ਇਸ ਸ਼ੁੱਕਰਵਾਰ ਰਿਲੀਜ਼ ਹੋਈ ਨਿਰਦੇਸ਼ਕ ਰਾਣਾ ਰਣਬੀਰ ਦੀ ਪੰਜਾਬੀ ਫ਼ਿਲਮ ‘ਅਸੀਸ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸ਼ੈਵਿਨ ਰੇਖੀ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਮਿਲ ਰਹੇ ਅਥਾਹ ਹੁੰਗਾਰੇ ਨੇ ਉਸ ਨੂੰ ਹੱਲਾਸ਼ੇਰੀ ਅਤੇ ਹੌਂਸਲਾ ਦਿੱਤਾ ਹੈ। ਉਸ ਨੂੰ ਮਾਣ ਹੈ ਕਿ ਉਹ ਇਸ ਅਰਥ ਭਰਪੂਰ ਤੇ ਪਰਿਵਾਰਕ ਫ਼ਿਲਮ ਦਾ ਹਿੱਸਾ ਬਣੀ ਹੈ। ਸ਼ੈਵਿਨ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਕੋਲ ਅਦਾਕਾਰੀ ਦਾ ਤਜਰਬਾ ਹੈ, ਪਰ ਉਹ ਆਪਣੀ ਅਸਲ ਸ਼ੁਰੂਆਤ ਇਸ ਫ਼ਿਲਮ ਤੋਂ ਮੰਨਦੀ ਹੈ। ਨਿਰਮਾਤਾ ਲੱਕੀ ਸੰਧੂ ਅਤੇ ਨਿਰਦੇਸ਼ਕ ਰਾਣਾ ਰਣਬੀਰ ਦੀ ਇਸ ਫ਼ਿਲਮ ਨੂੰ ਦੇਖਣ ਵਾਲੇ ਦਰਸ਼ਕ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ਅਤੇ ਫ਼ੋਨ ‘ਤੇ ਵਧਾਈ ਦੇ ਮੈਸੇਜ ਭੇਜ ਰਹੇ ਹਨ।

ਚੰਡੀਗੜ• ਨਾਲ ਸਬੰਧਿਤ ਸ਼ੈਵਿਨ ਨੇ ਭਾਵੇ ਮੈਡੀਕਲ ਖ਼ੇਤਰ ਦੀ ਪੜ•ਾਈ ਕੀਤੀ ਹੈ, ਪਰ ਅਦਾਕਾਰੀ ਉਸ ਲਈ ਜਾਨੂੰਨ ਬਣ ਗਈ ਹੈ। ਉਹ ਹੁਣ ਪੂਰੀ ਤਰ•ਾਂ ਇਸ ਖ਼ੇਤਰ ਨੂੰ ਸਮਰਪਿਤ ਹੈ। ਸ਼ੈਵਿਨ ਮੁਤਾਬਕ ਕੁਝ ਦਿਨ ਪਹਿਲਾਂ ਉਸ ਨੇ ਦੋ ਹੋਰ ਫ਼ਿਲਮਾਂ ਸਾਈਨ ਕੀਤੀਆਂ ਹਨ, ਜਿਨ•ਾਂ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਨ•ਾਂ ਫ਼ਿਲਮਾਂ ਸਬੰਧੀ ਉਹ ਛੇਤੀ ਹੀ ਜਾਣਕਾਰੀ ਦੇਵੇਗੀ।

ਉਸਦਾ ਸ਼ੌਕ ਅਜਿਹੀਆਂ ਫ਼ਿਲਮਾਂ ‘ਚ ਕੰਮ ਕਰਨ ਦਾ ਹੈ, ਜੋ ਉਸ ਨੂੰ ਇਸ ਖ਼ੇਤਰ ‘ਚ ਪਹਿਚਾਣ ਦਿਵਾਉਣ ਦੇ ਨਾਲ ਨਾਲ ਪੰਜਾਬੀ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰਣ। ਇਸ ਲਈ ਉਹ ਇਸ ਖ਼ੇਤਰ ‘ਚ ਬੜਾ ਸੋਚ ਸਮਝ ਕੇ ਕਦਮ ਪੁੱਟ ਰਹੀ ਹੈ। ਸ਼ੈਵਿਨ ਮੁਤਾਬਕ ਬੇਸ਼ੱਕ ਉਸ ਨੂੰ ਹੁਣ ਮਿਊਜ਼ਿਕ ਵੀਡੀਓਜ਼ ਦੇ ਲਗਾਤਾਰ ਆਫ਼ਰ ਆ ਰਹੇ ਹਨ, ਪਰ ਉਸ ਦਾ ਸਾਰਾ ਧਿਆਨ ਫ਼ਿਲਮਾਂ ‘ਤੇ ਕੇਂਦਰਿਤ ਹੈ।


