in

ਨੌਜਵਾਨਾਂ ਲਈ ਰਾਹ ਦੁਸੇਰਾ ਬਣੀ ਸਕਦੀ ਹੈ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ  ‘ਤੇ ਬਣੀ ‘ਡਾਕੂਆਂ ਦਾ ਮੁੰਡਾ’

ਨੌਜਵਾਨਾਂ ਲਈ ਰਾਹ ਦੁਸੇਰਾ ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’  10 ਅਗਸਤ ਨੂੰ ਪਰਦਾਪੇਸ਼ ਹੋ ਰਹੀ ਹੈ।  ਇਹ ਉਹੀ ਮਿੰਟੂ ਗੁਰੂਸੁਰੀਆ ਹੈ ਜਿਹੜਾ ਕਦੇ ਨਸ਼ੇ ‘ਚ ਗਲਤਾਨ ਰਹਿੰਦਾ ਸੀ। ਨਸ਼ੇ ਦੀ ਲਤ ਪੂਰੀ ਕਰਨ ਲਈ ਨਿੱਕੀਆਂ ਮੋਟੀਆਂ ਚੋਰੀਆਂ ਕਰਦਾ। ਲੜਾਈ, ਝਗੜੇ ਤੇ ਜੇਲ• ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਸਨ। ਪਰ ਉਸਨੇ ਆਪਣੀ ਇੱਛਾ ਸ਼ਕਤੀ ਦੇ ਸਿਰ ‘ਤੇ ਇਸ ਨਰਕ ‘ਚੋਂ ਬਾਹਰ ਆ ਕੇ ਹੋਰਾਂ ਲਈ ਇਕ ਮਿਸਾਲ ਪੈਦਾ ਕੀਤੀ। ਹੁਣ ਉਹ ਪੰਜਾਬੀ ਦਾ ਸਰਗਰਮ ਲੇਖਕ, ਪੱਤਰਕਾਰ ਹੈ। ਉਸ ਨੇ ਆਪਣੇ ਇਸ ਸਫ਼ਰ ਨੂੰ ਜੀਵਨੀ ਦੇ ਰੂਪ ‘ਚ ‘ਡਾਕੂਆਂ ਦਾ ਮੁੰਡਾ’ ਨਾਂ ਦੀ ਕਿਤਾਬ ‘ਚ ਕਲਮਬੱਧ ਕੀਤਾ ਹੈ। ਇਹ ਫ਼ਿਲਮ ਉਸੇ ਕਿਤਾਬ ‘ਤੇ ਅਧਾਰਿਤ ਹੋਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਮਿੰਟੂ ਦੇ ਇਸ ਸਫ਼ਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ•ਾਂ ਦੇ ਹੱਡਾਂ ‘ਚ ਨਸ਼ਾ ਰਚ ਚੁੱਕਾ ਹੈ, ਜਿਨ•ਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ ‘ਚੋਂ ਕਦੇ ਬਾਹਰ ਨਹੀਂ ਆ ਸਕਦੇ। ਬੇਸ਼ੱਕ ਇਹ ਨਿਰੋਲ ਰੂਪ ‘ਚ ਇਕ ਕਮਰਸ਼ੀਅਲ ਫ਼ਿਲਮ ਹੈ, ਪਰ ਪੰਜਾਬ ਦੀ ਜੁਆਨੀ ਨੂੰ ਰਾਹ ‘ਤੇ ਪਾ ਸਕਦੀ ਹੈ।  ਫ਼ਿਲਮ ਦਾ ਨਿਰਦੇਸ਼ਕ ਮਨਦੀਪ ਬੈਨੀਪਾਲ ਹੈ। ਮਨਦੀਪ ਇਸ ਤੋਂ ਪਹਿਲਾਂ ਸਾਡਾ ਹੱਕ, ਯੋਧਾ ਤੇ ਏਕਮ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ 2 ਫ਼ਿਲਮਾਂ ਦਾ ਨਿਰਮਾਣ ਕਰ ਚੁੱਕ ‘ਡ੍ਰੀਮ ਰਿਆਲਟੀ’ ਦੀ ਟੀਮ ਵੱਲੋਂ ਹੀ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ।


