave a Reply

Your email address will not be published. Required fields are marked *

ਜਾਣੋ ਕੀ ਹੋਵੇਗਾ ਖਾਸ ਕੱਲ• ਰਿਲੀਜ਼ ਹੋ ਰਹੀ ਫ਼ਿਲਮ ‘ਖਿੱਦੋ ਖੂੰਡੀ’ ਵਿੱਚ

ਰਾਜ ਬਰਾੜ ਦੀ ਆਖਰੀ ਫ਼ਿਲਮ ‘ਆਮ ਆਦਮੀ’ ਦਾ ਟ੍ਰੇਲਰ ਰਿਲੀਜ਼, 25 ਮਈ ਨੂੰ ਹੋਵੇਗੀ ਰਿਲੀਜ਼