ਪੰਜਾਬੀ ਦੀ ਸਫ਼ਲ ਫ਼ਿਲਮ ‘ਰੁਪਿੰਦਰ ਗਾਂਧੀ’ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਨਾਮਵਰ ਕਾਰੋਬਾਰੀ ਲਖਵੀਰ ਚਾਹਲ ਦੀ ਚਾਹਲ ਟੀਮ ‘ਰੁਪਿੰਦਰ ਗਾਂਧੀ 2’ ਦੀ ਆਪਾਰ ਸਫ਼ਲਤਾ ਅਤੇ ‘ਡਾਕੂਆਂ ਦਾ ਮੁੰਡਾ’ ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਦੋ ਹੋਰ ਪੰਜਾਬੀ ਫ਼ਿਲਮਾਂ ਬਣਾਏਗੀ। ਇਨ•ਾਂ ‘ਚੋਂ ਪਹਿਲੀ ਫ਼ਿਲਮ ‘ਕਾਕਾ ਜੀ’ ਫ਼ਰਵਰੀ 2019 ਵਿੱਚ ਰਿਲੀਜ਼ ਹੋਵੇਗੀ ਜਦਕਿ ਅਗਲੀ ਫ਼ਿਲਮ 7 ਸਤੰਬਰ 2019 ‘ਚ ਆਵੇਗੀ। ਇਸ ਤੋਂ ਪਹਿਲਾਂ ਇਸ ਟੀਮ ਦੀ ਬਹੁ ਚਰਚਿਤ ਫ਼ਿਲਮ ‘ਡਾਕੂਆਂ ਦਾ ਮੁੰਡਾ’ ਇਸੇ ਸਾਲ 7 ਸਤੰਬਰ ਨੂੰ ਰਿਲੀਜ਼ ਹੋਵੇਗੀ।

ਚੰਡੀਗੜ• ‘ਚ ਡ੍ਰੀਮ ਰਿਆਲਟੀ ਮੂਵੀਜ਼ ਦੀ ਟੀਮ ਨੇ ਦੱਸਿਆ ਕਿ ਉਹ ਸਕਾਈ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਦੋ ਨਵੀਆਂ ਫ਼ਿਲਮਾਂ ਬਣਾਉਣ ਜਾ ਰਹੇ ਹਨ। ਇਸ ਮੌਕੇ ਲਖਵੀਰ ਚਾਹਲ, ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਤੇ ਵਿਨੋਦ ਬਾਂਸਲ ਤੋਂ ਇਲਾਵਾ ਨਾਮਵਰ ਅਦਾਕਾਰ ਦੇਵ ਖ਼ਰੌੜ, ਜਗਜੀਤ ਸੰਧੂ, ਫ਼ਿਲਮ ਨਿਰਦੇਸ਼ਕ ਮਨਦੀਪ ਬੈਨੀਪਾਲ, ਨੌਜਵਾਨ ਫ਼ਿਲਮ ਲੇਖਕ ਗੁਰਪ੍ਰੀਤ ਭੁੱਲਰ ਹਾਜ਼ਰ ਸਨ।

