ਪੰਜਾਬੀ ਫ਼ਿਲਮਾਂ ਦੇ ਦਿਨੋ ਦਿਨ ਵੱਧ ਰਹੇ ਘੇਰੇ ਨੇ ਹਿੰਦੀ ਫ਼ਿਲਮ ਜਗਤ ਯਾਨੀ ਬਾਲੀਵੁੱਡ ਦੇ ਕਈ ਚਿਹਰਿਆਂ ਨੂੰ ਆਪਣੇ ਵੱਲ ਅਕਰਸ਼ਿਤ ਕੀਤਾ ਹੈ। ਲੇਖਕ ਅਤੇ ਨਿਰਦੇਸ਼ਕ ਦੇਵੀ ਦੱਤ ਵੀ ਹਿੰਦੀ ਸਿਨੇਮੇ ਤੋਂ ਪੰਜਾਬੀ ਸਿਨੇਮੇ ਵੱਲ ਆਇਆ ਹੈ। ਦੇਵੀ ਦੱਤ ਨੇ ਹਿੰਦੀ, ਬੰਗਾਲੀ, ਮਰਾਠੀ ਤੇ ਗੁਜਰਾਤੀ ਸਿਨਮੇ ਤੋਂ ਬਾਅਦ ਹੁਣ ਪੰਜਾਬੀ ਸਿਨਮੇ ਵੱਲ ਕਦਮ ਵਧਾਇਆ ਹੈ। ਉਸਦੇ ਬਾਲੀਵੁੱਡ ‘ਚੋਂ ਹਾਸਲ ਕੀਤੇ ਤਜਰਬਿਆਂ ਨੂੰ ਹੁਣ ਪੰਜਾਬੀ ਦਰਸ਼ਕ ਜਲਦ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ ਜੱਟ ਵਰਸ਼ਿਜ ਆਈਲੇਟਸ” ਵਿੱਚ ਵੇਖਣਗੇ। 22 ਜੂਨ ਨੂੰ ਰਿਲੀਜ਼ ਹੋ ਰਹੀ ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਲੇਖਕ-ਨਿਰਦੇਸ਼ਕ ਦੇਵੀ ਦੱਤ ਨੇ ਕਿਹਾ ਕਿ ਅੱਜ ਬਾਰਾਂ ਜਮਾਤਾਂ ਪੜਿ•ਆ ਹਰ ਮੁੰਡਾ- ਕੁੜੀ ਆਈਲੇਟਸ ਕਰ ਵਿਦੇਸ਼ ਜਾਣ ਦੀ ਦੌੜ ਵਿੱਚ Âੰਜੇਟਾਂ ਦੇ ਦਫ਼ਤਰਾਂ ਵੱਲ ਭੱਜਦਾ ਹੈ। ਹਰੇਕ ਦੂਜੇ ਤੀਜੇ ਮੁੰਡੇ ਕੁੜੀ ਦੇ ਸਿਰ ਆਈਲੇਟਸ ਦਾ ਭੂਤ ਸਵਾਰ ਹੈ। ਥਾਂ-ਥਾਂ ਦਫ਼ਤਰ ਬਣਾਈ ਬੈਠੇ Âੰਜੇਟ ਆਪਣੀਆਂ ਜੇਬਾਂ ਭਰ ਅਜਿਹੇ ਲੱਖਾਂ ਮੁੰਡੇ ਕੁੜੀਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਵੱਡੀ ਸੱਚਾਈ ਇਹ ਹੈ ਕਿ ਬਹੁਤਿਆਂ ਨੂੰ ਤਾਂ ਆਈਲੇਟਸ ਦਾ ਮਤਲਬ ਹੀ ਨਹੀਂ ਪਤਾ ਹੁੰਦਾ । ਇਸ ਫ਼ਿਲਮ ਰਾਹਂੀਂ ਦੱਸਿਆ ਜਾਵੇਗਾ ਕਿ ਅਸਲ ਵਿੱਚ ਇਹ ਆਈਲੇਟਸ ਕੀ ਹੈ? ਇਸ ਖੇਡ ਪਿੱਛੇ ਹੁੰਦੀਆਂ ਨਿੱਤ ਦਿਨ ਨਵੀਆਂ ਦਿਲਚਸਪ ਤੇ ਹੈਰਾਨੀਜਨਕ ਘਟਨਾਵਾਂ ਨੂੰ ਬਹੁਤ ਹੀ ਵਿਅੰਗਮਈ ਅੰਦਾਜ਼ ਵਿੱਚ ਪਰਦੇ ‘ਤੇ ਉਤਾਰਿਆ ਹੈ। ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਦੇਵੀ ਦੱਤ ਨੇ ਦੱਸਿਆ ਕਿ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਇੱਕ ਸੁਨੇਹਾ ਵੀ ਦੇਵੇਗੀ। ਇਹ ਇੱਕ ਪਰਿਵਾਰਕ ਫ਼ਿਲਮ ਹੈ ਜਿਸ ਵਿੱਚ ਪਿਆਰ, ਵਿਛੋੜਾ, ਪਰਿਵਾਰਕ ਸਾਂਝ ਤੇ ਸੰਗੀਤਕ ਮਨੋਰੰਜਨ ਵੀ ਹੈ।

ਨਿਰਦੇਸ਼ਕ ਦੇਵੀ ਦੱਤ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਵਿੱਚ ਉਹ ਪੰਜਾਬੀ ਸਿਨਮੇ ਲਈ ਇੱਕ ਨਵੀਂ ਸੋਚ ਨਾਲ ਕੰਮ ਕਰ ਰਿਹਾ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਅਦਾਕਾਰਾਂ ਦੀ ਗੱਲ ਕਰੀਏ ਤਾਂ ਵਰਾਇਟੀ ਸ਼ੋਅ ‘ਕਨਟੀਨੀ ਮੰਡੀਰ’ ਪ੍ਰੋਗਰਾਮ ਦਾ ਐਂਕਰ ਰਵਨੀਤ ਬਤੌਰ ਨਾਇਕ ਇਸ ਫ਼ਿਲਮ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਿਹਾ ਹੈ। ਜਿਸਦੀ ਜੋੜੀ ਖੁਸ਼ੀ ਮਲਹੋਤਰਾ ਨਾਲ ਹੈ । ਇਸ ਤੋਂ ਇਲਾਵਾ ਅਨੀਤਾ ਦੇਵਗਣ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਨਵੀਨ ਵਾਲੀਆਂ, ਸੁਖਬੀਰ ਬਾਠ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਨਾਮਵਰ ਗਾਇਕਾਂ ਮਾਸਟਰ ਸਲੀਮ, ਸਾਰਥੀ ਕੇ, ਨਛੱਤਰ ਗਿੱਲ ਨੇ ਇਸ ਫ਼ਿਲਮ ਲਈ ਪਲੇਅ ਬੈਕ ਗਾਇਆ ਹੈ। -ਸੁਰਜੀਤ ਜੱਸਲ 9814607737



