in

‘ਕੈਰੀ ਆਨ ਜੱਟਾ 2’ ਦੀ ਟੀਮ ਨੇ ਕੀਤੇ ਦਿਲਚਸਪ ਖੁਲਾਸੇ, 6 ਸਾਲ ਲੱਗ ਗਏ ਸੀਕੁਅਲ ਬਣਾਉਣ ‘ਚ

ਕਰੀਬ 6 ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਪੰਜਾਬੀ ਸਿਨੇਮੇ ਦੇ ਮਿਆਰ ਨੂੰ ਨਾ ਸਿਰਫ਼ ਉੱਪਰ ਚੁੱਕਿਆ ਬਲਕਿ ਪੰਜਾਬੀ ‘ਚ ਕਾਮੇਡੀ ਫ਼ਿਲਮਾਂ ਦਾ ਇਕ ਵੱਡਾ ਰੁਝਾਨ ਵੀ ਸ਼ੁਰੂ ਕੀਤਾ ਸੀ। ਇਸ ਫ਼ਿਲਮ ਨੇ ਹੀ ਸ਼ਹਿਰੀ ਦਰਸ਼ਕਾਂ ਨੂੰ ਮੁੜ ਪੰਜਾਬੀ ਸਿਨੇਮੇ ਨਾਲ ਜੋੜਿਆ ਸੀ। ਹੁਣ ਇਸ ਫ਼ਿਲਮ ਦੀ ਸੀਕੁਅਲ ‘ਕੈਰੀ ਆਨ ਜੱਟਾ 2’ ਦੇ ਨਾਂ ਹੇਠ 1 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਦੀ ਟੀਮ ਨੇ ਅੱਜ ਚੰਡੀਗੜ• ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਫ਼ਿਲਮ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਫ਼ਿਲਮ ਦੇ ਹੀਰੋ ਗਿੱਪੀ ਗਰੇਵਾਲ, ਹੀਰੋਇਨ ਸੋਨਮ ਬਾਜਵਾ, ਅਦਾਕਾਰ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਤੋਂ ਇਲਾਵਾ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ, ਮਨਮੋਰਡ ਸਿੱਧੂ, ਅਤੁਲ ਭੱਲਾ ਅਤੇ ਅਮਿੰਤ ਭੱਲਾ ਵੀ ਹਾਜ਼ਰ ਸਨ।
ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ,“ਕੈਰੀ ਓਨ ਜੱਟਾ ਇੱਕ ਪਰਿਵਾਰ ਹੈ, ਮੈਨੂੰ ਲੱਗ ਹੀ ਨਹੀਂ ਰਿਹਾ ਕਿ 6 ਸਾਲ ਹੋ ਗਏ ਹਨ। ਮੈਨੂੰ ਲੱਗ ਰਿਹਾ ਹੈ ਜੱਸ, ਜੋ ਮੇਰਾ ਕਿਰਦਾਰ ਰਿਹਾ ਫਿਲਮ ਚ, ਹਮੇਸ਼ਾ ਮੇਰੇ ਨਾਲ ਰਿਹਾ ।ਸਾਰੀ ਟੀਮ ਨਾਲ ਦੁਬਾਰਾ ਓਸੀ ਪ੍ਰੋਜੈਕਟ ਤੇ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜ਼ੇਦਾਰ ਰਿਹਾ। ਇਸ ਵਾਰ ਮੈਂ ਇੱਕ ਗੱਲ ਦੀ ਗਰੰਟੀ ਲੈ ਸਕਦਾ ਹਾਂ ਕਿ ‘ਕੈਰੀ ਓਨ ਜੱਟਾ 2’ ਵਿੱਚ ਹਰ ਚੀਜ਼ ਡਬਲ ਹੈ ਚਾਹੇ ਉਹ ਕੰਨਫਿਊਸਨ ਹੋਵੇ, ਕਾਮੇਡੀ ਜਾਂ ਮਸਤੀ ਹੋਵੇ। ਇਹ ਫਿਲਮ ਯਕੀਨਨ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਯੁਗ ਲੈ ਕੇ ਆਏਗੀ।ਅਸੀਂ ਪਹਿਲਾ ਹੀ ਇਸ ਦੀ ਤੀਸਰੀ ਲੜੀ ਯਾਨੀਕਿ ਕੈਰੀ ਆਨ ਜੱਟਾ 3 ਦਾ ਐਲਾਨ ਕਰ ਚੁੱਕੇ ਹਨ।


ਫਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ, “ਜਿਸ ਤਰਾਂ ਮੈਂ ਇਸ ਟੀਮ ਚ ਨਵੀਂ ਹਾਂ ਮੈਂ ਮੇਰੇ ਮੁਤਾਬਿਕ ਇਹ ਸੈੱਟ ਬੈਸਟ ਹੈ। ਮੈਨੂੰ ਖੁਦ ਨੂੰ ਇਹ ਫ਼ਿਲਮ ਬਹੁਤ ਪਸੰਦ ਹੈ ।ਜਦੋਂ ਮੈਨੂੰ ਕੈਰੀ ਆਨ ਜੱਟਾ 2 ਵਿੱਚ ਰੋਲ ਮਿਲਿਆ ਤਾਂ ਮੈਂ ਬਹੁਤ ਹੀ ਜਿਆਦਾ ਉਤਸ਼ਾਹਿਤ ਸੀ ਅਤੇ ਮੈਂ ਤੁਰੰਤ ਨੂੰ ਇਸਨੂੰ ਹਾਂ ਕਰ ਦਿੱਤੀ। ਮੈਨੂੰ ਯਕੀਨ ਹੈ ਕਿ ਜੋ ਉਥਲ ਪਥਲ ਅਤੇ ਕਾਮੇਡੀ ਇਸਦੇ ਪਹਿਲੇ ਹਿੱਸੇ ਚ ਪਸੰਦ ਕੀਤੀ ਗਈ ਸੀ ਇਸ ਵਾਰ ਵੀ ਦਰਸ਼ਕਾਂ ਵਲੋਂ ਖੂਬ ਸਰਾਹੀ ਜਾਵੇਗੀ ਕਿਉਂਕਿ ਇਸ ਵਾਰ ਮਜ਼ਾ ਹੋਰ ਵੀ ਜਿਆਦਾ ਹੈ।“
ਜਹਾਜ਼ ਦੇ ਕਪਤਾਨ ਯਾਨਕਿ ਨਿਰਦੇਸ਼ਕ ਸਮੀਪ ਕੰਗ ਨੇ ਕਿਹਾ, “ਕੈਰੀ ਓਨ ਜੱਟਾ ਲੜੀ ਮੇਰੇ ਬੱਚੇ ਦੀ ਤਰਾਂ ਹੈ। ਕੈਰੀ ਆਨ ਜੱਟਾ ਦੀ ਸਫ਼ਲਤਾ ਤੋਂ ਬਾਅਦ ਉਹਨਾਂ ਸੋਚਿਆ ਸੀ ਕਿ ਉਹ ਇਸ ਦਾ ਸੀਕਅੁਲ ਬਣਾਉਣਗੇ, ਪਰ ਏਨੀ ਵੱਡੀ ਸਟਾਰ ਕਾਸਟ ਨੂੰ ਮੁੜ ਤੋਂ ਇੱਕਠੇ ਕਰਨਾ ਬਹੁਤ ਮੁਸ਼ਕਲ ਕੰਮ ਸੀ, ਪਰ ਆਖਰ 6 ਸਾਲਾਂ ਬਾਅਦ ਇਹ ਸੀਕੁਅਲ ਬਣਕੇ ਤਿਆਰ ਹੈ। ਇਹ ਸੀਕੁਅਲ ਫ਼ਿਲਮ ਦੇ ਪਹਿਲੇ ਹਿੱਸੇ ਵਾਂਗ ਹੀ ਇਤਿਹਾਸ ਰਚੇਗਾ।

Êਪੰਜਾਬ ਦੀ ਨਾਮਵਰ ਫ਼ਿਲਮ ਕੰਮਪਨੀ ਵਾਈਟ ਹਿੱਲ ਪ੍ਰੋਡਕਸ਼ਨ ਤੋਂ ਮੁਖੀ ਗੁਨਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਕਿਹਾ ਇਹ ਫ਼ਿਲਮ ਉਹਨਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦੀ ਟੀਮ ਵਾਂਗ ਉਹਨਾਂ ਲਈ ਵੀ ਇਹ ਡ੍ਰੀਮ ਪਾਜੈਕਟ ਸੀ, ਜੋ ਆਖਰ ਰਿਲੀਜ਼ ਲਈ ਤਿਆਰ ਹੋ ਗਿਆ ਹੈ।

Leave a Reply

Your email address will not be published. Required fields are marked *

ਰਬੜ ਦੀ ਨਿੱਕਰ ਤੋਂ ਤਿਰੰਗੇ ਵਾਲੀ ਸ਼ਰਟ ਤੱਕ ਦੇ ਸਫ਼ਰ ਦੀ ਸਫ਼ਲ ਪੇਸ਼ਕਾਰੀ ਹੈ ‘ਹਰਜੀਤਾ’

ਕੈਰੀ ਆਨ ਜੱਟਾ 2′ ਦਾ ਹਿੱਸਾ ਬਣਕੇ ਬਾਗੋਬਾਮ ਹੈ ਸੋਨਮ ਬਾਜਵਾ