in

‘ਹਰਜੀਤਾ’ ਦੇ ਟ੍ਰੇਲਰ ਨੇ ਪਹਿਲੇ ਦਿਨ ਹੀ ਖੱਟੀ ਵਾਹ ਵਾਹ, ਐਮੀ ਵਿਰਕ ਦੀ ਹੋ ਰਹੀ ਹੈ ਖੂਬ ਪ੍ਰਸੰਸਾ

ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੀ ਜ਼ਿੰਦਗੀ ਨੂੰ ਮੁੱਖ ਰੱਖ ਕੇ ਹਾਕੀ ‘ਤੇ ਬਣਾਈ ਗਈ ਪੰਜਾਬੀ ਫ਼ਿਲਮ ‘ਹਰਜੀਤਾ’ ਦਾ ਸ਼ਨਿੱਚਵਾਰ ਨੂੰ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਟ੍ਰੇਲਰ ਨੇ ਅੱਜ ਰਿਲੀਜ਼ ਹੁੰਦਿਆਂ ਹੀ ਫ਼ਿਲਮ ਸਬੰਧੀ ਦਰਸ਼ਕਾਂ ‘ਚ ਚਰਚਾ ਛੇੜ ਦਿੱਤੀ ਹੈ। ਟ੍ਰੇਲਰ ਦੀ ਹਰ ਪਾਸੇ ਖੂਬ ਸ਼ਲਾਘਾ ਹੋ ਰਹੀ ਹੈ। ਇਸ ਦੇ ਨਾਲ ਨਾਲ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਐਮੀ ਵਿਰਕ ਦੀ ਵੀ ਸ਼ਲਾਘਾ ਹੋ ਰਹੀ ਹੈ। ਯਾਦ ਰਹੇ ਇਸ ਫ਼ਿਲਮ ਨੂੰ ਲੈ ਕੇ ਐਮੀ ਵਿਰਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਫ਼ਿਲਮ ਲਈ ਐਮੀ ਨੇ ਜਿੰਮ ਅਤੇ ਹਾਕੀ ਦੇ ਮੈਦਾਨ ‘ਚ ਖੂਬ ਪਸੀਨਾ ਵਹਾਇਆ ਹੈ, ਜੋ ਹੁਣ ਟ੍ਰੇਲਰ ਅਤੇ ਫ਼ਿਲਮ ਦੀਆਂ ਤਸਵੀਰਾਂ ‘ਚ ਨਜ਼ਰ ਵੀ ਆ ਰਿਹਾ ਹੈ।

ਨਿਰਮਾਤਾ ਮੁਨੀਸ਼ ਸਾਹਨੀ, ਨਿਕ ਬਹਿਲ, ਭੂਸ਼ਣ ਕੇ ਚੋਪੜਾ ਅਤੇ ਉਹਨਾਂ ਦੀ ਟੀਮ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹੈ। ਜਗਦੀਪ ਸਿੰਘ ਸਿੱਧੂ ਵੱਲੋਂ ਲਿਖੀ ਗਈ ਇਹ ਫ਼ਿਲਮ 18 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਐਮੀ ਵਿਰਕ ਨਾਲ ਸਾਵਨ ਰੂਪਾਵਲੀ, ਸਮੀਪ ਸਿੰਘ, ਪੰਕਜ ਤ੍ਰਿਪਾਠੀ, ਰਾਜ ਝਿੰਜਰ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਸੁੱਖੀ ਚਾਹਲ ਅਤੇ ਜਰਨੈਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮ ਦੇ ਟ੍ਰੇਲਰ ‘ਚ ਹਰਜੀਤ ਸਿੰਘ ਨੇ ਬਚਪਨ ਤੋਂ ਕੌਮੀ ਹਾਕੀ ਖਿਡਾਰੀ ਬਣਨ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦਾ ਟ੍ਰੇਲਰ ਫ਼ਿਲਮ ‘ਚ ਦਿਲਚਸਪੀ ਪੈਦਾ ਕਰਦਾ ਹੈ। ਹਰਜੀਤ ਸਿੰਘ ਜੂਨੀਅਰ ਵਰਲਡ ਕੱਪ ਜਿੱਤਣ ਤੋਂ ਬਾਅਦ ਉਸ ਵੇਲੇ ਚਰਚਾ ‘ਚ ਆਇਆ ਸੀ, ਜਦੋਂ ਉਸ ਦੀ ਗੋਲਡ ਕੱਪ ਨੂੰ ਜੱਫੀ ਪਾ ਕੇ ਸੁੱਤੇ ਪਏ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋਈ ਸੀ। ਫ਼ਿਲਮ ਦੀ ਫ਼ਸਟ ਲੁੱਕ ਦੀ ਸ਼ੁਰੂਆਤ ਵੀ ਉਸੇ ਅੰਦਾਜ਼ ‘ਚ ਕੀਤੀ ਗਈ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਅਤੇ ਇਸ ਕਿਸਮ ਦੀਆਂ ਫ਼ਿਲਮਾਂ ਬਣਾਉਣ ਦੇ ਚਾਹਵਾਨਾਂ ਦਾ ਮਨੋਬਲ ਉੱਚਾ ਚੁੱਕੇਗੀ। ਸਪਨ ਮਨਚੰਦਾ

Leave a Reply

Your email address will not be published. Required fields are marked *

ਰਾਜ ਬਰਾੜ ਦੀ ਆਖਰੀ ਫ਼ਿਲਮ ‘ਆਮ ਆਦਮੀ’ ਦਾ ਟ੍ਰੇਲਰ ਰਿਲੀਜ਼, 25 ਮਈ ਨੂੰ ਹੋਵੇਗੀ ਰਿਲੀਜ਼

‘ਦਾਣਾ ਪਾਣੀ’ ਵਿੱਚ ਦਿਖਣਗੇ ਪੇਂਡੂ ਜ਼ਿੰਦਗੀ ਦੇ ਖੂਬਸੂਰਤ ਰੰਗ, ਫ਼ੌਜੀ ਦੀ ਜ਼ਿੰਦਗੀ ਵੀ ਪਰਦੇ ‘ਤੇ ਹੋਵੇਗੀ ਪੇਸ਼