ਸ਼ਾਇਦ ਇਹ ਬਹੁਤ ਘੱਟ ਵਾਰ, ਖਾਸ ਕਰਕੇ ਪੰਜਾਬੀ ‘ਚ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਜ਼ਿੰਦਾ ਵਿਅਕਤੀ ਦੀ ਜ਼ਿੰਦਗੀ ‘ਤੇ ਕੋਈ ਫ਼ਿਲਮ ਬਣ ਰਹੀ ਹੋਵੇ। ਅਜਿਹੇ ‘ਚ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨੂੰ ਕਾਫ਼ੀ ਸੌਖ ਵੀ ਹੁੰਦੀ ਹੈ ਤੇ ਫ਼ਿਲਮ ਨੂੰ ਯਥਾਰਥ ਪੱਖ ਤੋਂ ਵੀ ਕਾਫ਼ੀ ਸਫ਼ਲਤਾ ਮਿਲਦੀ ਹੈ। ਇਸ ਫ਼ਿਲਮ ‘ਚ ਮਿੰਟੂ ਦੀ ਭੂਮਿਕਾ ‘ਚ ਦੇਵ ਖਰੌੜ ਨਜ਼ਰ ਆਵੇਗਾ। ਦੇਵ ਮੰਝਿਆ ਹੋਇਆ ਅਦਾਕਾਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ, ਟੈਲੀਵਿਜ਼ਨ ਤੇ ਸਿਨੇਮਾ ‘ਚ ਸਰਗਰਮ ਹੈ।

ਰੁਪਿੰਦਰ ਗਾਂਧੀ ਫ਼ਿਲਮ ਨੇ ਉਸ ਨੂੰ ਪੰਜਾਬੀ ਦੇ ਨਾਮੀਂ ਅਦਾਕਾਰਾਂ ਦੀ ਕਤਾਰ ‘ਚ ਖੜ•ਾ ਕੀਤਾ ਹੈ। ਫ਼ਿਲਮ ਦੀ ਫ਼ਸਟ ਲੁੱਕ ਨੇ ਦੇਵ ਵੱਲੋਂ ਮਿੰਟੂ ਦਾ ਕਿਰਦਾਰ ਨਿਭਾਉਣ ਲਈ ਕੀਤੀ ਗਈ ਮਿਹਨਤ ਨੂੰ ਦਰਸਾ ਦਿੱਤਾ ਹੈ।  ਇਹ ਸ਼ਾਇਦ ਦੇਵ ਦੇ ਹਿੱਸੇ ਹੀ ਆਇਆ ਹੈ ਕਿ ਉਸ ਨੂੰ ਇਕ ਵਾਰ ਫਿਰ ਤੋਂ ਕਿਸੇ ਬਾਇਓਪਿਕ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਦਾ ਸੁਭਾਗ ਹਾਸਲ ਹੋਇਆ ਹੈ। ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਉਹ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰੇਗਾ। ਦੇਵ ਤੋਂ ਇਲਾਵਾ ਫ਼ਿਲਮ ‘ਚ ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ, ਕੁਲਜਿੰਦਰ ਸਿੱਧੂ, ਅਨੀਤਾ ਮੀਤ, ਜੱਗੀ ਖਰੋਡ, ਹਰਦੀਪ ਗਿੱਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ।
ਇਹ ਫ਼ਿਲਮ ਇਸ ਲਈ ਵੀ ਪੰਜਾਬੀ ਸਿਨੇਮੇ ਲਈ ਖਾਸ ਹੈ ਕਿ ਖ਼ਬਰੇ ਇਸ ਫ਼ਿਲਮ ਤੋਂ ਸੇਧ ਲੈ ਕੇ ਹੋਰ ਫ਼ਿਲਮਸਾਜ਼ ਵੀ ਮੁੰਬਈਆ ਫਾਰਮੂਲਿਆ ਨੂੰ ਛੱਡ ਕੇ ਪੰਜਾਬੀ ਫ਼ਿਲਮ ਲਈ ਪੰਜਾਬੀ ਖ਼ਾਕੇ ‘ਚੋਂ ਹੀ ਵਿਸ਼ੇ ਚੁਣਨ। ਪੰਜਾਬੀ ਦਰਸ਼ਕ ਲਈ ਪੰਜਾਬੀ ‘ਚ ਹੀ ਬਹੁਤ ਕੁਝ ਅਜਿਹਾ ਪਿਆ ਹੈ, ਜੋ ਫ਼ਿਲਮ ਦੇ ਰੂਪ ‘ਚ ਸਾਹਮਣੇ ਲਿਆਂਦਾ ਜਾ ਸਕਦਾ ਹੈ।

Leave a Reply

Your email address will not be published. Required fields are marked *

ਨਿਰਦੇਸ਼ਕ ਦੇਵੀ ਦੱਤ ਲੈ ਕੇ ਆ ਰਿਹਾ ਹੈ-‘ਜੱਟ ਵਰਸ਼ਿਜ ਆਈਲੇਟਸ’

ਇਹ ਹੈ ‘ਅਸੀਸ’ ਫ਼ਿਲਮ ਦੀ ਨਾਇਕਾ ਨੇਹਾ ਪਵਾਰ