ਫ਼ਿਲਮ ਦੀ ਟੀਮ ਨੇ ਦੱਸਿਆ ਕਿ ‘ਕਾਕਾ ਜੀ’ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹੋਣਗੇ। ਫ਼ਿਲਮ ‘ਚ ਦੇਵ ਖਰੋੜ ਅਤੇ ਜਗਜੀਤ ਸੰਧੂ ਤੋਂ ਇਲਾਵਾ ਪੰਜਾਬੀ ਦੇ ਕਈ ਨਾਮਵਰ ਅਦਾਕਾਰ ਨਜ਼ਰ ਆਉਂਣਗੇ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ, ਜੋ ਪੰਜਾਬ ਦੇ ਪੁਲਿਸ ਤੰਤਰ ‘ਤੇ ਕਟਾਕਸ਼ ਕਰੇਗੀ। ਫ਼ਿਲਮ ਦੀ ਸ਼ੂਟਿੰਗ ਅਕਤੂਬਰ ‘ਚ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਫ਼ਰਵਰੀ ‘ਚ ਵੱਡੇ ਪੱਧਰ ‘ਤੇ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।
ਯਾਦ ਰਹੇ ਕਿ ਇਹ ਟੀਮ ਪੰਜਾਬੀ ਇੰਡਸਟਰੀ ਦੀ ਸਥਾਪਤ ਟੀਮ ਬਣ ਚੁੱਕੀ ਹੈ। ਨਿਰਮਾਤਾ ਚਾਹਲ ਅਤੇ ਅਦਾਕਾਰ ਦੇਵ ਖਰੌੜ ਦੀ ਜੋੜੀ ਦੀ ਇਹ ਲਗਾਤਾਰ ਚੌਥੀ ਫ਼ਿਲਮ ਹੋਵੇਗੀ। ਜਦਕਿ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਇਸ ਟੀਮ ਨਾਲ ਇਹ ਦੂਜੀ ਫ਼ਿਲਮ ਹੋਵੇਗੀ। ਰੰਗਮੰਚ ਤੋਂ ਬਾਅਦ ਫ਼ਿਲਮ ਜਗਤ ‘ਚ ਤੇਜ਼ੀ ਨਾਲ ਉਭਰਕੇ ਸਾਹਮਣੇ ਆਏ ਹੋਣਹਾਰ ਅਦਾਕਾਰ ਜਗਜੀਤ ਸੰਧੂ ਦੀ ਵੀ ਇਸ ਟੀਮ ਨਾਲ ਲਗਾਤਾਰ ਇਹ ਚੌਥੀ ਫ਼ਿਲਮ ਹੋਵੇਗੀ।

ਰੁਪਿੰਦਰ ਗਾਂਧੀ ਅਤੇ ਰੁਪਿੰਦਰ ਗਾਂਧੀ 2 ਤੋਂ ਬਾਅਦ ਇਸ ਟੀਮ ਦੀ ਤੀਜੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਇਸੇ ਸਾਲ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਮਨਦੀਪ ਬੈਨੀਪਾਲ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਨਾਮਵਰ ਲੇਖਕ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਤੇ ਅਧਾਰਿਤ ਹੈ। ਮਿੰਟੂ ਗੁਰੂਸਰੀਆ ਉਹ ਵਿਅਕਤੀ ਹੈ, ਜੋ ਕਿਸੇ ਵੇਲੇ ਨਸ਼ਿਆਂ ‘ਚ ਗਲਤਾਨ ਸੀ। ਸਮਾਜ ਵਿਰੋਧੀ ਗਤੀਵਿਧੀਆਂ ਕਾਰਨ ਉਹ ਕਈ ਵਾਰ ਜੇਲ• ‘ਚ ਵੀ ਜਾ ਚੁੱਕਿਆ ਸੀ। ਪਰ ਉਸ ਨੇ ਸਵੈ ਵਿਸ਼ਵਾਸ ਨਾਲ ਨਸ਼ਿਆਂ ਅਤੇ ਆਪਣੀ ਬੁਰਾਈਆਂ ‘ਤੇ ਕਾਬੂ ਪਾਉਂਦਿਆਂ ਜ਼ਿੰਦਗੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦਿੱਤੀ ਸੀ। ਕਦੇ ਨਸ਼ੇੜੀ ਵਜੋਂ ਮਸ਼ਹੂਰ ਮਿੰਟੂ ਅੱਜ ਪੰਜਾਬੀ ਦਾ ਨਾਮਵਰ ਲੇਖਕ ਤੇ ਪੱਤਰਕਾਰ ਹੈ। ਇਹ ਫ਼ਿਲਮ ਉਸ ਦੀ ਕਿਤਾਬ ‘ਡਾਕੂਆਂ ਦਾ ਮੁੰਡਾ’ ‘ਤੇ ਅਧਾਰਿਤ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ‘ਕਾਕਾ ਜੀ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।


