fbpx

‘ਦਾਣਾ ਪਾਣੀ’ ਵਿੱਚ ਦਿਖਣਗੇ ਪੇਂਡੂ ਜ਼ਿੰਦਗੀ ਦੇ ਖੂਬਸੂਰਤ ਰੰਗ, ਫ਼ੌਜੀ ਦੀ ਜ਼ਿੰਦਗੀ ਵੀ ਪਰਦੇ ‘ਤੇ ਹੋਵੇਗੀ ਪੇਸ਼

Posted on April 21st, 2018 in News

ਜੱਸ ਗਰੇਵਾਲ ਦੀ ਲਿਖੀ ਤੇ ਤਰੁਣਵੀਰ ਸਿੰਘ ਜਗਪਾਲ ਦੀ ਨਿਰਦੇਸ਼ਕ ਕੀਤੀ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਪਰਦੇ ‘ਤੇ ਪੇਸ਼ ਕਰੇਗੀ। ਜੱਸ ਗਰੇਵਾਲ ਤੇ ਤਰੁਣਵੀਰ ਜਗਪਾਲ ਦੀ ਜੋੜੀ ਦੀ ਇਹ ਫ਼ਿਲਮ ਵੀ ‘ਰੱਬ ਦਾ ਰੇਡੀਓ’ ਵਾਂਗ ਜ਼ਿੰਦਗੀ ਅਤੇ ਜ਼ਿੰਦਗੀ ਦੇ ਕਿਰਦਾਰਾਂ ਦੀ ਤਰਜ਼ਮਾਨੀ ਕਰੇਗੀ। ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਅਥਾਹ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਜਿੰਮੀ ਸ਼ੇਰਗਿੱਲ ਦੀ ਅਦਾਕਾਰੀ ਦਾ ਇਕ ਪੁਖਤਾ ਨਮੂਨਾ ਹੋਵੇਗੀ। ਟ੍ਰੇਲਰ ਮੁਤਾਬਕ ਇਹ ਫ਼ਿਲਮ ਇਕ ਫ਼ੌਜੀ ਦੀ ਜ਼ਿੰਦਗੀ ਦੁਆਲੇ ਘੁੰਮਦੀ, ਪੰਜਾਬ ਦੀ ਪੇਂਡੂ ਜ਼ਿੰਦਗੀ ਨੂੰ ਪਰਦੇ ‘ਤੇ ਉਤਾਰਦੀ ਹੈ। ਫ਼ਿਲਮ ਦਾ ਸੰਗੀਤ ਵੀ ਇਸ ਦੀ ਖੂਬਸੂਰਤੀ ‘ਚ ਵਾਧਾ ਕਰ ਰਿਹਾ ਹੈ। ਜਿੰਮੀ ਸ਼ੇਰਗਿੱਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਾਨਿਕਾ ਮਾਨ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਦੀ ਮੁੱਖ ਅਦਾਕਾਰੀ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਗੁਰਪ੍ਰਤਾਪ ਸਿੰਘ ਗਿੱਲ, ਰਣਬੀਰ ਸਿੰਘ ਗਰੇਵਾਲ,ਜਤਿੰਦਰ ਸਿੰਘ ਰੰਧਾਵਾ, ਪਰਵਿੰਦਰ ਚਾਹਲ ਅਤੇ ਗਗਨਦੀਪ ਸਿੰਘ ਧਾਲੀਵਾਲ ਹਨ। ਸਸਪੈਂਸ ਭਰਪੂਰ ਇਸ ਫ਼ਿਲਮ ‘ਚ ਅਦਾਕਾਰਾ ਸਿੰਮੀ ਚਾਹਲ ਦੀ ਅਦਾਕਾਰੀ ਦਾ ਵੀ ਇਕ ਵੱਖਰਾ ਰੰਗ ਦੇਖਣ ਨੂੰ ਮਿਲੇਗਾ। ਸਿੰਮੀ ਅਤੇ ਜਿੰਮੀ ਚਾਹਲ ਦੀ ਜੋੜੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਸਾਰਥਿਕ ਸਿਨੇਮੇ ਨੂੰ ਹੁੰਗਾਰਾ ਦਿੰਦੀ ਇਹ ਪਰਿਵਾਰਕ ਮਨੋਰੰਜਨ ਫ਼ਿਲਮ 4 ਮਈ ਨੂੰ ਰਿਲੀਜ਼ ਹੋਵੇਗੀ। #Fivewood

Comments & Feedback