ਇਕ ਦਿਨ ਪਹਿਲਾਂ ਹੀ ਪੰਜਾਬੀ ਫ਼ਿਲਮ ‘ਕੈਰੀ ਆਟ ਜੱਟਾ 2’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਟ੍ਰੇਲਰ ਸੋਸ਼ਲ ਮੀਡੀਆ ‘ਤੇ ਟਰੈਡ ਹੋ ਰਿਹਾ ਹੈ। ਕੀ ਤੁਸੀਂ ਇਹ ਟ੍ਰੇਲਰ ਦੇਖਿਆ ਹੈ? ਜੇ ਨਹੀਂ ਦੇਖਿਆ ਤਾਂ ਇਹ ਲਿੰਕ ਖੋਲ• ਕੇ ਪਹਿਲਾਂ ਟ੍ਰੇਲਰ ਦੇਖੋ।
ਟ੍ਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਵਾਰ ਫ਼ਿਲਮ ‘ਚ ਡਬਲ ਧਮਾਲ ਹੈ। ਕਰੀਬ 5 ਸਾਲ ਪਹਿਲਾਂ ਆਈ ‘ਕੈਰੀ ਆਨ ਜੱਟਾ’ ਨੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਾਮੇਡੀ ਫ਼ਿਲਮਾਂ ਦਾ ਦੌਰ ਸ਼ੁਰੂ ਕੀਤਾ ਸੀ। ਹੁਣ 1 ਜੂਨ ਨੂੰ ਰਿਲੀਜ਼ ਹੋ ਰਿਹਾ ਹੈ ਇਸ ਦਾ ਸੀਕੁਅਲ ‘ਕੈਰੀ ਆਨ ਜੱਟਾ2’ ਡਬਲ ਧਮਾਲ ਲੈ ਕੇ ਆ ਰਿਹਾ ਹੈ।
‘ਵਾਈਟ ਹਿੱਲ ਸਟੂਡੀਓ’ ਅਤੇ ‘ਏ ਐਂਡ ਏ ਅਡਵਾਈਜਰ’ ਦੇ ਬੈਨਰ ਥੱਲੇ 1 ਜੂਨ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਡ ਸਿੰਘ ਸਿੱਧੂ, ਅਤੁਲ ਭੱਲਾ ਅਤੇ ਅੰਮਿਤ ਭੱਲਾ ਦੀ ਇਸ ਫ਼ਿਲਮ ‘ਚ ਲਗਭਗ ‘ਕੈਰੀ ਆਨ ਜੱਟਾ’ ਵਾਲੀ ਹੀ ਟੀਮ ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ‘ਚ ਨਜ਼ਰ ਆਉਂਣਗੇ। ਇਸ ਵਾਰ ਫ਼ਿਲਮ ਦੀ ਹੀਰੋਇਨ ਮਾਹੀ ਗਿੱਲ ਦੀ ਥਾਂ ਸੋਨਮ ਬਾਜਵਾ ਹੈ। ਫ਼ਿਲਮ ‘ਚ ਸੁਰਭੀ ਜੋਤੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਅਤੇ ਉਪਾਸਨਾ ਸਿੰਘ ਦੀ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ। ਵੈਬਵ ਸੁਮਨ ਅਤੇ ਸ਼੍ਰਿਆ ਸ਼੍ਰੀਵਾਸਤਵ ਦੀ ਕਹਾਣੀ ਅਤੇ ਸਕਰੀਨਪਲੇ ‘ਤੇ ਅਧਾਰਿਤ ਇਸ ਫ਼ਿਲਮ ਨੂੰ ਸਮੀਪ ਕੰਗ ਨੇ ਹੀ ਨਿਰਦੇਸ਼ਤ ਕੀਤਾ ਹੈ। ਨਿਰੇਸ਼ ਕਥੂਰੀਆ ਦੇ ਢਿੱਡੀ ਪੀੜ•ਾਂ ਪਾਉਣ ਵਾਲੇ ਡਾਇਲਾਗਸ ਨਾਲ ਭਰਪੂਰ ਇਸ ਫ਼ਿਲਮ ‘ਚ ਜੱਸ ਯਾਨੀਕਿ ਗਿੱਪੀ ਗਰੇਵਾਲ ਕਿਸੇ ਐਨਆਰਆਈ ਕੁੜੀ ਨਾਲ ਵਿਆਹ ਕਰਵਾਉਣ ਦਾ ਜੁਗਾੜ ਲਗਾ ਰਿਹਾ ਹੈ। ਕੈਨੇਡਾ ਤੋਂ ਆਈ ਕੁੜੀ ਗੀਤ ਯਾਨੀਕਿ ਸੋਨਮ ਬਾਜਵਾ ‘ਤੇ ਉਹ ਡੋਰੇ ਪਾ ਰਿਹਾ ਹੈ। ਉਸਦਾ ਪੁਰਾਣਾ ਦੋਸਤ ਹਨੀ ਯਾਨੀਕਿ ਗੁਰਪ੍ਰੀਤ ਘੁੱਗੀ ਉਸਦਾ ਸਾਥ ਦੇ ਰਿਹਾ ਹੈ। ਪਰ ਕੀ ਜੱਸ, ਗੀਤ ਨਾਲ ਵਿਆਹ ਕਰਵਾਉਣ ‘ਚ ਕਾਮਯਾਬ ਹੁੰਦਾ ਹੈ ਇਹ ਵੱਡਾ ਸੁਆਲ ਤਾਂ ਹੈ ਹੀ ਬਲਕਿ ਕਾਲੇ ਕੋਟ ਵਾਲੇ ਭੱਲਾ ਤੇ ਬੀਨੂੰ ਨੇ ਇਸ ਵਾਰ ਕਾਲਾ ਕੋਟ ਕਿਉਂ ਪਾਇਆ ਹੈ। ਇਹ ਜਾਨਣਾ ਵੀ ਦਿਲਚਸਪ ਹੈ। ਫ਼ਿਲਮ ਦੇ ਟ੍ਰੇਲਰ ‘ਚ ਵੱਡੀ ਗਲਤੀ ਇਹ ਹੈ ਕਿ ਇਹ ਬਹੁਤ ਜਲਦੀ ਆ ਗਿਆ ਹੈ। ਜਿਸ ਨਾਲ ਦਰਸ਼ਕਾਂ ‘ਚ ਫ਼ਿਲਮ ਨੂੰ ਦੇਖਣ ਦੀ ਬੇਸਬਰੀ ਵੱਧ ਗਈ ਹੈ। ਪਰ ਫ਼ਿਲਮ ਦੇਖਣ ਲਈ ਅਜੇ ਚਾਰ ਹਫ਼ਤਿਆਂ ਦਾ ਇਤਜ਼ਾਰ ਕਰਨਾ ਪਵੇਗਾ।


