in

ਟਰੈਵਲ ਏਜੰਟ ਬਣਕੇ ਨੌਜਵਾਨਾਂ ਦੀਆਂ ਅੱਖਾਂ ਖੋਲ•ੇਗਾ ਗੁਰਪ੍ਰੀਤ ਘੁੱਗੀ

ਗੁਰਪ੍ਰੀਤ ਘੁੱਗੀ ਆਪਣੀ ਅਦਾਕਾਰੀ ਤੇ ਅੰਦਾਜ਼ ਕਾਰਨ ਅੱਜ ਲੱਖਾਂ ਲੋਕਾਂ ਦਾ ਪਸੰਦੀਦਾ ਕਲਾਕਾਰ ਬਣ ਚੁੱਕਾ ਹੈ। ਦੋ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਘੁੱਗੀ ਆਪਣੀ ਹਰ ਫ਼ਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਹੈ। ਫ਼ਿਲਮੀ ਪਰਦੇ ‘ਤੇ ਕਈ ਵੱਖ ਵੱਖ ਕਿਰਦਾਰ ਨਿਭਾ ਚੁੱਕਿਆ ਘੁੱਗੀ ਹੁਣ ਟਰੈਵਲ ਏਜੰਟ ਬਣਕੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਬਲਕਿ ਨੌਜਵਾਨਾਂ ਨੂੰ ਅਖੌਤੀ ਟਰੈਵਲ ਏਜੰਟਾਂ ਦੇ ਧੱਕੇ ਚੜ•ਨ ਤੋਂ ਵੀ ਬਚਾਏਗਾ। 22 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਜੱਟ ਵਰਸਿਜ ਆਈਲੈਟਸ’ ਵਿੱਚ ਘੁੱਗੀ ਇਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਖੁਦ ਤਾਂ ਅਨਪੜ• ਹੈ, ਪਰ ਨੌਜਵਾਨਾਂ ਨੂੰ ਆਈਲੇਟਸ ਕਰਵਾਉਂਦਾ ਹੈ। ਇਹੀ ਨਹੀਂ ਉਹ ਨੌਜਵਾਨਾਂ ਨੂੰ ਹਰ ਤਰੀਕੇ ਨਾਲ ਵਿਦੇਸ਼ ਭੇਜਣ ਦਾ ਵੀ ਮਾਹਰ ਹੈ। ਗੁਰਪ੍ਰੀਤ ਘੁੱਗੀ ਮੁਤਾਬਕ ਨਿਰਦੇਸ਼ਕ ਦੇਵੀ ਦੱਤ ਦੀ ਇਸ ਫ਼ਿਲਮ ‘ਚ ਟਰੈਵਲ ਏਜੰਟ ਦਾ ਇਕ ਵੱਖਰੇ ਕਿਸਮ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਫ਼ਿਲਮ ਦੇ ਹੀਰੋ ਨਾਮਵਰ ਕਾਮੇਡੀਅਨ ਰਵਨੀਤ ਸਿੰਘ ਦਾ ਫ਼ਰਜ਼ੀ ਵਿਆਹ ਕਰਵਾ ਕੇ ਉਸਨੂੰ ਵਿਦੇਸ਼ ਭੇਜਦਾ ਹੈ। ਘੁੱਗੀ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਪੰਜਾਬ ਦੀ ਇਕ ਦੁੱਖਦੀ ਰਗ ‘ਤੇ ਹੱਥ ਵੀ ਰੱਖੇਗੀ।


ਘੁੱਗੀ ਮੁਤਾਬਕ ਅੱਜ ਹਰ ਪੰਜਾਬੀ ਨੌਜਵਾਨ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦਾ ਹੈ। ਉਹਨਾਂ ਦੀ ਇਸੇ ਗੱਲ ਦਾ ਫ਼ਾਇਦਾ ਪੰਜਾਬ ‘ਚ ਖੁੰਭਾਂ ਵਾਂਗ ਉੱਗੇ ਆਈਲੇਟਸ ਅਤੇ ਇਮਗ੍ਰੇਸ਼ਨ ਸੈਂਟਰ ਉਠਾ ਰਹੇ ਹਨ। ਅਖ਼ਬਾਰਾਂ ‘ਚ ਰੋਜ਼ਾਨਾ ਨੌਜਵਾਨਾਂ ਦੇ ਸੋਸ਼ਣ ਅਤੇ ਟਰੈਵਲ ਏਜੰਟਾਂ ਦੀਆਂ ਠੱਗੀ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਫਿਰ ਵੀ ਇਹ ਧੰਦੇ ਵੱਧ ਫੁੱਲ ਰਿਹਾ ਹੈ। ਨਿਰਮਾਤਾ ਮਾਲਵਿੰਦਰ ਸਿੰਘ ਦੀ ਇਹ ਫ਼ਿਲਮ ਇਸੇ ਮੁੱਦੇ ਤੇ ਅਧਾਰਿਤ ਹੈ, ਜਿਸ ‘ਚ ਉਸ ਨੂੰ ਇਹ ਕਿਰਦਾਰ ਦਮਦਾਰ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਘੁੱਗੀ ਮੁਤਾਬਕ ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਦੀਆਂ ਅੱਖਾਂ ਖੋਲ•ੇਗੀ।

ਬਲਜਿੰਦਰ ਉਪਲ
99141 89080

Leave a Reply

Your email address will not be published. Required fields are marked *

‘ਕੈਰੀ ਆਨ ਜੱਟਾ 2’ ਲਈ ਕਲਾਕਾਰਾਂ ਨੂੰ ਇੱਕਠਾ ਕਰਨਾ ਹੀ ਵੱਡੀ ਚੁਣੌਤੀ ਸੀ : ਗਿੱਪੀ ਗਰੇਵਾਲ

‘ਕੈਰੀ ਆਨ ਜੱਟਾ 2’ ਵਿੱਚ ਹੋਵੇਗੀ ਡਬਲ ਧਮਾਲ